ਖ਼ਰਾਬ ਮੌਸਮ ਕਾਰਨ ਵਾਰਡਰ/ਮੈਟਰਨ ਦੀ ਸਰੀਰਕ ਯੋਗਤਾ ਟੈਸਟ ਮੁਲਤਵੀ

ਖ਼ਰਾਬ ਮੌਸਮ ਕਾਰਨ ਵਾਰਡਰ/ਮੈਟਰਨ  ਦੀ ਸਰੀਰਕ ਯੋਗਤਾ ਟੈਸਟ ਮੁਲਤਵੀ 

ਚੰਡੀਗੜ੍ਹ, 15 ਅਕਤੂਬਰ 2023 

ਇਸ਼ਤਿਹਾਰ ਨੰਬਰ 08 ਆਫ 2021 ਰਾਹੀਂ ਪ੍ਰਕਾਸ਼ਿਤ ਕੀਤੀਆਂ ਗਈਆਂ ਵਾਰਡਰ/ਮੈਟਰਨ ਦੀਆਂ ਅਸਾਮੀਆ ਦਾ ਸ਼ਰੀਰਕ ਮਾਪ ਟੈਸਟ ਅਤੇ ਸਰੀਰਕ ਯੋਗਤਾ ਟੈਸਟ ਅੱਜ ਮਿਤੀ 15.10.2023 ਨੂੰ Police Lines, Sector 26 Chandigarh ਵਿਖੇ ਸ਼ੁਰੂ ਹੋ ਚੁੱਕਾ ਹੈ। 


ਖਰਾਬ ਮੌਸਮੀ ਹਾਲਤਾਂ (Bad Weather conditions ) ਕਾਰਨ ਮਿਤੀ 15.10.2023 ਨੂੰ ਸੱਦੇ ਗਏ ਉਮੀਦਵਾਰਾਂ ਦਾ ਸਰੀਰਕ ਯੋਗਤਾ ਟੈਸਟ ਲਿਆ ਜਾਣਾ ਸੰਭਵ ਨਹੀਂ ਹੈ।  ਇਸ ਲਈ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ  ਵੱਲੋਂ  ਸਰੀਰਕ ਯੋਗਤਾ ਟੈਸਟ ਵਿੱਚ ਕੇਵਲ ਮਿਤੀ 15.10.2023 ਨੂੰ ਸੱਦੇ ਗਏ ਉਮੀਦਵਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਇਹਨਾਂ ਉਮੀਦਵਾਰਾਂ ਦਾ ਸਰੀਰਕ ਯੋਗਤਾ ਟੈਸਟ ਮਿਤੀ 15.10.2023 ਦੀ ਬਜਾਏ ਮਿਤੀ 18.10.2023 ਨੂੰ ਲਿਆ ਜਾਵੇਗਾ।


 ਸਰੀਰਕ ਯੋਗਤਾ ਟੈਸਟ ਦਾ ਬਾਕੀ ਮਿਤੀਆਂ ਦਾ schedule ਬੋਰਡ ਦੀ ਵੈੱਬਸਾਈਟ ਤੇ ਉਪਲਬਧ ਮਿਤੀਵਾਰ ਵੇਰਵੇ ਅਨੁਸਾਰ ਉਹੀ ਰਹੇਗਾ। 




💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends