ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣਾ ਅਤੇ ਸਕੂਲਾਂ ਦੇ ਬੁਨੀਆਦੀ ਢਾਂਚੇ ਵਿੱਚ ਸੁਧਾਰ ਕਰਨਾ ਤਾਂ ਹੀ ਸੰਭਵ ਹੈ, ਜੇਕਰ ਜਿਲ੍ਹਾ ਸਿੱਖਿਆ ਅਫਸਰਾਂ ਵਲੋਂ ਸਕੂਲਾਂ ਨੂੰ ਲਗਾਤਾਰ
ਵਿਜ਼ਟ ਕੀਤਾ ਜਾਵੇ।
ਉਪਰੋਕਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਮੂਹ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹਫਤੇ ਦੇ ਤਿੰਨ ਦਿਨ ਹਰੇਕ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਆਪਣੇ ਅਧਿਕਾਰ ਖੇਤਰ ਵਿੱਚ ਪੈਂਦੇ ਸਕੂਲਾਂ ਨੂੰ ਸਕੂਲ ਲੱਗਣ ਦੇ ਸਮੇ ਤੋਂ ਲੈ ਕੇ ਅਗਲੇ ਤਿੰਨ ਘੰਟਿਆਂ ਵਿੱਚ ਵਿਜ਼ਟ ਕਰਨਾ ਯਕੀਨੀ ਬਨਾਉਣਗੇ।
ਵਿਜ਼ਟ ਕੀਤੇ ਸਕੂਲਾਂ ਦੀ ਵਿਜ਼ਟ ਰਿਪੋਰਟ ਈ-ਪੰਜਾਬ ਪੋਰਟਲ ਤੇ ਇੰਸਪੈਕਸ਼ਨ ਲਾਗ ਇੰਨ ਵਿੱਚ ਨਾਲ ਦੀ ਨਾਲ ਭਰਨੀ ਯਕੀਨੀ ਬਣਾਈ ਜਾਵੇਗੀ। ਇਸ ਨੂੰ ਅਤਿ ਜਰੂਰੀ ਸਮਝਦੇ ਹੋਏ ਪਰਮ ਅਗੇਤ ਦਿੱਤੀ ਜਾਵੇ