ਸਕੂਲ ਸਿੱਖਿਆ ਵਿਭਾਗ ਅਧੀਨ ਮਾਸਟਰ ਕਾਡਰ (ਬਾਰਡਰ ਏਰੀਆ) ਵਿਚ ਮਿਤੀ 06-04-2021 ਨੂੰ ਅੰਗਰੇਜੀ ਵਿਸੇ ਦੀਆਂ 899 ਨਵੀਆਂ ਅਸਾਮੀਆਂ ਨੂੰ ਭਰਨ ਲਈ ਦਾ ਵਿਗਿਆਪਨ ਦਿੱਤਾ ਗਿਆ ਸੀ। ਉਕਤ ਭਰਤੀਆਂ ਸਬੰਧੀ ਲਿਖਤੀ ਟੈਸਟ ਦੇਣ ਵਾਲੇ ਉਮੀਦਵਾਰਾਂ ਨੂੰ ਵੱਖ-ਵੱਖ ਮਿਤੀਆਂ ਨੂੰ ਸਕਰੂਟਨੀ ਲਈ ਬੁਲਾਇਆ ਗਿਆ ਸੀ।
ਇਨ੍ਹਾ ਪਬਲਿਕ ਨੋਟਿਸ ਦੀ ਲਗਾਤਾਰਾ ਵਿੱਚ ਕੇਵਲ ਬੀ.ਸੀ. ਕੈਟਾਗਰੀ ਦੇ ਉਮੀਦਵਾਰਾ ਨੂੰ ਦਫਤਰ ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਸ 3ਬੀ1, ਐਸ.ਏ.ਐਸ. ਨਗਰ ਵਿਖੇ ਮਿਤੀ 02.08.2023 ਨੂੰ ਸਵੇਰੇ 10.00 ਵਜੇ ਤੋਂ 3.00 ਵਜੇ ਤੱਕ ਆਪਣੇ ਅਸਲ ਦਸਤਾਵੇਜਾ ਦੀ ਸਕਰੂਟਨੀ ਲਈ ਸੱਦਾ ਦਿੱਤਾ ਗਿਆ ਸੀ।
ਮਿਤੀ 02.08.2023 ਨੂੰ ਜਿਹੜੇ ਉਮੀਦਵਾਰ ਕਿਸੇ ਵੀ ਕਾਰਨ ਹਾਜਰ ਨਹੀਂ ਹੋ ਸਕੇ, ਕੇਵਲ ਉਨ੍ਹਾਂ ਨੂੰ ਮਿਤੀ 10.08.2023 ਨੂੰ ਸਵੇਰੇ 10.00 ਵਜੇ ਤੋਂ 3.00 ਵਜੇ ਤੱਕ ਆਪਣੇ ਦਸਤਾਵੇਜਾ ਦੀ ਸਕਰੂਟਨੀ ਕਰਵਾਉਣ ਦਾ ਆਖਰੀ ਮੌਕਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਹੋਰ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ।