ਸ਼ਹੀਦ ਕਰਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਰਾਭਾ ਜਿਲ੍ਹਾ ਲੁਧਿਆਣਾ ਵੱਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਵਿੱਦਿਅਕ ਟੂਰ ਲਗਾਇਆ ਗਿਆ -
ਲੁਧਿਆਣਾ 23 ਸਤੰਬਰ
ਸ਼ਹੀਦ ਕਰਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਰਾਭਾ ਜਿਲ੍ਹਾ ਲੁਧਿਆਣਾ ਵੱਲੋਂ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਜੀ ਦੀ ਅਗਵਾਈ ਹੇਠ ਪੁਸ਼ਪਾ ਗੁਜਰਾਤ ਸਾਇੰਸ ਸਿਟੀ ਕਪੂਰਥਲਾ ਵਿਖੇ ਵਿਦਿਆਰਥਣਾਂ ਦਾ ਵਿੱਦਿਅਕ ਟੂਰ ਸ. ਟਹਿਲ ਸਿੰਘ ਸਰਾਭਾ ਐਸ.ਐਸ. ਮਾਸਟਰ, ਸ਼੍ਰੀਮਤੀ ਲਖਬੀਰ ਕੌਰ ਕਮਿਸਟਰੀ ਲੈਕ., ਸ. ਜਗਜੀਤ ਸਿੰਘ ਵੋਕੇਸ਼ਨਲ ਮਾਸਟਰ, ਗੁਰਜੀਤ ਸਿੰਘ ਹਿੰਦੀ ਮਾਸਟਰ, ਸ਼੍ਰੀਮਤੀ ਕਮਲਦੀਪ ਕੌਰ ਡੀ ਪੀ ਈ ਅਧਿਆਪਕਾਂ ਸਮੇਤ ਲਗਾਇਆ ਗਿਆ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਟਹਿਲ ਸਿੰਘ ਸਰਾਭਾ ਵਲੋਂ ਦੱਸਿਆ ਕਿ ਸਕੂਲ ਵਿਦਿਆਰਥੀਆਂ ਵਲੋਂ ਬਹੁਤ ਹੀ ਉਤਸੁਕਤਾ ਨਾਲ ਵਿਜ਼ਿਟ ਕੀਤਾ ਗਿਆ।
ਉਨ੍ਹਾਂ ਵੱਲੋਂ ਸਿੱਖਿਆ ਤੇ ਸਿਲੇਬਸ ਨਾਲ ਸਬੰਧਤ ਵੱਖ ਵੱਖ ਮਾਡਲਾਂ, ਕਿਰਿਆਵਾਂ, ਲੇਜ਼ਰ ਸ਼ੋ, 3ਡੀ ਸ਼ੋ, ਡਾਇਨਾਸੋਰ ਪਾਰਕ, ਬ੍ਰਹਿਮੰਡ ਸ਼ੋ ਆਦਿ ਹੋਰ ਦੇਖਦੇ ਹੋਏ ਬਹੁਤ ਰੁਚੀ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ ਗਈ। ਸਮੂਹ ਵਿਦਿਆਰਥਣਾਂ ਦਾ ਵਿੱਦਿਅਕ ਟੂਰ ਬਹੁਤ ਹੀ ਸਿੱਖਿਆ ਦਾਇਕ, ਰੋਚਕ ਤੇ ਮਨੋਰੰਜਨ ਰਿਹਾ। ਜਿਸ ਦਾ ਪ੍ਰਭਾਵ ਬੱਚਿਆਂ ਦੇ ਚਿਹਰਿਆਂ ਤੇ ਝਲਕ ਰਿਹਾ ਹੈ। ਅਧਿਆਪਕਾਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਇਸ ਤਰ੍ਹਾਂ ਦੇ ਵਿੱਦਿਅਕ ਟੂਰ ਲਗਾਉਣ ਨਾਲ ਵਿਦਿਆਰਥੀਆਂ ਵਿੱਚ ਪੜ੍ਹਾਈ ਵਿੱਚ ਬਹੁਤ ਜਿਆਦਾ ਉਤਸ਼ਾਹ ਅਤੇ ਰੁਚੀ ਵਧਦੀ ਹੈ। ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਇਸ ਤਰ੍ਹਾਂ ਦੇ ਵਿੱਦਿਅਕ ਟੂਰ ਲਗਾਉਣੇ ਬਹੁਤ ਹੀ ਜਰੂਰੀ ਹਨ।