ਵਿਦਿਆਰਥੀਆਂ/ ਅਧਿਆਪਕਾਂ ਲਈ ਵੱਡੀ ਖੱਬਰ, ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਪੈਟਰਨ 'ਚ ਕੀਤੇ ਵੱਡੇ ਬਦਲਾਅ

PSEB CHANGED PATTERN OF EXAMINATION 

PBJOBSOFTODAY.IN

ਪੰਜਾਬ ਸਕੂਲ ਸਿੱਖਿਆ ਬੋਰਡ (PSEB )ਨੇ  ਸਾਲਾਨਾ ਪ੍ਰੀਖਿਆਵਾਂ ਦਾ ਪੈਟਰਨ ਬਦਲ ਦਿੱਤਾ ਹੈ। ਪ੍ਰੀਖਿਆਵਾਂ ਦੇ ਪੈਟਰਨ ਵਿੱਚ ਬਦਲਾਅ ਅੱਠਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਕੀਤਾ ਗਿਆ ਹੈ। 

ਵਿਸ਼ਾ ਵਾਰ ਪੈਟਰਨ ਨੂੰ ਵੰਡਿਆ 3 ਸ਼੍ਰੇਣੀਆਂ ਵਿੱਚ 

ਪੀਐਸਈਬੀ ਨੇ ਅਕਾਦਮਿਕ ਸਾਲ 2023-24 'ਚ ਵਿਸ਼ਾ ਵਾਰ ਪੈਟਰਨ ਨੂੰ 3 ਕੈਟਾਗਰੀਆਂ ਏ, ਬੀ, ਅਤੇ  ਸੀ  'ਚ ਵੰਡਿਆ ਗਿਆ ਹੈ।ਗਰੁੱਪ ਏ ਅਤੇ ਬੀ ਨਾਲ ਸਬੰਧਤ ਸਾਰੇ 21 ਵਿਸ਼ਿਆਂ ਦੇ ਪ੍ਰਸ਼ਨ-ਪੱਤਰ ( QUESTION PAPER) ਸਕੂਲ ਸਿੱਖਿਆ ਬੋਰਡ ਆਪਣੇ ਪੱਧਰ ਤੇ ਤਿਆਰ ਕੀਤੇ ਜਾਣਗੇ। PBJOBSOFTODAY.IN



9 ਵਿਸ਼ਿਆਂ ਦੇ 600 ਅੰਕਾਂ ਦੀ ਹੋਵੇਗੀ ਪ੍ਰੀਖਿਆ 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਾਲਾਨਾ ਪ੍ਰੀਖਿਆਵਾਂ 'ਚ ਹਰੇਕ ਵਿਦਿਆਰਥੀ ਨੂੰ 9 ਵਿਸ਼ਿਆਂ ਦੇ 600 ਅੰਕਾਂ ਦੀ ਪ੍ਰੀਖਿਆ ਦੇਣੀ ਹੋਵੇਗੀ ਜਿਨ੍ਹਾਂ 'ਚੋਂ ਗਰੁੱਪ ਏ ਸਾਰੇ 6 ਵਿਸ਼ਿਆਂ 'ਚ ਪਾਸ ਹੋਣਾ ਜ਼ਰੂਰੀ ਹੈ।  ਗਰੁੱਪ ਬੀ ਦੇ 15 ਵਿਸ਼ਿਆਂ 'ਚੋਂ ਕੋਈ ਤਿੰਨ ਵਿਸ਼ਿਆਂ ਦੀ ਚੋਣ ਕਰ ਕੇ ਪ੍ਰੀਖਿਆ ਵਿਚ ਅਪੀਅਰ ਹੋਣਾ ਜ਼ਰੂਰੀ ਹੈ। 


ਨਵੇਂ ਹੁਕਮਾਂ ਅਨੁਸਾਰ ਪ੍ਰਯੋਗੀ ਪ੍ਰੀਖਿਆਵਾਂ ਵਾਲੇ ਵਿਸ਼ਿਆਂ 'ਚੋਂ ਸਿਰਫ਼ ਕੰਪਿਊਟਰ ਵਿਗਿਆਨ ਦਾ ਮੁਲਾਂਕਣ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀਤਾ ਜਾਵੇਗਾ ਜਦੋਂਕਿ ਸਰੀਰਕ ਸਿੱਖਿਆ ( Physical education) ਸਮੇਤ 12 ਵਿਸ਼ਿਆਂ ਦੇ ਮੁਲਾਂਕਣ ਹੁਣ ਸਕੂਲ ਪੱਧਰ 'ਤੇ ਹੀ ਹੋਣਗੇ।

ਸਵਾਗਤ ਜ਼ਿੰਦਗੀ ਵਿਸ਼ਾ ਲਿਖਤੀ ਪ੍ਰੀਖਿਆਵਾਂ ਦੀ ਸ਼੍ਰੇਣੀ ਤੋਂ ਬਾਹਰ

ਨਵੇਂ ਪੈਟਰਨ ਅਨੁਸਾਰ ਅੱਠਵੀਂ ਜਮਾਤ ਦੇ ਪ੍ਰੀਖਿਆਰਥੀ ਨੂੰ ਪਾਸ ਹੋਣ ਲਈ ਲਿਖ਼ਤੀ, ਪ੍ਰਯੋਗੀ ਤੇ ਅੰਦਰੂਨੀ ਮੁਲਾਂਕਣ ਮਿਲਾ ਕੇ 33 ਫ਼ੀਸਦ ਅੰਕ ਪ੍ਰਾਪਤ ਕਰਨੇ ਹੋਣਗੇ। 

ਵਿਸ਼ਿਆਂ ਦੇ ਤੀਜੇ ਗਰੁੱਪ ਸੀ 'ਚ ਸਿਰਫ਼ ‘ਸਵਾਗਤ ਜ਼ਿੰਦਗੀ' ਵਿਸ਼ੇ ਨੂੰ ਥਾਂ ਦਿੱਤੀ ਗਈ ਹੈ ਜਿਸ ਨੂੰ ਇਸ ਵਰ੍ਹੇ ਲਿਖਤੀ ਪ੍ਰੀਖਿਆਵਾਂ ਦੀ ਸ਼੍ਰੇਣੀ ਤੋਂ ਬਾਹਰ ਕਰ ਦਿੱਤਾ ਗਿਆ ਹੈ।

ਵਿਸ਼ੇਸ਼ ਸਮਰੱਥਾ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਅਤੇ ਮੁਲਾਂਕਣ ਸਕੂਲ ਪੱਧਰ 'ਤੇ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੱਡਾ ਫ਼ੈਸਲਾ ਲੈਂਦਿਆਂ ਚਾਲੂ ਅਕਾਦਮਿਕ ਸਾਲ ਦੀਆਂ ਸਾਲਾਨਾ ਪ੍ਰੀਖਿਆਵਾਂ 'ਚ ਵਿਸ਼ੇਸ਼ ਸਮਰੱਥਾ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਅਤੇ ਮੁਲਾਂਕਣ ਸਕੂਲ ਪੱਧਰ 'ਤੇ ਹੀ ਲੈਣ ਦਾ ਫ਼ੈਸਲਾ ਲਿਆ ਹੈ।ਇਨ੍ਹਾਂ ਦੇ ਅੰਕ ਸਕੂਲ ਮੁਖੀ ਬੋਰਡ ਨੂੰ ਭੇਜਣਗੇ।

80 ਅੰਕਾਂ ਦੀ ਹੋਵੇਗੀ ਲਿਖ਼ਤੀ ਪ੍ਰੀਖਿਆ 

ਹੁਕਮਾਂ ਅਨੁਸਾਰ ਗਰੁੱਪ-ਏ ਦੇ ਸਾਰੇ 6 ਵਿਸ਼ਿਆਂ 'ਚੋਂ ਪ੍ਰਤੀ-ਵਿਸ਼ਾ 80 ਅੰਕਾਂ ਦਾ ਲਿਖ਼ਤੀ ਤੇ 20 ਅੰਕ ਅੰਦਰੂਨੀ ਮੁਲਾਂਕਣ ਦੇ ਰੱਖੇ ਗਏ ਹਨ। ਇਸੇ ਤਰ੍ਹਾਂ ਗਰੁੱਪ ਬੀ ਦੇ ਵਿਸ਼ਿਆਂ 'ਚੋਂ ਕੰਪਿਊਟਰ ਸਾਇੰਸ 'ਚ 100 ਅੰਕਾਂ 'ਚੋਂ 40 ਅੰਕਾਂ ਦਾ ਪ੍ਰੈਕਟੀਕਲ ਅਤੇ 20 ਅੰਕ ਅੰਦਰੂਨੀ ਮੁਲਾਂਕਣ ਦੇ ਤੈਅ ਕੀਤੇ ਗਏ ਹਨ। 

ਇਸੇ ਤਰ੍ਹਾਂ ਸਿਹਤ ਤੇ ਸਰੀਰਕ ਸਿੱਖਿਆ ਵਿਸ਼ੇ ਦੀ ਪ੍ਰਯੋਗੀ ਪ੍ਰੀਖਿਆ 50 ਜਦੋਂਕਿ ਖੇਤੀਬਾੜੀ ਅਤੇ ਹੋਮ ਸਾਇੰਸ ਵਿਸ਼ਿਆਂ 'ਚ 40-40 ਅੰਕਾਂ ਦੀ ਪ੍ਰਯੋਗੀ ਪ੍ਰੀਖਿਆ ਹੋਵੇਗੀ ।


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends