ਬਲਾਕ ਅਬੋਹਰ-1 ਦੀਆਂ ਪ੍ਰਾਇਮਰੀ ਸਕੂਲ ਖੇਡਾਂ 2023 ਪੂਰੇ ਜਾਹੋ-ਜਲਾਲ ਨਾਲ ਹੋਈਆਂ ਸਮਾਪਤ
ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ,ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਦੀ ਪ੍ਰੇਰਨਾ ਨਾਲ ਜ਼ਿਲ੍ਹਾ ਫ਼ਾਜ਼ਿਲਕਾ ਦੇ ਬਲਾਕ ਅਬੋਹਰ-1 ਵੱਲੋਂ ਬੀਪੀਈਓ ਅਜੇ ਕੁਮਾਰ ਛਾਬੜਾ ਸਟੇਟ ਐਵਾਰਡੀ,ਬਲਾਕ ਸਪੋਰਟਸ ਅਫ਼ਸਰ ਰਾਮ ਕੁਮਾਰ ਅਤੇ ਬਲਾਕ ਨੋਡਲ ਅਫ਼ਸਰ (ਖੇਡਾਂ) ਸ. ਮਨਜੀਤ ਸਿੰਘ ਸੀਐਚਟੀ ਦੀ ਅਗਵਾਈ ਹੇਠ ਬਲਾਕ ਪੱਧਰੀ ਖੇਡਾਂ 2023 ਕਰਵਾਈਆਂ ਗਈਆਂ। ਇਸ ਵਿੱਚ ਬਲਾਕ ਦੇ ਸਾਰੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ ਅਤੇ ਵੱਖ-ਵੱਖ ਖੇਡਾਂ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਏ। ਦੋ ਦਿਨ ਚੱਲੇ ਇਸ ਖੇਡ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਪਧਾਰੇ ਸ. ਗੁਰਚਰਨ ਸਿੰਘ ਮੁਸਾਫ਼ਰ, ਸ੍ਰੀ ਧਰਮਵੀਰ ਗੋਦਾਰਾ, ਸ. ਜਸਵਿੰਦਰ ਸਿੰਘ, ਪ੍ਰੋਫ਼ੈਸਰ ਤੇਜਵੀਰ ਸਿੰਘ ਬਰਾੜ, ਸ਼੍ਰੀ ਰਵਿੰਦਰ ਡੇਲੂ, ਸ. ਸਤਵੰਤ ਸਿੰਘ ਆਦਿ ਵੱਲੋਂ ਜੇਤੂ ਖਿਡਾਰੀਆਂ ਨੂੰ ਟਰਾਫ਼ੀਆਂ ਅਤੇ ਮੈਡਲ ਵੰਡ ਕੇ ਉਹਨਾਂ ਦਾ ਹੌਂਸਲਾ ਵੀ ਵਧਾਇਆ ਗਿਆ। ਇਸ ਮੇਲੇ ਨੂੰ ਸਫ਼ਲ ਬਣਾਉਣ ਵਿੱਚ ਕਲਸਟਰ ਸੀਤੋ ਗੁੰਨੋ ਦੇ ਸਕੂਲ ਕਮੇਟੀ ਦੇ ਮੈਂਬਰਾਂ, ਪਿੰਡ ਦੇ ਪਤਵੰਤੇ ਸੱਜਣਾਂ, ਬਲਾਕ ਦੇ ਸਮੂਹ ਸੀਐਚਟੀ ਸਾਹਿਬਾਨਾਂ, ਸਕੂਲ ਮੁਖੀਆਂ, ਅਧਿਆਪਕਾਂ ਅਤੇ ਕੁੱਕ-ਕਮ-ਹੈਲਪਰਾਂ ਨੇ ਦਿੱਤੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ। ਇਹਨਾਂ ਖੇਡਾਂ ਵਿੱਚ ਖੋ-ਖੋ (ਕੁੜੀਆਂ) ਵਿੱਚ ਕਲਸਟਰ ਹਿੰਮਤਪੁਰਾ, ਖੋ-ਖੋ (ਮੁੰਡੇ) ਵਿੱਚ ਕਲਸਟਰ ਦੁਤਾਰਾਂਵਾਲੀ, ਕਬੱਡੀ ਨੈਸ਼ਨਲ (ਕੁੜੀਆਂ) ਵਿੱਚ ਕਲਸਟਰ ਸੀਤੋ ਗੁੰਨੌ, ਕਬੱਡੀ ਨੈਸ਼ਨਲ (ਮੁੰਡੇ) ਕਲਸਟਰ ਸੁਖੇਰਾ ਬਸਤੀ, ਰੱਸਾਕਸ਼ੀ ਵਿੱਚ ਕਲਸਟਰ ਅਮਰਪੁਰਾ, ਹਾਕੀ (ਮੁੰਡੇ) ਵਿੱਚ ਕਲਸਟਰ ਏਕਤਾ ਕਲੋਨੀ, ਜੇਤੂ ਰਹੇ। ਓਵਰ-ਆਲ-ਟਰਾਫ਼ੀ ਤੇ ਕਲਸਟਰ ਹਿੰਮਤਪੁਰਾ ਦੇ ਖਿਡਾਰੀਆਂ ਨੇ 12 ਸੋਨ-ਤਗਮੇ ਜਿੱਤ ਕੇ ਕਬਜ਼ਾ ਕੀਤਾ। ਮੰਚ ਸੰਚਾਲਨ ਸ਼੍ਰੀਮਤੀ ਜਸਪ੍ਰੀਤ ਕੌਰ ਰਾਜਾਂਵਾਲੀ ਅਤੇ ਸ਼੍ਰੀਮਤੀ ਕੁਸੁਮ ਰਾਣੀ ਸੁਖਚੈਨ ਵੱਲੋਂ ਬਾਖੂਬੀ ਨਿਭਾਇਆ ਗਿਆ।