ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੜ੍ਹ ਪ੍ਰਭਾਵਿਤ ਸਕੂਲਾਂ ਵਿੱਚ ਛੁੱਟੀ ਦਾ ਐਲਾਨ
ਫਿਰੋਜ਼ਪੁਰ, 18 ਅਗਸਤ 2023.
ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐੱਸ. ਨੇ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਫਿਰੋਜ਼ਪੁਰ ਦੀ ਪ੍ਰਤੀ ਬੇਨਤੀ ਨੂੰ ਮੁੱਖ ਰੱਖਦੇ ਹੋਏ ਮਿਤੀ 19-08-2023 ਤੋਂ 26-08-2023 ਤੱਕ ਸਰਕਾਰੀ ਪ੍ਰਾਇਮਰੀ ਸਕੂਲ ਨਿਹਾਲੇ ਵਾਲਾ, ਸਰਕਾਰੀ ਮਿਡਲ ਸਕੂਲ ਨਿਹਾਲੇ ਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਟੇਂਡੀ ਵਾਲਾ, ਝੁੱਗੇ ਹਜ਼ਾਰਾ ਸਿੰਘ, ਗੱਟੀ ਰਹੀਮੇ ਕੇ, ਰਾਜੋ ਕੇ ਉਸਪਾਰ, ਭੱਖੜਾ, ਬੋਗੀ ਵਾਲਾ, ਖੁੰਦਰ ਗੱਟੀ, ਦੋਨਾ ਮੱਤੜ, ਹੁਸੈਨੀਵਾਲ਼ਾ ਵਰਕਸ਼ਾਪ, ਗੁਲਾਮ ਹੁਸੈਨ ਵਾਲਾ, ਕੁੱਤਬਦੀਨ ਵਾਲਾ, ਬਾਰੇ ਕੇ, ਸਰਕਾਰੀ ਮਿਡਲ ਸਕੂਲ ਆਲੇ ਵਾਲਾ, ਸ ਸ ਸ ਸ ਦੋਨਾ ਮੱਤੜ, ਸ ਸ ਸ ਸ ਬਾਰੇ ਕੇ, ਸ ਸ ਸ ਸ ਰਾਜੋ ਕੇ, ਸ ਸ ਸ ਸ ਧੀਰਾ ਘਾਰਾ ਵਿਖੇ ਛੁੱਟੀ ਦਾ ਐਲਾਨ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰਾਂ ਦੀ ਪ੍ਰਤੀ ਬੇਨਤੀ ਅਨੁਸਾਰ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਜ਼ਿਲ੍ਹਾ ਫਿਰੋਜ਼ਪੁਰ ਦੇ ਕੁਝ ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋ ਚੁਕੇ ਹਨ। ਇਸ ਲਈ ਉਕਤ ਸਕੂਲਾਂ ਵਿੱਚ ਅਤੇ ਸਕੂਲ ਪਹੁੰਚਣ ਦੇ ਰਸਤੇ ਵਿੱਚ ਪਾਣੀ ਭਰ ਗਿਆ ਹੈ। ਜਿਸ ਕਾਰਨ ਸਕੂਲ ਪਹੁੰਚਣ ਦਾ ਕੋਈ ਰਸਤਾ ਨਹੀਂ ਹੈ। ਇਸ ਕਾਰਨ ਹਾਲ ਦੀ ਘੜੀ ਇਹ ਸਕੂਲ ਬੰਦ ਕੀਤੇ ਗਏ ਹਨ.