ਸਰਕਾਰੀ ਸਕੂਲਾਂ ਵਿੱਚ ਸਫਾਈ ਸੇਵਕ ਰੱਖਣ ਦੇ ਫੈਸਲੇ ਦਾ ਮੁੱਖ ਅਧਿਆਪਕ ਜਥੇਬੰਦੀ ਵੱਲੋਂ ਸਵਾਗਤ-ਸਰਮਾ,ਧੂਲਕਾ।
100 ਤੋਂ ਘੱਟ ਗਿਣਤੀ ਵਾਲੇ ਸਕੂਲਾਂ ਵਿੱਚ ਵੀ ਸਫਾਈ ਸੇਵਕਾਂ ਦੀ ਗ੍ਰਾਂਟ ਜਾਰੀ ਕਰਨ ਦੀ ਮੰਗ -ਰਕੇਸ ਬਰੇਟਾ।
ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਸਕੂਲਾਂ ਵਿੱਚ ਸਫਾਈ ਸੇਵਕ ਦੀ ਮੰਗ ਨੂੰ ਲੈ ਕੇ ਸਰਕਾਰ ਨਾਲ ਮੀਟਿੰਗਾ ਕਰ ਰਹੀ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਗੱਲਬਾਤ ਨੂੰ ਉਸ ਸਮੇਂ ਬੂਰ ਪਿਆ ਜਦੋਂ ਸਰਕਾਰ ਵੱਲੋਂ 3000 ਰੂਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਸਰਕਾਰੀ ਸਕੂਲਾਂ ਵਿੱਚ ਸਫਾਈ ਸੇਵਕ ਰੱਖਣ ਦੀ ਗਰਾਂਟ ਜਾਰੀ ਕਰ ਦਿੱਤੀ।
ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ, ਉਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ, ਜਰਨਲ ਸਕੱਤਰ ਸਤਿੰਦਰ ਸਿੰਘ ਦੁਆਬਿਆਂ, ਜੁਆਇੰਟ ਸਕੱਤਰ ਰਾਕੇਸ਼ ਕੁਮਾਰ ਬਰੇਟਾ ਨੇ ਸਰਕਾਰ ਦੇ ਫੈਂਸਲੇ ਦਾ ਸੁਆਗਤ ਕਰਦਿਆਂ ਕਿਹਾ ਕਿ ਸਵੀਪਰਾ ਅਤੇ ਚੌਂਕੀਦਾਰ ਦੀ ਭਰਤੀ ਹੋਣ ਉਪਰੰਤ ਸਰਕਾਰੀ ਸਕੂਲਾਂ ਦੀ ਦਿੱਖ ਹੋਰ ਵਧੀਆ ਬਣੇਗੀ।
ਜੱਥੇਬੰਦੀ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਹੁਸ਼ਿਆਰਪੁਰ, ਬਲਜੀਤ ਸਿੰਘ ਗੁਰਦਾਸਪੁਰ ,ਭਗਵੰਤ ਭਟੇਜਾ, ਪਰਮਜੀਤ ਸਿੰਘ ਪਾਤੜਾਂ, ਲਵਨੀਸ ਨਾਭਾ, ਮਾਲਵਿੰਦਰ ਸਿੰਘ ਬਰਨਾਲਾ, ਪੂਰਨ ਤਪਾ, ਕ੍ਰਿਸ਼ਨ ਸਿੰਘ ਬਠਿੰਡਾ, ਹਰਜਿੰਦਰ ਜਲਾਲ, ਦੀਪਕ ਮੋਹਾਲੀ ,ਗੁਰਦੀਪ ਸਿੰਘ ਫਤਿਹਗੜ੍ਹ ਸਾਹਿਬ, ਦਿਲਬਾਗ ਸਿੰਘ ਤਰਨਤਾਰਨ, ਦਿਲਬਾਗ ਸਿੰਘ ਮੋਗਾ, ਮੱਖਣ ਜੈਨ ਪਟਿਆਲਾ, ਸੁਖਬੀਰ ਸਿੰਘ ਸੰਗਰੂਰ, ਅਸ਼ੋਕ ਕੁਮਾਰ ਮਾਨਸਾ, ਲਖਵਿੰਦਰ ਸਿੰਘ ਰੋਪੜ, ਓਮ ਪ੍ਰਕਾਸ਼ ਸੁਨਾਮ, ਜਸ਼ਨਦੀਪ ਸਿੰਘ ਕੁਲਾਣਾ, ਭਾਰਤ ਭੂਸ਼ਨ ਮਾਨਸਾ, ਬਲਬੀਰ ਸਿੰਘ ਦਲੇਲ ਸਿੰਘ ਵਾਲਾ, ਪ੍ਰਵੀਨ ਬੋਹਾ ਸਾਥੀਆਂ ਨੇ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦਿਆਂ ਮੰਗ ਕੀਤੀ ਕਿ 100 ਤੋਂ ਘੱਟ ਵਿਦਿਆਰਥੀਆਂ ਵਾਲੇ ਸਕੂਲਾਂ ਵਿੱਚ ਵੀ ਸਫਾਈ ਸੇਵਕਾਂ ਦੀ ਭਰਤੀ ਕੀਤੀ ਜਾਵੇ।