ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 30 ਸਤੰਬਰ ਤੋਂ , ਇੰਜ ਕਰੋ ਅਪਲਾਈ

 ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 30 ਸਤੰਬਰ ਤੋਂ 

* ਆਨਲਾਈਨ ਰਜਿਸਟ੍ਰੇਸ਼ਨ www.khedanwatanpunjabdia.com ਅਤੇ ਆਫਲਾਈਨ ਰਜਿਸਟ੍ਰੇਸ਼ਨ ਲਈ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ ਨਾਲ ਕੀਤਾ ਜਾਵੇ ਸੰਪਰਕ


   ਬਰਨਾਲਾ, 21 ਸਤੰਬਰ

     ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸੋਚ ਸਦਕਾ ਅਤੇ ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ 2023' ਅਧੀਨ ਜ਼ਿਲ੍ਹਾ ਪੱਧਰੀ ਮੁਕਾਬਲੇ 30 ਸਤੰਬਰ ਤੋਂ ਜ਼ਿਲ੍ਹਾ ਬਰਨਾਲਾ ਵਿੱਚ ਸ਼ੁਰੂ ਹੋ ਰਹੇ ਹਨ।

ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਮੈਡਮ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਇਹ ਮੁਕਾਬਲੇ 30 ਸਤੰਬਰ ਤੋਂ 4 ਅਕਤੂਬਰ ਤੱਕ ਕਰਵਾਏ ਜਾਣਗੇ। ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਐਥਲੈਟਿਕਸ, ਖੋ-ਖੋ, ਵੇਟਲਿਫਟਿੰਗ, ਪਾਵਰ ਲਿਫਟਿੰਗ, ਵਾਲੀਬਾਲ (ਸਮੈਸ਼ਿੰਗ/ ਸ਼ੂਟਿੰਗ), ਕਬੱਡੀ (ਨੈਸ਼ਨਲ/ ਸਰਕਲ) , ਫੁੱਟਬਾਲ, ਬਾਸਕਟਬਾਲ, ਗੱਤਕਾ, ਹਾਕੀ, ਕੁਸ਼ਤੀ, ਹੈਂਡਬਾਲ, ਬਾਕਸਿੰਗ, ਨੈੱਟਬਾਲ, ਸਾਫਟਬਾਲ, ਬੈਡਮਿੰਟਨ, ਟੇਬਲ ਟੈਨਿਸ, ਸਵੀਮਿੰਗ, ਚੈੱਸ, ਕਿੱਕ ਬਾਕਸਿੰਗ, ਸ਼ੂਟਿੰਗ ਗੇਮ ਦੇ ਮੁਕਾਬਲੇ ਵੱਖ-ਵੱਖ ਉਮਰ ਵਰਗ ਵਿੱਚ ਕਰਵਾਏ ਜਾਣੇ ਹਨ।



 ਉਨ੍ਹਾਂ ਕਿਹਾ ਕਿ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀ ਜ਼ਿਲ੍ਹਾ ਬਰਨਾਲਾ ਦੇ ਵਸਨੀਕ ਹੋਣੇ ਚਾਹੀਦੇ ਹਨ। ਬਲਾਕ ਪੱਧਰ ਦੇ ਟੂਰਨਾਮੈਂਟ ਵਿੱਚ ਹੋਈਆਂ ਖੇਡਾਂ ਵਿੱਚ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਖਿਡਾਰੀ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈ ਸਕਦੇ ਹਨ। ਕੁਝ ਖੇਡਾਂ ਦੇ ਮੁਕਾਬਲੇ ਸਿੱਧਾ ਜ਼ਿਲ੍ਹਾ ਪੱਧਰ 'ਤੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਐਥਲੈਟਿਕਸ ਦੇ ਕੁੱਝ ਮੁਕਾਬਲੇ ਸਿੱਧਾ ਜ਼ਿਲ੍ਹਾ ਪੱਧਰ 'ਤੇ ਹੋ ਰਹੇ ਹਨ। 

  ਇਨ੍ਹਾਂ ਟੂਰਨਾਂਮੈਂਟਾਂ ਵਿੱਚ ਭਾਗ ਲੈਣ ਲਈ ਉਮਰ ਵਰਗ ਅੰਡਰ 14 ਟੂਰਨਾਮੈਂਟ ਲਈ ਖਿਡਾਰੀ ਦਾ ਜਨਮ 01—01—2010 ਜਾਂ ਇਸ ਤੋਂ ਬਾਅਦ ਅੰ—17 ਟੂਰਨਾਂਮੈਂਟ ਲਈ ਖਿਡਾਰੀ ਦਾ ਜਨਮ 01—01—2007 ਜਾਂ ਇਸ ਤੋਂ ਬਾਅਦ, ਅੰ—21 ਟੂਰਨਾਂਮੈਂਟ ਲਈ ਖਿਡਾਰੀ ਦਾ ਜਨਮ 01—01—2003 ਜਾਂ ਇਸ ਤੋਂ ਬਾਅਦ ਅਤੇ ਉਮਰ ਵਰਗ 21—30 ਲਈ ਖਿਡਾਰੀ ਦਾ ਜਨਮ 01—01—1994 ਤੋਂ 31—12—2002 ਤੱਕ, 31—40 ਲਈ ਖਿਡਾਰੀ ਦਾ ਜਨਮ 01—01—1984 ਤੋਂ 31—12—1993 ਤੱਕ, ਉਮਰ ਵਰਗ 41—55 ਲਈ ਖਿਡਾਰੀ ਦਾ ਜਨਮ 01—01—1969 ਤੋਂ 31—12—1983 ਤੱਕ, 56—65 ਉਮਰ ਵਰਗ ਲਈ ਖਿਡਾਰੀ ਦਾ ਜਨਮ 01—01—1959 ਤੋਂ 31—12—1968 ਤੱਕ, 65 ਸਾਲ ਤੋਂ ਉਪਰ ਟੂਰਨਾਮੈਂਟ ਲਈ ਖਿਡਾਰੀ ਦਾ ਜਨਮ 31—12—1958 ਜਾਂ ਉਸ ਤੋਂ ਪਹਿਲਾ ਵਾਲਾ ਹੋਣਾ ਚਾਹੀਦਾ ਹੈ। 



ਇਕ ਖਿਡਾਰੀ ਇਕ ਟੀਮ ਖੇਡ ਜਾਂ ਵਿਅਕਤੀਗਤ ਖੇਡ ਵਿੱਚ ਵੱਧ ਤੋਂ ਵੱਧ ਦੋ ਈਵੈਂਟਾਂ ਵਿੱਚ ਭਾਗ ਲੈ ਸਕਦਾ ਹੈ। ਇਕ ਖਿਡਾਰੀ ਇਕ ਉਮਰ ਵਰਗ ਵਿੱਚ (ਜੋ ਅਸਲ ਉਮਰ ਦੇ ਹਿਸਾਬ ਨਾਲ) ਹਿੱਸਾ ਲੈ ਸਕਦਾ ਹੈ। ਇਨ੍ਹਾਂ ਖੇਡਾਂ ਵਿੱਚ ਖਿਡਾਰੀ ਆਪਣੀ ਰਜਿਸਟੇ੍ਸ਼ਨ ਆਨਲਾਈਨ ਅਤੇ ਆਫਲਾਈਨ ਵਿਧੀ ਰਾਹੀਂ ਕਰਵਾ ਸਕਦੇ ਹਨ। ਆਨਲਾਈਨ ਰਜਿਸਟੇ੍ਸ਼ਨ www.khedanwatanpunjabdia.com 'ਤੇ ਕਰਵਾ ਸਕਦਾ ਹੈ ਅਤੇ ਆਫਲਾਈਨ ਰਜਿਸਟੇ੍ਸ਼ਨ ਲਈ ਖਿਡਾਰੀ ਦਫਤਰ ਜ਼ਿਲ੍ਹਾ ਖੇਡ ਅਫਸਰ ਬਰਨਾਲਾ ਤੋਂ ਸਮਰੀਸ਼ੀਟ ਪ੍ਰਾਪਤ ਕਰ ਸਕਦੇ ਹਨ। ਖਿਡਾਰੀਆਂ ਨੂੰ ਟੂਰਨਾਮੈਂਟ ਸਥਾਨ 'ਤੇ ਆਉਣ/ਜਾਣ ਲਈ ਕੋਈ ਕਿਰਾਇਆ ਨਹੀਂ ਦਿੱਤਾ ਜਾਵੇਗਾ। ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈਣ ਲਈ ਖਿਡਾਰੀ ਸਵੇਰੇ 08:00 ਵਜੇ ਖੇਡ ਸਥਾਨ 'ਤੇ ਰਿਪੋਰਟ ਕਰਨ। ਜ਼ਿਲ੍ਹਾ ਦੇ ਸਾਰੇ ਸਕੂਲਾਂ/ਪਿੰਡਾਂ/ਅਕੈਡਮੀਆਂ/ਕਲੱਬਾਂ/ ਐਸੋਸੀਏਸ਼ਨਾਂ ਦੀਆਂ ਟੀਮਾਂ ਇਨ੍ਹਾਂ ਖੇਡਾਂ ਵਿੱਚ ਭਾਗ ਲੈ ਸਕਦੀਆਂ ਹਨ। ਭਾਗ ਲੈਣ ਵਾਲੇ ਖਿਡਾਰੀ ਆਪਣੀ ਉਮਰ ਦੇ ਸਬੂਤ ਵਜੋਂ ਆਪਣਾ ਆਧਾਰ ਕਾਰਡ, ਜਨਮ ਮਿਤੀ ਤੇ ਰਿਹਾਇਸ਼ ਦਾ ਸਬੂਤ ਆਪਣੇ ਨਾਲ ਲੈ ਕੇ ਆਉਣ। 

ਉਨ੍ਹਾਂ ਦੱਸਿਆ ਕਿ ਐਥਲੈਟਿਕਸ ਦੇ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ ਹੋਣਗੇ ਜਿਸ ਦੇ ਕਨਵੀਨਰ ਹਰਨੇਕ ਸਿੰਘ (8560138064) ਹਨ। ਖੋ-ਖੋ ਲਈ ਸ੍ਰੀਮਤੀ ਪਰਮਜੀਤ ਕੌਰ (7973836487) ਕਨਵੀਨਰ ਹਨ।ਵੇਟਲਿਫਟਿੰਗ ਲਈ ਸ੍ਰੀਮਤੀ ਗੁਰਵਿੰਦਰ ਕੌਰ (9592497820) ਕਨਵੀਨਰ ਹਨ। ਵਾਲੀਬਾਲ (ਸਮੈਸ਼ਿੰਗ/ ਸੂਟਿੰਗ) ਮੁਕਬਲੇ ਸ਼ਹੀਦ ਕਰਮ ਸਿੰਘ ਸਟੇਡੀਅਮ, ਬਡਬਰ ਵਿਖੇ ਹੋ ਰਹੇ ਹਨ, ਜਿਸ ਦੇ ਕਨਵੀਨਰ ਅਜੈ ਨਾਗਰ (9041366629) ਹਨ। ਕਬੱਡੀ ਨੈਸ਼ਨਲ ਮੁਕਾਬਲੇ ਪੱਕਾ ਬਾਗ ਸਟੇਡੀਅਮ ਧਨੌਲਾ ਵਿਖੇ ਹੋ ਰਹੇ ਹਨ, ਜਿਸ ਦੇ ਕਨਵੀਨਰ ਰੁਪਿੰਦਰ ਸਿੰਘ (9464343195) ਹਨ। ਕਬੱਡੀ ਸਰਕਲ ਮੁਕਾਬਲੇ ਦੇ ਕਨਵੀਨਰ ਹਰਮੇਲ ਸਿੰਘ (8427488588) ਅਤੇ ਫੁੱਟਬਾਲ ਦੇ ਕਨਵੀਨਰ ਬਲਵਿੰਦਰ ਸਿੰਘ (9463861887) ਹਨ। ਬਾਸਕਟਬਾਲ ਦੇ ਮੁਕਾਬਲੇ ਸੀਨੀਅਰ ਸੈਕੰਡਰੀ ਸਕੂਲ ਲੜਕੇ, ਧਨੌਲਾ ਵਿਖੇ ਹੋਣਗੇ ਜਿਸ ਦੇ ਕਨਵੀਨਰ ਬਲਵਿੰਦਰ ਸਿੰਘ (9417100433) ਹਨ। ਗੱਤਕਾ ਮੁਕਾਬਲੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ, ਭਦੌੜ ਵਿਖੇ ਹੋਣਗੇ, ਜਿਸ ਦੇ ਕਨਵੀਨਰ ਗੁਰਪ੍ਰੀਤ ਸਿੰਘ (8528292296) ਹਨ। ਹਾਕੀ ਦੇ ਕਨਵੀਨਰ ਲਵਲੀਨ ਸਿੰਘ (9872754456) ਹਨ।


 ਕੁਸ਼ਤੀ ਦੇ ਮੁਕਾਬਲੇ ਸਰਕਾਰੀ ਸੈਕੰ: ਸਕੂਲ ਲੜਕੇ ਭਦੌੜ ਵਿਖੇ ਹੋਣਗੇ, ਜਿਸ ਦੇ ਕਨਵੀਨਰ ਚਰਨਜੀਤ ਸ਼ਰਮਾ (9501035249) ਹਨ। ਹੈਂਡਬਾਲ ਦੇ ਕਨਵੀਨਰ ਅਵਤਾਰ ਸਿੰਘ (9814901511) ਹਨ।ਬਾਕਸਿੰਗ ਦੇ ਮੁਕਾਬਲੇ ਐੱਸ.ਡੀ. ਕਾਲਜ, ਬਰਨਾਲਾ ਵਿਖੇ ਹੋਣਗੇ ਜਿਸ ਦੇ ਕਨਵੀਨਰ ਰਾਜੇਸ਼ ਕੁਮਾਰ (8360177270) ਹਨ। ਨੈੱਟਬਾਲ ਦੇ ਕਨਵੀਨਰ ਬਲਵਿੰਦਰ ਕੁਮਾਰ (9417180540) ਹਨ। ਸਾਫਟਬਾਲ ਦੇ ਕਨਵੀਨਰ ਗੁਰਲਾਲ ਸਿੰਘ (9465842995) ਹਨ। ਬੈਡਮਿੰਟਨ ਦੇ ਮੁਕਾਬਲੇ ਐਲ.ਬੀ.ਐਸ ਕਾਲਜ, ਬਰਨਾਲਾ ਵਿਖੇ ਹੋਣਗੇ ਜਿਸ ਦੇ ਕਨਵੀਨਰ ਮਿਸ ਅੰਤਿਮਾ (9569978866) ਹਨ। ਟੇਬਲ ਟੈਨਿਸ ਦੇ ਕਨਵੀਨਰ ਸ੍ਰੀਮਤੀ ਬਰਿੰਦਰਜੀਤ ਕੌਰ (8847507073) ਹਨ। ਸਵੀਮਿੰਗ ਦੇ ਮੁਕਾਬਲੇ ਐਮ.ਟੀ.ਆਈ.ਐਸ, ਹੰਡਿਆਇਆ ਵਿਖੇ ਹੋਣਗੇ ਜਿਸ ਦੇ ਕਨਵੀਨਰ ਦਿਨੇਸ਼ ਕੁਮਾਰ (9417680114) ਹਨ। ਚੈੱਸ ਦੇ ਮੁਕਾਬਲੇ ਵਾਈ.ਐਸ. ਸਕੂਲ, ਬਰਨਾਲਾ ਵਿਖੇ ਹੋਣਗੇ ਜਿਸ ਦੇ ਕਨਵੀਨਰ ਜੋਨਿੰਦਰ ਜੋਸ਼ੀ (9780007920) ਹਨ। ਕਿੱਕ ਬਾਕਸਿੰਗ ਮੁਕਾਬਲੇ ਐੱਸ.ਐੱਸ.ਡੀ. ਕਾਲਜ, ਬਰਨਾਲਾ ਵਿਖੇ ਹੋਣਗੇ ਜਿਸ ਦੇ ਕਨਵੀਨਰ ਜਸਪ੍ਰੀਤ ਸਿੰਘ (7696531905), ਸ਼ੂਟਿੰਗ ਮੁਕਾਬਲੇ ਟੰਡਨ ਇੰਟ: ਸਕੂਲ, ਬਰਨਾਲਾ ਵਿਖੇ ਹੋਣਗੇ ਜਿਸ ਦੇ ਕਨਵੀਨਰ ਮਲਕੀਤ ਸਿੰਘ (9646822500), ਲਾਅਨ ਟੈਨਿਸ ਮੁਕਾਬਲੇ ਬਰਨਾਲਾ ਕਲੱਬ 'ਚ ਹੋਣਗੇ ਜਿਸ ਦੇ ਕਨਵੀਨਰ ਵਿਸ਼ਾਲ ਨਾਹਰ (9914746158) ਹਨ।

Meet Hayer

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends