ਜ਼ਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਫਾਜਿਲਕਾ ਵੱਲੋਂ ਰੁਜਗਾਰ ਮੇਲਾ ਦਾ ਆਯੋਜਨ 21 ਅਗਸਤ 2023 ਦਿਨ ਸੋਮਵਾਰ ਨੰ

 ਜ਼ਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਫਾਜਿਲਕਾ ਵੱਲੋਂ ਰੁਜਗਾਰ ਮੇਲਾ ਦਾ ਆਯੋਜਨ 21 ਅਗਸਤ 2023 ਦਿਨ ਸੋਮਵਾਰ ਨੰ


ਫਾਜ਼ਿਲਕਾ 18 ਅਗਸਤ


ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਉਰੋ ਡਾ. ਸੇਨੁ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ `ਤੇ 21 ਅਗਸਤ 2023 ਨੂੰ ਜਿਲ੍ਹਾ ਪੱਧਰੀ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।


ਜ਼ਿਲ੍ਹਾ ਰੁਜ਼ਗਾਰ ਅਫਸਰ ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਰਾ ਨੰ.502 ਚੋਥੀ ਮੰਜਿਲ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ, ਡੀਸੀ ਦਫ਼ਤਰ, ਫਾਜ਼ਿਲਕਾ ਵਿਖੇ ਲਗਾਏ ਜਾ ਰਹੇ ਇਸ ਪਲੇਸਮੈਂਟ ਕੈਂਪ ਵਿਚ ਇਵਾਨ ਸਿਕਿਉਅਰਟੀ ਫੰਕਸ਼ਨਸ ਪ੍ਰਾਈਵੇਟ ਲਿਮਿਟਡ ਕੰਪਨੀ ਸ਼ਮੂਲੀਅਤ ਕਰ ਰਹੀ ਹਨ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਦਸਵੀ, ਬਾਰਵੀਂ ਪਾਸ, ਗ੍ਰੈਜੂਏਸ਼ਨ ਪਾਸ ਦਾ ਕੋਈ ਵੀ ਕੋਰਸ ਕਰ ਚੁੱਕੇ ਲੜਕੇ ਲੜਕੀਆ ਭਾਗ ਲੈ ਸਕਦੇ ਹਨ।


ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਉਰੋ ਦੇ ਪਲੇਸਮੈਂਟ ਅਫਸਰ ਸ੍ਰੀ ਰਾਜ ਸਿੰਘ ਨੇ ਦੱਸਿਆ ਕਿ ਭਾਗ ਲੈਣ ਵਾਲੇ ਲੜਕੇ ਤੇ ਲੜਕੀਆਂ ਦੀ ਉਮਰ 18 ਤੋਂ 36 ਸਾਲ ਅਤੇ ਭਾਰ ਲੜਕੇ ਲਈ 58 ਕੇਜੀ ਅਤੇ ਲੜਕੀਆ ਲਈ 45 ਕੇਜੀ ਤੱਕ ਹੈ| ਉਨ੍ਹਾਂ ਦੱਸਿਆ ਕਿ ਕੰਪਨੀ ਵਿੱਚ ਵੱਖ-ਵੱਖ ਅਹੁੱਦਿਆਂ ਜਿਵੇਂ ਕਿ ਸਿਕਿਉਅਰਟੀ ਗਾਰਡ, ਸਿਕਿਉਅਰਟੀ ਸੁਪਰਵਾਈਜਰ, ਆਈ.ਟੀ.ਆਈ ਡਿਪਲੋਮਾ, ਪੋਲੀਟੈਕਨੀਕਲ ਡਿਪਲੋਮਾ, ਮੈਨ ਪਾਵਰ ਅਤੇ ਅਨਸਕੇਲ ਮੈਨ ਪਾਵਰ ਦੀ ਚੋਣ ਕੀਤੀ ਜਾਵੇਗੀ।ਇਸ ਕੈਂਪ ਵਿਚ ਚੁਣੇ ਗਏ ਪ੍ਰਾਰਥੀਆਂ ਨੂੰ ਮਹੀਨਾਵਾਰ ਤਨਖਾਹ ਵਜੋਂ 10000 ਹਜ਼ਾਰ ਤੋਂ ਲੈ ਕੇ 18000 ਹਜ਼ਾਰ ਦਾ ਮਿਹਨਤਾਨਾ ਦਿੱਤਾ ਜਾਵੇਗਾ।


ਉਨ੍ਹਾਂ ਨੌਜਵਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਪਲੇਸਮੈਂਟ ਕੈਂਪ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤੇ ਰੋਜਗਾਰ ਪ੍ਰਾਪਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰਬਰ 79738-50418 ਅਤੇ 89060-22220 ਤੇ ਸੰਪਰਕ ਕੀਤਾ ਜਾ ਸਕਦਾ ਹੈ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends