*ਪੰਜਾਬ ਸਰਕਾਰ ਸਾਰੇ ਸਕੂਲਾਂ ਵਿੱਚ ਸਫ਼ਾਈ ਕਰਮਚਾਰੀ ਅਤੇ ਚੌਕੀਦਾਰ ਨਿਯੁਕਤ ਕਰੇ.... ਤਰਸੇਮ, ਰਿਸ਼ੀ*
_ਬੱਚਿਆਂ ਦੀ ਗਿਣਤੀ ਦੇ ਆਧਾਰ ਤੇ ਨਾ ਕੀਤਾ ਜਾਵੇ ਪੱਖਪਾਤ_
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੀ ਜ਼ਿਲ੍ਹਾ ਜਲੰਧਰ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਰਿਸ਼ੀ ਕੁਮਾਰ ਕੁਮਾਰ ਨੇ ਮੀਟਿੰਗ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਦਾ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਫ਼ਾਈ ਕਰਮਚਾਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਚੌਂਕੀਦਾਰ ਨਿਯੁਕਤ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਹ ਜਥੇਬੰਦੀ ਦੀ ਚਿਰੋਕਣੀ ਮੰਗ ਸੀ ਜਿਸ ਨੂੰ ਹੁਣ ਬੂਰ ਪੈਂਦਾ ਦਿਖਾਈ ਦੇ ਰਿਹਾ ਹੈ। ਪ੍ਰੰਤੂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਕੇਵਲ 100 ਵਿਦਿਆਰਥੀਆਂ ਦੀ ਗਿਣਤੀ ਵਾਲੇ ਸਕੂਲਾਂ ਵਿੱਚ ਹੀ ਸਫ਼ਾਈ ਕਰਮਚਾਰੀ ਅਤੇ ਕੇਵਲ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਹੀ ਚੌਂਕੀਦਾਰ ਰੱਖਣ ਦੇ ਪੰਜਾਬ ਸਰਕਾਰ ਨੂੰ ਇਸ ਫ਼ੈਸਲੇ ਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਦੋਵੇਂ ਆਗੂਆਂ ਨੇ ਆਖਿਆ ਕਿ ਸਫ਼ਾਈ ਅਤੇ ਸੁਰੱਖਿਆ ਹਰ ਸਕੂਲ ਦੀ ਅਹਿਮ ਲੋੜ ਹੈ।ਕਿਉਂਕਿ ਪੰਜਾਬ ਦੇ ਲੱਗਭਗ ਸਾਰੇ ਸਕੂਲਾਂ ਵਿੱਚ ਕੰਪਿਊਟਰ, ਪ੍ਰੋਜੈਕਟਰ,ਐਲ ਈ ਡੀ ਟੈਲੀਵਿਜ਼ਨ ਅਤੇ ਬੱਚਿਆਂ ਦਾ ਖਾਣਾ ਬਣਾਉਣ ਲਈ ਅਨਾਜ,ਗੈਸ ਸਿਲੰਡਰ ਆਦਿ ਮੌਜੂਦ ਹਨ। ਅਕਸਰ ਹੀ ਸਕੂਲਾਂ ਵਿੱਚ ਚੋਰੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਜਥੇਬੰਦੀ ਦੇ ਦੋਵੇਂ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੋਂ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਹੀ ਸਫ਼ਾਈ ਕਰਮਚਾਰੀਆਂ ਅਤੇ ਚੌਕੀਦਾਰਾਂ ਦੀ ਨਿਯੁਕਤ ਕਰਨ ਦੀ ਪੁਰਜ਼ੋਰ ਮੰਗ ਕੀਤੀ।ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਦਿਲਬਾਗ਼ ਸਿੰਘ, ਅਮਨਦੀਪ ਸਿੰਘ,ਸੁਖਦੇਵ ਸਿੰਘ, ਕਪਿਲ ਕਵਾਤਰਾ,ਮਥਰੇਸ਼ ਕੁਮਾਰ, ਦੀਪਕ ਆਦਮਪੁਰ, ਰਾਮਪਾਲ,ਪਾਲ ਜੀ ਮੁਕੇਸ਼, ਭਗਵੰਤ ਪ੍ਰਿਤਪਾਲ ਸਿੰਘ,ਇੰਦਰਜੀਤ ਸਿੰਘ ਆਦਮਪੁਰ,ਡਾ. ਬਲਵੀਰ ਚੰਦ, ਸਤੀਸ਼ ਕੁਮਾਰ,ਪ੍ਰੇਮ ਕੁਮਾਰ, ਹਰਦੇਵ ਸਿੰਘ,ਮਨਦੀਪ ਕੁਮਾਰ, ਕੁਲਦੀਪ ਸਿੰਘ ਧੀਰਪੁਰ, ਮਲਕੀਤ ਸਿੰਘ, ਸੰਜੀਵ ਸ਼ਰਮਾ, ਲਖਵਿੰਦਰ ਸਿੰਘ, ਸ਼ੇਖਰ ਚੰਦ, ਸੁਖਦੇਵ ਸਿੰਘ, ਰਾਜੇਸ਼ ਕੁਮਾਰ, ਗੁਰਪ੍ਰੀਤ,ਡਾ. ਯਸ਼ਪਾਲ ਚੰਦੜ, ਨਰਿੰਦਰ ਕੁਮਾਰ, ਵਿਨੋਦ ਕੁਮਾਰ, ਸੰਦੀਪ ਸੰਧੂ,ਜਗਦੀਸ਼ ਲਾਲ ਅਤੇ ਸੰਜੀਵ ਭਾਰਦਵਾਜ ਅਤੇ ਹੋਰ ਅਧਿਆਪਕ ਹਾਜ਼ਰ ਸਨ।