ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਤਹਿਤ ਸਮੂਹ ਸਕੂਲ ਮੁੱਖੀ ਅੱਪਰ ਪ੍ਰਾਇਮਰੀ ਦੀ ਇੱਕ ਰੋਜਾ ਟ੍ਰੇਨਿੰਗ ਕਾਰਵਾਈ
ਜ਼ਿਲ੍ਹੇ ਦੇ ਹਰ ਵਿਅਕਤੀ ਨੂੰ ਸਾਖਰਤ ਕਰਨ ਲਈ ਸਭ ਦੇ ਸਾਂਝੇ ਯਤਨਾਂ ਦੀ ਲੋੜ -ਡਾਂ ਰਚਨਾ
ਭਾਰਤ ਸਰਕਾਰ ਦੇ ਸਿੱਖਿਆ ਮਹਿਕਮੇ ਵੱਲੋਂ ਪੂਰੇ ਦੇਸ਼ ਵਿੱਚ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਡਾਂ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਦੀ ਪ੍ਰੇਰਨਾ ਨਾਲ।
ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਟਰੇਨਿੰਗਾ ਦਾ ਬੀੜਾ ਚੁੱਕਦਿਆ ਡਾਇਟ ਕੌੜਿਆਂਵਾਲੀ ਦੀ ਪ੍ਰਿੰਸੀਪਲ ਡਾਂ ਰਚਨਾ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਸਮੂਹ ਅੱਪਰ ਪ੍ਰਾਇਮਰੀ ਸਕੂਲ ਮੁੱਖੀਆਂ ਦੀ ਇੱਕ ਰੋਜਾ ਟ੍ਰੇਨਿੰਗ ਸੰਜੀਵ ਪੈਲੇਸ ਫਾਜ਼ਿਲਕਾ ਵਿਖੇ ਕਰਵਾਈ ਗਈ।
ਜਿਸ ਨੂੰ ਸੰਬੋਧਨ ਕਰਦਿਆਂ ਡਾਂ ਰਚਨਾ ਨੇ ਕਿਹਾ ਕਿ ਦੇਸ਼ ਵਿੱਚ ਅਨਪੜ੍ਹਤਾ ਨੂੰ ਖਤਮ ਕਰਨ ਲਈ ਭਾਰਤ ਸਰਕਾਰ ਅਤੇ ਸੂਬੇ ਵਿੱਚ ਅਨਪੜ੍ਹਤਾ ਖ਼ਤਮ ਕਰਨ ਲਈ ਪੰਜਾਬ ਸਰਕਾਰ ਪੁਰਜ਼ੋਰ ਯਤਨ ਕਰ ਰਹੀ ਹੈ।
ਉਹਨਾਂ ਕਿਹਾ ਕਿ ਇਸ ਸਾਖਰਤਾ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨਾ ਸਾਡੇ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਉਹਨਾਂ ਨੇ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਪੜ ਲਿਖ ਸਕਣ ਦੇ ਆਯੋਗ 16290 ਲੋਕਾਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ। ਜਿਹਨਾਂ ਨੂੰ ਪੜਣ ਲਿਖਣ ਯੋਗ ਅਤੇ ਸਾਖਰਤ ਕਰਨਾ ਲਈ ਸਭ ਨੇ ਮਿਲ ਕੇ ਕੰਮ ਕਰਨਾ ਹੈ। ਉਹਨਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਕੰਮ ਲਈ ਹਰੇਕ ਸਕੂਲ ਵੱਲੋਂ ਇੱਕ ਅਧਿਆਪਕ ਨੂੰ ਨੋਡਲ ਲਗਾਇਆ ਜਾਵੇਗਾ।ਇਹ ਨੋਡਲ ਅਫ਼ਸਰ 8ਵੀ ਤੋ 12ਵੀ ਜਮਾਤ ਵਿੱਚ ਪੜਦੇ ਵਿਦਿਆਰਥੀਆਂ ਨੂੰ ਉਹਨਾਂ ਦੀ ਸਵੈ ਇੱਛਾ ਨਾਲ ਉਹਨਾਂ ਦੇ ਆਸ ਪਾਸ ਪਿੰਡ ,ਗਲੀ,ਮੁਹੱਲੇ ਵਿੱਚ ਰਹਿੰਦੇ ਅਨਪੜ ਲੋਕਾਂ ਦੀ ਪਹਿਚਾਣ ਕਰਨ ਲਈ ਪ੍ਰੇਰਿਤ ਕਰੇਗਾ। ਇਹ ਵਿਦਿਆਰਥੀਆਂ ਉਹਨਾਂ ਲੋਕਾਂ ਦੀ ਪਹਿਚਾਣ ਤੋਂ ਬਾਅਦ ਉਹਨਾਂ ਦੀ ਰਜਿਸਟ੍ਰੇਸ਼ਨ ਕਰਨਗੇ।ਇਸ ਤੋਂ ਬਾਅਦ ਇਹ ਵਲੰਟੀਅਰ ਵਿਦਿਆਰਥੀ ਸਕੂਲ ਟਾਈਮ ਤੋਂ ਬਾਅਦ ਇਹਨਾਂ ਲੋਕਾਂ ਨੂੰ ਪੜਾਉਣ ਦਾ ਨੇਕ ਕਾਰਜ ਕਰਨਗੇ। ਅਖੀਰ ਵਿਚ ਡਾਂ ਰਚਨਾ ਨੇ ਕਿਹਾ ਕਿ ਅਸੀ ਸਾਰਿਆ ਨੇ ਮਿਲ ਕੇ ਟੀਮ ਵਾਂਗ ਕੰਮ ਕਰਨਾ ਹੈ ਅਤੇ ਸਮਾਜ ਵਿੱਚੋ ਅਨਪੜ੍ਹਤਾ ਰੂਪੀ ਕਲੰਕ ਨੂੰ ਹਮੇਸ਼ਾ ਹਮੇਸ਼ਾ ਲਈ ਖਤਮ ਕਰਨਾ ਹੈ।ਇਸ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ਼ ਕੁਮਾਰ ਅੰਗੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਵੱਲੋਂ ਵੀ ਸੰਬੋਧਨ ਕੀਤਾ ਗਿਆ। ਡੀਐਮ ਕੋਆਰਡੀਨੇਟਰ ਗੌਤਮ ਗੌੜ੍ਹ,ਡੀਐਮ ਅਸ਼ੋਕ ਧਮੀਜਾ,ਡੀਐਮ ਨਰੇਸ਼ ਸ਼ਰਮਾ ਵੱਲੋਂ ਬਤੌਰ ਰਿਸੋਰਸਪਰਸਨ ਸੇਵਾਵਾਂ ਨਿਭਾਈਆਂ ਗਈਆਂ।
ਮੰਚ ਸੰਚਾਲਨ ਅਮਨ ਸੇਠੀ ਅਤੇ ਅਮਿਤ ਜੀ ਵੱਲੋਂ ਬਾਖੂਬੀ ਕੀਤਾ ਗਿਆ।
ਸਮੁੱਚੇ ਪ੍ਰਬੰਧਾਂ ਦੀ ਦੇਖਰੇਖ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਰਜਿੰਦਰ ਕੁਮਾਰ ਅਤੇ ਡੀਐਮ ਕੰਪਿਊਟਰ ਸਿਕੰਦਰ ਸਿੰਘ ਵੱਲੋਂ ਕੀਤੀ ਗਈ।