Breaking news: ਸਿੱਖਿਆ ਵਿਭਾਗ ਹੋਇਆ ਸਖ਼ਤ, 725 ਸਕੂਲਾਂ ( List) ਨੂੰ ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਚੰਡੀਗੜ੍ਹ, 23 ਅਕਤੂਬਰ 2023
ਅੱਠਵੀਂ, ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੇ ਸਾਲ 2024 ਦੀਆਂ ਪਰੀਖਿਆਵਾਂ ਲਈ ਸਰਕਾਰੀ ਸਕੂਲਾਂ ਤੋਂ ਪਰੀਖਿਆ ਕੇਂਦਰਾਂ ਦੀ ਆਪਸ਼ਨ ਭਰਨ ਬਾਰੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਿਤੀ 04/10/2023 ਨੂੰ ਪੱਤਰ ਜਾਰੀ ਕਰਦੇ ਹੋਏ ਮਿਤੀ 10-10-2023 ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਨਲਾਈਨ ਪ੍ਰੋਫਾਰਮੇ ਵਿੱਚ ਪਰੀਖਿਆ ਕੇਂਦਰਾਂ ਲਈ ਪੰਜ ਆਪਸ਼ਨਾਂ ਭਰੀਆਂ ਜਾਣ ਦੀ ਮੰਗ ਕੀਤੀ ਗਈ ਸੀ ।
ਜਿਸ ਵਿੱਚ ਨੱਥੀ ਸੂਚੀ ਵਿਚੋਂ ਤਿੰਨ ਸਕੂਲ ਅਜਿਹੇ ਭਰੇ ਜਾਣ ਲਈ ਲਿਖਿਆ ਗਿਆ ਸੀ ਜਿਨਾਂ ਵਿੱਚ ਪਹਿਲਾਂ ਹੀ ਪਰੀਖਿਆ ਕੇਂਦਰ ਚੱਲ ਰਹੇ ਹਨ ਅਤੇ ਦੋ ਅਜਿਹੇ ਸਕੂਲ ਭਰੇ ਜਾਣ ਜੋ ਕਿ 10 ਕਿ.ਮੀ. ਦੇ ਘੇਰੇ ਵਿੱਚ ਹੋਏ ਅਤੇ ਇਹਨਾਂ ਸਕੂਲਾਂ ਵਿੱਚ ਪਰੀਖਿਆ ਕੇਂਦਰ ਨਾ ਬਣਦਾ ਹੋਵੇ ਪ੍ਰੰਤੂ ਉਹ ਸਕੂਲ ਪਰੀਖਿਆ ਕੇਂਦਰ ਬਣਨ ਯੋਗ ਹੋਣ। ਅੰਤਿਮ ਪੱਤਰ ਜਾਰੀ ਕਰਨ ਉਪਰੰਤ ਵੀ ਪੰਜਾਬ ਰਾਜ ਦੇ 725 (ਸੂਚੀ ਨਾਲ ਨੌਥੀ) ਸਰਕਾਰੀ ਸਕੂਲਾਂ ਵੱਲੋਂ ਨਿਰਧਾਰਿਤ ਮਿਤੀ ਤੱਕ ਪਰੀਖਿਆ ਕੇਂਦਰਾਂ ਦੀ ਆਪਸ਼ਨ ਨਹੀਂ ਭਰੀ ਗਈ।
ਹੁਣ ਸਰਕਾਰੀ ਸਕੂਲਾਂ ਨੂੰ ਜਿਨ੍ਹਾਂ ਨੇ ਇਹ ਪਰੀਖਿਆ ਕੇਂਦਰਾਂ ਦੀ ਆਪਸ਼ਨ ਨਹੀਂ ਭਰੀ ਉਹਨਾਂ ਨੂੰ ਬੋਰਡ ਵੱਲੋ ਇੱਕ ਮੌਕਾ ਹੋਰ ਦਿੰਦੇ ਹੋਏ ਮਿਤੀ 18-10-2023 ਤੋਂ 23-10-2023 ਤੱਕ ਹਰ ਹਾਲਤ ਵਿੱਚ ਆਨਲਾਈਨ ਸਕੂਲ ਪੋਰਟਲ ਵਿੱਚ ਪਰੀਖਿਆ ਕੇਂਦਰਾਂ ਦੀ ਆਪਸ਼ਨ ਭਰਨ ਦੀ ਹਦਾਇਤ ਕੀਤੀ ਗਈ ਹੈ। ਆਪਸ਼ਨ ਨਾ ਭਰਨ ਦੀ ਸੂਰਤ ਵਿੱਚ ਬੋਰਡ ਦਫਤਰ ਵੱਲੋਂ ਆਪਣੇ ਪੱਧਰ ਤੇ ਪਰੀਖਿਆ ਕੇਂਦਰ ਸਥਾਪਿਤ ਕਰ ਦਿੱਤਾ ਜਾਵੇਗਾ ਜੋ ਕਿ ਨਾ ਬਦਲਣ ਯੋਗ ਹੋਵੇਗਾ। ਜੇਕਰ ਇਸ ਸਬੰਧੀ ਪਰੀਖਿਆਰਥੀਆਂ ਨੂੰ ਕੋਈ ਸਮੱਸਿਆ/ ਪਰੇਸ਼ਾਨੀ ਆਉਂਦੀ ਹੈ ਤਾਂ ਸਾਰੀ ਜਿੰਮੇਵਾਰੀ ਸਬੰਧਤ ਸਕੂਲ ਮੁਖੀ ਦੀ ਹੋਵੇਗੀ।