PSEB 5TH -8TH REGISTRATION LINK : 5ਵੀਂ ਅਤੇ 8 ਵੀਂ ਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਲਈ ਲਿੰਕ

ਚੰਡੀਗੜ੍ਹ, 4 ਅਕਤੂਬਰ 2023

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5 ਵੀਂ ਅਤੇ 8 ਵੀਂ ਜਮਾਤ ਦੀ ਰਜਿਸਟ੍ਰੇਸ਼ਨ ਦਾ ਕੰਮ ਕੁਝ ਟੈਕਨੀਕਲ ਸਰਵਿਸਿਜ਼ ਕਾਰਨ ਰੁਕਿਆ ਹੋਇਆ ਸੀ। 



ਸਭ ਤੋਂ ਵੱਡੀ ਸਮਸਿਆ ਵਿਦਿਆਰਥੀਆਂ ਤੋਂ ਸਰਟੀਫਿਕੇਟ ਦੀ ਹਾਰਡ ਕਾਪੀ ਲਈ 200 ਰੁਪਏ ਇਕੱਠੇ ਕਰਨ ਦੀ ਵੀ ਹਲ਼ ਕੀਤੀ ਜਾ ਰਹੀ ਹੈ। ਹੁਣ ਵੈੱਬਸਾਈਟ ਤੇ ਸਰਟੀਫਿਕੇਟ ਪ੍ਰਾਪਤ ਕਰਨ ਲਈ ਯਸ ਅਤੇ ਨੋ ਦੀ ਆਪਸ਼ਨ ਆਵੇਗੀ। Pb.jobsoftoday.in

ਜਿਨਾਂ ਵਿਦਿਆਰਥੀਆਂ ਨੇ ਸਰਟੀਫਿਕੇਟ ਦੀ ਕਾਪੀ ਪ੍ਰਾਪਤ ਕਰਨੀ ਹੈ ਉਹਨਾਂ ਲਈ ਯਸ ਆਪਸ਼ਨ ਕਲਿੱਕ ਕੀਤੀ ਜਾਵੇਗੀ ਅਤੇ ਇਹਨਾਂ ਵਿਦਿਆਰਥੀਆਂ ਤੋਂ 200 ਰੁਪਏ ਦੀ ਫੀਸ ਲਈ ਜਾਵੇਗੀ। 


ਜਿਹੜੇ ਵਿਦਿਆਰਥੀ ਸਰਟੀਫਿਕੇਟ ਦੀ ਹਾਰਡ ਕਾਪੀ ਪ੍ਰਾਪਤ ਨਹੀਂ ਕਰਨਾ ਚਾਹੁੰਦੇ ਉਹਨਾਂ ਲਈ ਨੋ ਦੀ ਆਪਸ਼ਨ ਕਲਿੱਕ ਕੀਤੀ ਜਾਵੇਗੀ ਅਤੇ ਉਹਨਾਂ ਤੋਂ ਕੋਈ ਵੀ ਫੀਸ ਨਹੀਂ ਲਈ ਜਾਵੇਗੀ।  LINK FOR PSEB 5TH 8TH REGISTERATION 2023


26 ਅਗਸਤ 2023

 


ਸੈਸ਼ਨ 2023-24 ਲਈ ਪੰਜਵੀਂ ਅਤੇ ਅੱਠਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੀ ਰਜਿਸਟਰੇਸ਼ਨ/ ਕੰਟੀਨਿਊਸ਼ਨ ਕਰਨ ਸਬੰਧੀ ਹਦਾਇਤਾਂ ਹੇਠਾਂ ਦਿਤੀਆਂ ਗਈਆਂ ਹਨ  ।ਉਹਨਾਂ ਨੂੰ ਪੜ੍ਹਨ ਉਪਰੰਤ ਹੀ ਵਿਦਿਆਰਥੀਆਂ ਦੀ ਰਜਿਸਟਰੇਸ਼ਨ/ਕੰਟੀਨਿਊਸ਼ਨ ਕਰਨੀ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ।

ਆਨਲਾਈਨ ਰਜਿਸਟ੍ਰੇਸ਼ਨ ਅਤੇ ਕੰਟਿਨਿਊਸ਼ਨ ਲਈ ਲਿੰਕ ਐਕਟਿਵ ਹੋ ਰਿਹਾ ਹੈ। ਪੰਜਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਅਠਵੀਂ ਜਮਾਤ ਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ (Active now)

ਲਾਗਿਨ ਕਰਨ ਲਈ ਸਕੂਲ ਯੂਜਰਨੇਮ ਅਤੇ ਪਾਸਵਰਡ ਭਰੋ।

 


ਪੰਜਾਬ ਰਾਜ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਮੂਹ ਸਕੂਲ ਮੁਖੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੈਸ਼ਨ 2023-24 ਲਈ ਪੰਜਵੀਂ ਅਤੇ ਅੱਠਵੀ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੀ ਆਨ-ਲਾਈਨ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਕਰਨ ਲਈ 24 ਅਗਸਤ 2023 ਤੋਂ 10 ਅਕਤੂਬਰ 2023 ਤੱਕ ਬਿਨਾਂ ਲੇਟ ਫੀਸ ਨਾਲ ਆਨ-ਲਾਈਨ ਪੋਰਟਲ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਨਿਰਧਾਰਿਤ ਸ਼ਡਿਊਲ ਤੋਂ ਬਾਅਦ 1500/- ਰੁ: ਲੇਟ ਫੀਸ ਨਾਲ ਮਿਤੀ 11 ਅਕਤੂਬਰ 2023 ਤੋਂ 8 ਨਵੰਬਰ 2023 ਤੱਕ ਰਜਿਸਟ੍ਰੇਸ਼ਨ ਕਰਵਾਉ ਲਾਜ਼ਮੀ ਹੋਵੇਗੀ।



ਉਕਤ ਨਿਰਧਾਰਿਤ ਸਮਾਂ ਸਾਰਣੀ ਵਿੱਚ ਕਿਸੇ ਵੀ ਹਾਲਤ ਵਿੱਚ ਕੋਈ ਹੋਰ ਵਾਧਾ ਨਹੀ ਕੀਤਾ ਜਾਵੇਗਾ। ਇਸ ਲਈ ਇਸ ਵਾਰ ਬਾਅਦ ਵਿੱਚ ਆਉਣ ਵਾਲੀਆਂ ਔਕੜਾਂ ਤੋਂ ਬਚਣ ਲਈ ਬਣਦੀ ਫੀਸ ਨਾਲ ਹੀ ਸਮੇਂ ਸਿਰ ਕੰਮ ਮੁਕੰਮਲ ਕਰਵਾਇਆ ਜਾਵੇ।

ਉਕਤ ਦੇ ਮੱਦੇ ਨਜ਼ਰ ਸਕੂਲ ਮੁੱਖੀਆਂ ਨੂੰ ਹਦਾਇਤ ਹੈ ਕਿ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਦੇ ਕੰਮ ਨੂੰ ਵਿਸ਼ੇਸ਼ ਤਰਜੀਹ ਦਿੰਦੇ ਹੋਏ ਵਿਦਿਆਰਥੀਆਂ ਦੀ ਨਿਰਧਾਰਿਤ ਸ਼ਡਿਊਲ ਅਨੁਸਾਰ ਹੀ ਆਨ-ਲਾਈਨ ਰਜਿਸਟ੍ਰੇਸ਼ਨ/ ਕੰਟੀਨਿਊਸ਼ਨ ਨੂੰ ਮੁਕੰਮਲ ਕਰਵਾਉਣਾ ਯਕੀਨੀ ਬਣਾਇਆ ਜਾਵੇ । ਜੇਕਰ ਕਿਸੇ ਵੀ ਕਾਰਨ ਕਿਸੇ ਵੀ ਵਿਦਿਅਰਥੀ ਦੀ ਆਨ-ਲਾਈਨ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਕਰਨ ਤੋਂ ਰਹਿ ਜਾਂਦੀ ਹੈ ਤਾਂ ਉਸਦੀ ਨਿਰੋਲ ਜਿੰਮੇਵਾਰੀ ਸਬੰਧਤ ਸਕੂਲ ਮੁਖੀ/ਕਰਮਚਾਰੀ ਦੀ ਹੀ ਹੋਵੇਗੀ । ਇਸ ਸਬੰਧੀ ਕੋਈ ਹੋਰ ਮੌਕਾ ਨਹੀ ਦਿੱਤਾ ਜਾਵੇਗਾ। ਰਜਿਸਟ੍ਰੇਸ਼ਨ/ ਕੰਟੀਨਿਊਸ਼ਨ ਸਬੰਧੀ ਹਦਾਇਤਾਂ ਅਤੇ ਸ਼ਡਿਊਲ ਸਕੂਲਾਂ ਦੀ ਲਾਗਇੰਨ ਆਈ. ਡੀ. ਅਤੇ ਬੋਰਡ ਦੀ ਵੈਬ-ਸਾਈਟ ਤੇ ਵਿਸਥਾਰ ਪੂਰਵਕ ਜਾਣਕਾਰੀ ਸਹਿਤ ਉਪਲੱਬਧ ਹਨ।
DOWNLOAD COMPLETE INSTRUCTIONS FEES SCHEDULE FOR 5TH - 8TH CLASS REGISTRATION 2023: CLICK HERE 


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends