ਜੋਨਲ ਚੇਅਰਮੈਨ ਰੋਟੇਰਿਅਨ ਜਤਿੰਦਰ ਸਿੰਘ ਪਿੱਲਰ ਆਫ ਡਿਸਟ੍ਰਿਕਟ ਰੋਟਰੀ ਨਾਲ ਸਨਮਾਨਿਤ -

 ਜੋਨਲ ਚੇਅਰਮੈਨ ਰੋਟੇਰਿਅਨ ਜਤਿੰਦਰ ਸਿੰਘ ਪਿੱਲਰ ਆਫ ਡਿਸਟ੍ਰਿਕਟ ਰੋਟਰੀ ਨਾਲ  ਸਨਮਾਨਿਤ -       


           24 ਸਾਲਾਂ ਤੋਂ ਰੋਟਰੀ ਵਿੱਚ ਸ਼ਾਮਿਲ ਹੋ ਕੇ ਦੇਸ਼ ਅਤੇ ਸਮਾਜ ਭਲਾਈ ਕੰਮਾਂ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ  ਸਾਬਕਾ ਪ੍ਰਧਾਨ ਰੋਟੇਰਿਅਨ ਜਤਿੰਦਰ ਸਿੰਘ ਪੱਪੂ ਨੂੰ ਰੋਟਰੀ ਡਿਸਟ੍ਰਿਕਟ ਵਿੱਚ ਸਲਾਘਾਯੋਗ ਕੰਮਾਂ ਲਈ ਰੋਟਰੀ ਕਲੱਬ ਡਿਸਟ੍ਰਿਕਟ 3070 ਦੇ ਗਵਰਨਰ ਡਾ ਦੁਸ਼ਯੰਤ ਚੌਧਰੀ ਵਲੋਂ ਵਿਸ਼ੇਸ਼ ਪ੍ਰੋਗਰਾਮ ਵਿੱਚ ਪਿੱਲਰ ਆਫ ਰੋਟਰੀ ਡਿਸਟ੍ਰਿਕਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ | ਰੋਟਰੀ ਕਲੱਬ ਆਸਥਾ ਦੇ ਪ੍ਰਧਾਨ ਅਮਨ ਸ਼ਰਮਾ ਅਤੇ ਸਾਬਕਾ ਪ੍ਰਧਾਨ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਪਿੱਛਲੇ 10 ਸਾਲਾਂ ਤੋਂ ਰੋਟਰੀ ਕਲੱਬ ਆਸਥਾ ਦੇ ਹੋਂਦ ਵਿੱਚ ਆਉਣ ਤੇ ਜਤਿੰਦਰ ਸਿੰਘ ਇਸਦੇ ਪ੍ਰਧਾਨਗੀ ਤੋਂ ਲੈ ਕੇ ਵੱਖ ਵੱਖ ਮਹੱਤਵਪੂਰਨ ਅਹੁਦਿਆਂ ਤੇ ਸੇਵਾ ਨਿਭਾ ਰਹੇ ਹਨ ਅਤੇ ਉਹਨਾਂ ਦੀ ਸ਼ਾਨਦਾਰ ਸੇਵਾਵਾਂ ਕਾਰਨ ਇਸ ਸਾਲ 2023-24 ਵਿੱਚ ਰੋਟਰੀ ਡਿਸਟ੍ਰਿਕਟ ਗਵਰਨਰ ਡਾ ਵਿਪਨ ਭਸੀਨ ਨੇ ਜੋਨਲ ਚੇਅਰਮੈਨ ਨਿੱਯੁਕਤ ਕੀਤਾ ਅਤੇ ਇਸ ਤੋਂ ਪਹਿਲਾ ਉਹ ਐਸਿਸਟੈਂਟ ਗਵਰਨਰ ਅਤੇ ਹੋਰ ਡਿਸਟ੍ਰਿਕਟ ਅਹੁਦਿਆਂ ਤੇ ਵੀ ਕੰਮ ਕਰ ਚੁੱਕੇ ਹਨ| ਰੋਟਰੀ ਤੋ ਇਲਾਵਾ ਵੀ ਜਤਿੰਦਰ ਸਿੰਘ ਕਈ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਨਾਲ ਐਕਟਿਵ ਰੂਪ ਨਾਲ ਜੁੜੇ ਹੋਏ ਹਨ ਜੋਕਿ ਸਮੇਂ ਸਮੇਂ ਜਰੂਰਤਮੰਦਾਂ ਦੇ ਇਲਾਜ, ਸਕੂਲ ਕਾਲਜ ਫੀਸ ਦੇਣਾ ਗਰੀਬ ਧੀਆਂ ਦੇ ਵਿਆਹ ਕਰਵਾਉਣਾ ਆਦਿ ਸਮਾਜਭਲਾਈ ਕੱਮ ਕਰਦੀਆਂ ਹਨ | ਜਤਿੰਦਰ ਜੀ ਨੂੰ ਅਜਿਹੇ ਵਿਸ਼ੇਸ਼ ਕਾਰਜਾਂ ਲਈ ਉਹਨਾਂ ਨੂੰ ਪਿੱਲਰ ਆਫ ਰੋਟਰੀ ਡਿਸਟ੍ਰਿਕਟ ਅੰਮ੍ਰਿਤਸਰ 3070 ਅਵਾਰਡ ਨਾਲ ਸਨਮਾਨਿਤ ਕੀਤਾ ਗਿਆ| ਇਸ ਮੌਕੇ ਗਵਰਨਰ ਵਿਪਨ ਭਸੀਨ, ਸਹਾਇਕ ਗਵਰਨਰ ਰਾਕੇਸ਼ ਕੁਮਾਰ,ਚਾਰਟਰ ਪ੍ਰਧਾਨ ਐਚ. ਐਸ. ਜੋਗੀ, ਜੋਨਲ ਚੇਅਰਮੈਨ ਅਸ਼ੋਕ ਸ਼ਰਮਾ,ਪਰਮਜੀਤ ਸਿੰਘ ਕੇ. ਐਸ. ਚੱਠਾ, ਹਰਦੇਸ਼ ਸ਼ਰਮਾ (ਦਵੇਸਰ ਕਾਲਜ) ਮਨਮੋਹਨ ਸਿੰਘ, ਡਾ ਗਗਨਦੀਪ ਸਿੰਘ, ਅੰਦੇਸ਼ ਭੱਲਾ, ਸਰਬਜੀਤ ਸਿੰਘ, ਜੇ. ਐਸ. ਲਿਖਾਰੀ, ਰਾਜੇਸ਼ ਬਧਵਾਰ, ਬਲਦੇਵ ਸਿੰਘ ਸੰਧੂ, ਦਵਿੰਦਰ ਸਿੰਘ, ਪ੍ਰਦੀਪ ਸ਼ਰਮਾ, ਰਚਨਾ ਸਿੰਗਲਾ, ਸਤਪਰਭਾ ਸ਼ਰਮਾ, ਭੁਪਿੰਦਰ ਕੌਰ, ਸਤਪਾਲ ਕੌਰ, ਰਮਨ ਕਾਲੀਆ, ਮੋਨਿਕਾ ਅਵਸਥੀ, ਵੰਦਨਾ ਕਾਲੀਆ ਹਾਜਰ ਸਨ

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends