PUNJAB SCHOOL SECURITY GUARD BHRTI 2023: ਸੂਬੇ ਦੇ 689 ਸਕੂਲਾਂ ਵਿੱਚ ਸੁਰੱਖਿਆ ਗਾਰਡਾਂ ਦੀ ਭਰਤੀ, ਹਦਾਇਤਾਂ ਅਤੇ ਸਕੂਲਾਂ ਦੀ ਸੂਚੀ

PUNJAB SCHOOL SECURITY GUARD BHRTI 2023: ਸੂਬੇ ਦੇ 689 ਸਕੂਲਾਂ ਵਿੱਚ ਸੁਰੱਖਿਆ ਗਾਰਡਾਂ ਦੀ ਭਰਤੀ, ਹਦਾਇਤਾਂ ਅਤੇ ਸਕੂਲਾਂ ਦੀ ਸੂਚੀ 


ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਕੈਂਪਸ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਵੱਲੋਂ ਪ੍ਰਾਰੰਭਿਕ ਤੌਰ ਤੇ 689 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ, ਸਰਕਾਰੀ ਹਾਈ ਸਕੂਲਾਂ ਵਿੱਚ ਦੋ-ਦੋ ਸੁਰੱਖਿਆ ਗਾਰਡ ਤੈਨਾਤ ਕਰਨ ਦਾ ਫੈਸਲਾ ਲਿਆ ਗਿਆ ਹੈ।

ਇਹ ਸੁਰੱਖਿਆ ਗਾਰਡ Out Source Agency PESCO ਰਾਹੀਂ ਰੱਖੇ ਜਾਣੇ ਹਨ। ਸਬੰਧਤ ਸਕੂਲਾਂ ਨੂੰ  ਸੁਰੱਖਿਆ ਗਾਰਡ ਦੀ ਸਕੂਲ ਵਾਇਜ਼ ਲਿਸਟ ਭੇਜਦੇ ਹੋਏ ਲਿਖਿਆ ਗਿਆ ਹੈ ਕਿ ਇਨ੍ਹਾਂ ਨੂੰ ਨਾਲ ਨੱਥੀ ਲਿਸਟ ਅਨੁਸਾਰ ਸਕੂਲਾਂ ਵਿੱਚ ਤੁਰੰਤ ਜੁਆਇਨ ਕਰਵਾਇਆ ਜਾਵੇ ਅਤੇ ਉਸਦੀ ਰਿਪੋਰਟ ਮੁੱਖ ਦਫ਼ਤਰ ਨੂੰ ਭੇਜੀ ਜਾਵੇ।

 ਸਮੂਹ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਨਾਲ ਨੱਥੀ ਲਿਸਟ ਅਨੁਸਾਰ Outsource Agency PESCO ਰੱਖੇ ਗਏ ਸੁਰੱਖਿਆ ਗਾਰਡ ਨੂੰ ਦਿੱਤੇ ਜਾਣ ਵਾਲੇ ਮਹੀਨਾਵਾਰ ਮਿਹਨਤਾਨੇ ਦੇ ਬਿਲ PESCO ਵੱਲੋਂ ਸਬਮਿਟ ਕੀਤੇ ਜਾਣਗੇ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਡੀ.ਡੀ.ਓ ਹੋਣ ਦੇ ਨਾਤੇ ਸਬੰਧਤ ਕਰਮਚਾਰੀਆਂ ਦੀ ਵੈਰੀਫਿਕੇਸ਼ਨ ਕਰਨ ਉਪਰੰਤ ਹੀ ਬਣਦੀ ਮਹੀਨਾਵਾਰ ਰਾਸ਼ੀ ਡਰਾਅ ਕਰਵਾਉਣਗੇ।



ਸੁਰੱਖਿਆ ਗਾਰਡ ਦੀ ਡਿਊਟੀ ਸਬੰਧੀ ਦਿਸ਼ਾ-ਨਿਰਦੇਸ਼:


1) ਸੁਰੱਖਿਆ ਗਾਰਡ ਸਕੂਲ ਸ਼ੁਰੂ ਹੋਣ ਤੋਂ ਸਕੂਲ ਦੇ ਗੇਟ ਤੇ ਇੱਕ ਘੰਟਾ ਪਹਿਲਾਂ ਹਾਜ਼ਰ ਹੋਵੇਗਾ ਅਤੇ ਸਕੂਲ ਬੰਦ ਹੋਣ ਤੇ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਦੇ ਜਾਣ ਤੋਂ ਇੱਕ ਘੰਟਾ ਬਾਅਦ ਸੁਰੱਖਿਆ ਗਾਰਡ ਡਿਊਟੀ ਤੋਂ ਮੁਕਤ ਹੋਵੇਗਾ।


2) ਸੁਰੱਖਿਆ ਗਾਰਡ ਵਿਦਿਆਰਥੀਆਂ ਦੇ ਸਕੂਲ ਗੇਟ ਰਾਹੀਂ ਆਗਮਨ ਦੌਰਾਨ ਅਤੇ ਛੁੱਟੀ ਹੋਣ ਉਪਰੰਤ ਵਿਦਿਆਰਥੀਆਂ ਨੂੰ ਅਨੁਸਾਸ਼ਨ ਬੱਧ ਤਰੀਕੇ ਨਾਲ ਸਕੂਲ ਵਿੱਚ ਦਾਖਲ ਅਤੇ ਸਕੂਲ ਗੇਟ


ਤੋਂ ਬਾਹਰ ਭੇਜਣ ਲਈ ਜਿੰਮੇਵਾਰ ਹੋਣਗੇ।


3) ਸੁਰੱਖਿਆ ਗਾਰਡ ਦਫ਼ਤਰ ਵੱਲੋਂ ਜਾਰੀ ਸ਼ਲਾਖਤੀ ਕਾਰਡ ਅਤੇ ਸਿਲੈਕਟ ਕੀਤੀ ਵਰਦੀ ਵਿੱਚ ਡਿਊਟੀ ਤੇ ਹਾਜ਼ਰ ਹੋਣਗੇ।


4) ਸੁਰੱਖਿਆ ਗਾਰਡ ਸਕੂਲ ਲੱਗਣ ਸਮੇਂ ਅਤੇ ਛੁੱਟੀ ਸਮੇਂ ਵਿਦਿਆਰਥੀਆਂ ਅਤੇ ਮਾਪਿਆਂ ਦੇ ਆਉਣ ਜਾਣ ਸਮੇਂ ਟ੍ਰੈਫਿਕ ਕੰਟਰੋਲ ਕਰਕੇ ਆਵਾਜਾਈ ਨੂੰ ਸੁਖਾਲਾ ਕਰਨਗੇ।


5) ਜੇਕਰ ਕੋਈ ਸਕੂਲ ਸੜਕ, ਰੇਲਵੇ ਟ੍ਰੈਕ, ਬ੍ਰਿਜ ਜਾਂ ਨਦੀ /ਨਹਿਰ/ਸੂਆ ਦੇ ਨੇੜੇ ਹੈ ਤਾਂ ਸੁੱਰਖਿਆ


ਗਾਰਡ ਸੜਕ, ਰੇਲਵੇ ਟ੍ਰੈਕ, ਬ੍ਰਿਜ ਕਰਾਸ ਕਰਦੇ ਸਮੇਂ ਵਿਦਿਆਰਥੀਆਂ ਦੀ ਸੁਰੱਖਿਆ ਵੱਲ ਵਿਸ਼ੇਸ਼


ਧਿਆਨ ਦੇਣਗੇ।


6) ਸੁਰੱਖਿਆ ਗਾਰਡ ਇਹ ਯਕੀਨੀ ਬਣਾਉਣਗੇ ਕਿ ਕੋਈ ਵੀ ਵਿਦਿਆਰਥੀ ਸਕੂਲ ਸਮੇਂ ਦੌਰਾਨ ਬਿਨ੍ਹਾਂ ਸਕੂਲ ਮੁਖੀ ਦੀ ਇਜ਼ਾਜਤ ਸਕੂਲ ਤੋਂ ਬਾਹਰ ਨਹੀਂ ਜਾਣਗੇ।


7) ਸੁਰੱਖਿਆ ਗਾਰਡ ਸਕੂਲ ਸਮੇਂ ਦੌਰਾਨ ਆਉਣ ਜਾਣ ਵਾਲੇ ਹਰ ਵਿਜ਼ਿਟਰ ਦਾ ਰਿਕਾਰਡ ਵਿਜਿਟਰ ਬੁੱਕ ਵਿੱਚ ਦਰਜ ਕਰਨਗੇ।


8) ਸੁਰੱਖਿਆ ਗਾਰਡ ਵਰਦੀ ਵਿੱਚ ਹੋਣਗੇ ਅਤੇ ਹਥਿਆਰ ਨਹੀਂ ਰੱਖਣਗੇ।


9) ਸੁਰੱਖਿਆ ਗਾਰਡ ਸਕੂਲ ਕੰਪਲੈਕਸ ਅਤੇ ਉਸਦੇ ਆਲੇ ਦੁਆਲੇ ਦੀ ਸੁਰੱਖਿਆ ਯਕੀਨੀ ਬਣਾਉਣਗੇ। 10) ਸਕੂਲ ਵਿੱਚ ਉਪਲੱਬਧ ਹਰ ਤਰ੍ਹਾਂ ਦੇ ਇੰਨਫਰਾਸਟਰਕਚਰ ਦੀ ਦੇਖ-ਰੇਖ, ਸਾਂਭ-ਸੰਭਾਲ ਦੀ


ਜਿੰਮੇਵਾਰੀ ਸੁਰੱਖਿਆ ਗਾਰਡ ਦੀ ਹੋਵੇਗੀ। 11) ਸਕੂਲ ਮੈਨੇਜਮੈਂਟ ਕਮੇਟੀਆਂ ਵੱਲੋਂ ਇਨ੍ਹਾਂ ਸੁਰੱਖਿਆ ਗਾਰਡਾਂ ਦੇ ਕੰਮਾਂ ਦਾ ਸਮੇਂ ਸਮੇਂ ਤੇ ਰੀਵਿਊ ਕੀਤਾ ਜਾਵੇਗਾ। ਕਿਸੇ ਸੁਰੱਖਿਆ ਗਾਰਡ ਦਾ ਕੰਮ ਤਸੱਲੀਬਖ਼ਸ ਨਾ ਹੋਣ ਤੇ ਸਕੂਲ ਮੈਨੇਜਮੈਂਟ ਕਮੇਟੀਆਂ ਸੁਰੱਖਿਆ ਗਾਰਡ ਦੀਆਂ ਸੇਵਾਵਾਂ ਖਤਮ ਕਰਨ ਲਈ ਜਿਲ੍ਹਾ ਸਿੱਖਿਆ ਦਫ਼ਤਰ (ਸੈ.ਸਿ) ਰਾਹੀਂ PESCO ਨੂੰ ਸੂਚਿਤ ਕਰਨ ਲਈ ਅਧਿਕਾਰਤ ਹੋਣਗੀਆਂ।


12) ਸਕੂਲ ਮੁਖੀ ਸੁਰੱਖਿਆ ਗਾਰਡ ਨੂੰ ਸਕੂਲ ਸਬੰਧੀ ਸੁਰੱਖਿਆ ਨਾਲ ਸਬੰਧਤ ਲੋੜ ਮੁਤਾਬਿਕ ਕੋਈ ਵੀ ਡਿਊਟੀ ਦੇਣ ਲਈ ਅਧਿਕਾਰਤ ਹੋਵੇਗਾ।

DOWNLOAD LIST OF SCHOOLS AND GUIDELINES FOR SECURITY GUARD RECRUITMENT IN PUNJAB SCHOOL 2023 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends