ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਵਿਤ ਮੰਤਰੀ ਦੇ ਸ਼ਹਿਰ ਚ ਸੂਬਾ ਪੱਧਰੀ ਰੈਲੀ ਦਾ ਐਲਾਨ।
ਵਿਧਾਇਕਾਂ ਦੇ ਘਰਾਂ ਅੱਗੇ ਵੀ ਕਰੇ ਜਾਣਗੇ ਧਰਨੇ ਪ੍ਰਦਰਸ਼ਨ
ਲੁਧਿਆਣਾ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਸੂਬਾ ਕਨਵੀਨਰ ਸ੍ਰੀ ਜਸਵੀਰ ਸਿੰਘ ਤਲਵਾੜਾ ਦੀ ਅਗਵਾਈ ਵਿੱਚ ਲੁਧਿਆਣਾ ਦੇ ਈਸੜੂ ਭਵਨ ਵਿਖੇ ਹੋਈ ।
ਮੀਟਿੰਗ ਵਿਚ ਸੂਬਾ ਜਨਰਲ ਸਕੱਤਰ ਜਰਨੈਲ ਸਿੰਘ ਪੱਟੀ ਨੇ ਭਗਵੰਤ ਮਾਨ ਸਰਕਾਰ ਦੁਆਰਾ ਅਜੇ ਤੱਕ ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਤੇ ਸਰਕਾਰ ਦੀ ਨਿੰਦਾ ਕੀਤੀ ਗਈ। ਸੂਬਾ ਪ੍ਰੈੱਸ ਸਕੱਤਰ ਪ੍ਰਭਜੀਤ ਸਿੰਘ ਰਸੂਲਪੁਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਸਾਰਿਆਂ ਸੂਬਾਈ ਆਗੂਆਂ ਨੇ ਐਨ ਪੀ ਐਸ ਕਰਮਚਾਰੀਆਂ ਵਿਚ ਸਰਕਾਰ ਦੇ ਲਾਰੇ ਲਾਉਣ ਅਤੇ ਡੰਗ ਟਪਾਊ ਬਿਆਨਾਂ ਖਿਲਾਫ ਉੱਠ ਰਹੇ ਰੋਹ ਬਾਰੇ ਚਰਚਾ ਕੀਤੀ । ਸਾਰੇ ਕੋ ਕਨਵੀਨਰਾਂ ਜਸਵਿੰਦਰ ਸਿੰਘ ਜੱਸਾ ਪਿਸੌਰੀਆ, ਅਜੀਤਪਾਲ ਸਿੰਘ ਜੱਸੋਵਾਲ,ਬੋਬਿੰਦਰ ਸਿੰਘ, ਕਰਮਜੀਤ ਸਿੰਘ ਤਾਮਕੋਟ ,ਬਿਕਰਮਜੀਤ ਸਿੰਘ ਕੱਦੋਂ, ਵਰਿੰਦਰ ਵਿੱਕੀ,ਸੱਤ ਪ੍ਰਕਾਸ਼ ਨੇ ਸਰਕਾਰ ਤੇ ਦੋਸ਼ ਲਾਇਆ ਕਿ ਉਹ ਇਮਾਨਦਾਰੀ ਦਾ ਦਿਖਾਵਾ ਕਰਕੇ ਮੁਲਾਜ਼ਮ ਵਿਰੋਧੀ ਤਾਨਾਸ਼ਾਹੀ ਧਾਰਾਵਾਂ
ਅਤੇ ਐਸਮਾ ਵਰਗੇ ਐਕਟ ਨਾਲ ਸੰਘਰਸ਼ਾਂ ਦੀ ਆਵਾਜ਼ ਬੰਦ ਕਰ ਰਹੀ ਹੈ।
ਜ਼ਿਲਾ ਕਨਵੀਨਰ ਪਰਮਿੰਦਰ ਪਾਲ ਸਿੰਘ ਫਗਵਾੜਾ, ਗੁਰਦੀਪ ਸਿੰਘ ਚੀਮਾ, ਕੁਲਵਿੰਦਰ ਸਿੰਘ ਤਰਨਤਾਰਨ,ਕੁਲਦੀਪ ਵਾਲੀਆਂ,ਹਿੰਮਤ ਸਿੰਘ ਪਟਿਆਲਾ,ਪ੍ਰੇਮ ਸਿੰਘ ਠਾਕੁਰ ਸਰਬਜੀਤ ਸਿੰਘ ਧਾਲੀਵਾਲ, ਸਤਨਾਮ ਸਿੰਘ ਆਲਮਪੁਰ ਗੁਰਪ੍ਰੀਤ ਸਿੰਘ ਰੰਗੀਲਪੁਰ,ਹਾਕਮ ਸਿੰਘ ਖਨੌੜਾ, ਸਤਵੰਤ ਸਿੰਘ ਫਤਿਹਗੜ੍ਹ ਸਾਹਿਬ,ਗੁਰਪ੍ਰੀਤ ਔਲਖ , ਸੰਜੀਵ ਧੂਤ, ਗੁਰਤੇਜ ਸਿੰਘ ਖਹਿਰਾ ਨੇ ਸਰਕਾਰ ਤੇ ਦੋਸ਼ ਲਾਇਆ ਕਿ ਜਿਹੜਾ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਚੋਣਾਂ ਸਮੇਂ ਪੰਜਾਬ ਚ ਪੁਰਾਣੀ ਪੈਨਸ਼ਨ ਬਹਾਲੀ ਦਾ ਦਾਅਵਾ ਕਰਦਾ ਸੀ ਉਸੇ ਦੀ ਸਰਕਾਰ ਅਧੀਨ ਸੂਬਾ ਪੰਜਾਬ ਚ ਅਜੇ ਤੱਕ ਪੈਨਸ਼ਨ ਬਹਾਲ ਨੀ ਹੋਈ ਪ੍ਰੰਤੂ ਹਿਮਾਚਲ ਵਰਗੇ ਰਾਜਾਂ ਨੇ ਪੁਰਾਣੀ ਪੈਨਸ਼ਨ ਇੰਨ ਬਿੰਨ ਲਾਗੂ ਵੀ ਕਰ ਵਿਖਾਈ ਹੈ।ਅੰਤ ਵਿਚ ਸਰਕਾਰ ਦੀ ਵਾਅਦੇ ਤੋਂ ਮੁਕਰਨ ਵਰਗੀ ਹਾਲਤ ਵੇਖਦਿਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ 8 ਅਕਤੂਬਰ ਨੂੰ ਵਿੱਤ ਮੰਤਰੀ ਪੰਜਾਬ ਦੇ ਹਲਕੇ ਚ ਸੂਬਾ ਪੱਧਰੀ ਮਹਾਂਰੈਲੀ ਕਰਨ ਦਾ ਐਲਾਨ ਕਰਨ ਦੇ ਨਾਲ ਨਾਲ 9 ਸਤੰਬਰ ਤੋਂ 16 ਸਤੰਬਰ ਤੱਕ ਵਿਧਾਇਕਾਂ ਦੇ ਘਰਾਂ ਅੱਗੇ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ ਗਿਆ।