ਸਿੱਖਿਆ ਵਿਭਾਗ ਅਧੀਨ ਈ.ਟੀ.ਟੀ. ਕਾਡਰ 5994 ਅਸਾਮੀਆ ਦਾ ਵਿਗਿਆਪਨ ਦਿੱਤਾ ਗਿਆ ਸੀ। ਵਿਗਿਆਪਨ ਦੀਆਂ ਸ਼ਰਤਾਂ ਅਨੁਸਾਰ ਉਕਤ ਅਸਾਮੀਆ ਦਾ ਲਿਖਤੀ ਟੈਸਟ ਮਿਤੀ .05- 03-2023. ਨੂੰ ਲੈਣ ਉਪਰੰਤ ਮਿਤੀ 08-07-2023 ਨੂੰ ਨਤੀਜਾ ਘੋਸ਼ਿਤ ਗਿਆ ਸੀ। ਉਸ ਉਪਰੰਤ ਮਿਤੀ 13-07-2023 ਨੂੰ ਪਬਲਿਕ ਨੋਟਿਸ ਦਿੰਦੇ ਹੋਏ ਮਿਤੀ 17-07-2023 ਤੋਂ 04-08-2023 ਤੱਕ ਇਸ ਭਰਤੀ ਨਾਲ ਸਬੰਧਤ ਉਮੀਦਵਾਰਾਂ ਨੂੰ ਉਨ੍ਹਾਂ ਦੀ ਮੈਰਿਟ ਅਨੁਸਾਰ ਅਸਲ ਦਸਤਾਵੇਜ਼ਾਂ ਦੀ ਸਕਰੂਟਨੀ ਲਈ ਬੁਲਾਇਆ ਗਿਆ ਸੀ।
ਉਕਤ ਮਿਤੀਆਂ ਦੌਰਾਨ ਕੀਤੀ ਗਈ ਸਕਰੂਟਨੀ ਦੌਰਾਨ ਗੈਰ-ਹਾਜ਼ਰ ਰਹੇ ਉਮੀਦਵਾਰਾਂ ਨੂੰ ਮਿਤੀ 10-08-2023 ਨੂੰ ਦਫਤਰ ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ, ਨੇੜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫੇਜ਼ ਤਬੀ-1, ਐਸ.ਏ.ਐਸ.ਨਗਰ ਵਿਖੇ ਸਵੇਰੇ 9:00 ਵਜੇ ਤੋਂ 4:00 ਵਜੇ ਤੱਕ ਅਸਲ ਦਸਤਾਵੇਜ਼ਾਂ ਦੀ ਸਕਰੂਟਨੀ ਲਈ ਆਖਰੀ ਮੌਕਾ ਦਿੱਤਾ ਗਿਆ ਹੈ। ਇਸ ਉਪਰੰਤ ਕੋਈ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ।