SAS NAGAR JOBS: ਜ਼ਿਲ੍ਹਾ ਮੋਹਾਲੀ ਵਿਖੇ ਗ੍ਰੇਜੁਏਟ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ

ਇੰਡੀਅਨ ਰੈੱਡ ਕਰਾਸ ਸੁਸਾਇਟੀ, ਜ਼ਿਲ੍ਹਾ ਸ਼ਾਖਾ, ਐਸ.ਏ.ਐਸ. ਨਗਰ ਲਈ ਸਕੱਤਰ ਦੀ ਆਸਾਮੀ (ਠੇਕੇ ਦੇ ਆਧਾਰ 'ਤੇ) ਭਰਨ ਲਈ ਯੋਗ ਤਜਰਬੇਕਾਰ ਵਿਅਕਤੀਆਂ ਤੋਂ ਮਿਤੀ 11.06.2023, ਦੁਪਹਿਰ 2 ਵਜੇ ਤੱਕ ਅਰਜੀਆਂ ਦੀ ਮੰਗ ਕੀਤੀ ਗਈ ਹੈ, ਜਿਨ੍ਹਾਂ ਦੀ ਇੰਟਰਵਿਊ ਮਿਤੀ 22.08 2023 ਨੂੰ ਸਵੇਰੇ 11.00 ਵਜੇ ਦਫਤਰ ਵਧੀਕ ਡਿਪਟੀ ਕਮਿਸ਼ਨਰ ਕਮਰਾ ਨੰ: 206, ਪਹਿਲੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-6, ਐਸ.ਏ.ਐਸ. ਨਗਰ (ਮੁਹਾਲੀ) ਵਿਖੇ ਹੋਵੇਗੀ।


ਬਿਨੈਕਾਰ ਦੀ ਉਮਰ 63 ਸਾਲ ਤੋਂ ਵੱਧ ਨਾ ਹੋਵੇ।

 ਵਿਦਿਅਕ ਯੋਗਤਾ ਘੱਟੋ-ਘੱਟ ਗਰੈਜੂਏਸ਼ਨ ਹੋਵੇ, ਪੰਜ ਸਾਲ ਦਾ ਪ੍ਰਬੰਧਕੀ/ਸੋਸ਼ਲ ਵਰਕ ਦਾ ਤਜਰਬਾ ਹੋਵੇ। 

ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੋਵੇ ਅਤੇ ਐਸ.ਏ.ਐਸ. ਨਗਰ (ਮੁਹਾਲੀ) ਜ਼ਿਲ੍ਹੇ ਦਾ ਪੱਕਾ ਵਸਨੀਕ ਹੋਵੇ। ਸੇਵਾਮੁਕਤ ਸਰਕਾਰੀ ਕਰਮਚਾਰੀ ਨੂੰ ਪਹਿਲ ਹੋਵੇਗੀ। 


ਅਰਜੀ ਸਾਦੇ ਕਾਗ਼ਜ਼ ਉੱਤੇ ਪਾਸਪੋਰਟ ਸਾਈਜ਼ ਫੋਟੋ, ਉਮਰ, ਵਿਦਿਅਕ ਯੋਗਤਾ, ਤਜਰਬਾ ਆਦਿ ਦੇ ਦਸਤਾਵੇਜ਼ਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਸਮੇਤ ਦਫਤਰ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ, ਕਮਰਾ ਨੰ. 525, ਚੌਥੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76, ਐਸ.ਏ.ਐਸ. ਨਗਰ (ਮੁਹਾਲੀ) ਵਿਖੇ ਦਸਤੀ ਜਾਂ Email ID redcrossmohaliyahoo.com ਤੇ ਭੇਜੀ ਜਾਵੇ।




💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends