ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਸਕੂਲਾਂ ਵਿੱਚ ਨਰਸਰੀਆਂ ਬਣਾਉਣ ਦਾ ਉਪਰਾਲਾ
*ਮੁਹਿੰਮ ਤਹਿਤ ਨਾਨ ਟੀਚਿੰਗ ਸਟਾਫ ਦਾ ਟਰੇਨਿੰਗ ਪ੍ਰੋਗਰਾਮ
ਬਰਨਾਲਾ, 13 ਜੁਲਾਈ
ਜ਼ਿਲ੍ਹਾ ਸਿੱਖਿਆ ਅਫਸਰ (ਸ ਸ) ਬਰਨਾਲਾ ਸ. ਸਰਬਜੀਤ ਸਿੰਘ ਤੂਰ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਦੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਨਰਸਰੀਆਂ ਸਥਾਪਤ ਕਰਨ ਦਾ ਉਪਰਾਲਾ ਕੀਤਾ ਗਿਆ ਹੈ।
ਇਸ ਦਾ ਉਦੇਸ਼ ਸਕੂਲੀ ਵਿਦਿਆਰਥੀਆਂ ਨੂੰ ਕੁਦਰਤ, ਹਰਿਆਵਲ ਤੇ ਵਾਤਾਵਰਨ ਨਾਲ ਜੋੜਨਾ ਹੈ ਤੇ ਇਸ ਬਾਰੇ ਸਕੂਲ ਮੁਖੀਆਂ, ਈਕੋ ਕਲੱਬ ਇੰਚਾਰਜ ਅਤੇ ਸਕੂਲ ਸਟਾਫ ਨੂੰ ਵਾਤਾਵਰਣ ਪ੍ਰੇਮੀ ਬਣਾ ਕੁਦਰਤੀ ਸੋਮਿਆਂ ਦੀ ਸੰਭਾਲ ਕਰਨ ਲਈ ਪੇ੍ਰਿਤ ਕਰਨਾ ਹੈ।
ਇਸ ਤਹਿਤ ਜ਼ਿਲ੍ਹਾ ਬਰਨਾਲਾ ਦੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚੋਂ ਇੱਕ ਨਾਨ ਟੀਚਿੰਗ ਸਟਾਫ ਦਾ ਟਰੇਨਿੰਗ ਪ੍ਰੋਗਰਾਮ ਦਫਤਰ ਸਥਿਤ ਵੀਡਿਉ ਕਾਨਫਰੰਸ ਹਾਲ ਵਿਖੇ ਕਰਵਾਇਆ ਗਿਆ। ਇਸ ਮੌਕੇ ਸ. ਸਰਬਜੀਤ ਸਿੰਘ ਤੂਰ ਜ਼ਿਲ੍ਹਾ ਸਿੱਖਿਆ ਅਫਸਰ (ਸਸ) ਬਰਨਾਲਾ ਨੇ ਬੀਜ ਲਗਾਉਣ ਦੇ ਢੰਗ , ਸਥਾਨ ਅਤੇ ਵਿਦਿਆਰਥੀਆਂ ਦੀ ਸ਼ਮੂਲੀਅਤ ਵਧੇਰੇ ਕਰਨ ਆਦਿ ਬਾਰੇ ਦੱਸਿਆ। ਰਿਸੋਰਸ ਪਰਸਨ ਸ੍ਰੀ ਕਮਲਜੀਤ ਸਿੰਘ ਹਿਸਾਬ ਮਾਸਟਰ ਨੇ ਸੁਖਚੈਨ, ਨਿੰਮ ਸੁਹੰਜਨਾ, ਡੇਕ ਆਦਿ ਦੇ ਬੀਜ ਅਤੇ ਇਨ੍ਹਾਂ ਦੇ ਲਾਭ ਬਾਰੇ ਦੱਸਿਆ।
ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸਸ) ਬਰਨਾਲਾ ਸ. ਬਰਜਿੰਦਰ ਪਾਲ ਸਿੰਘ ਨੇ ਕਿਹਾ ਕਿ ਇਹ ਕਾਰਜ ਮਨੁੱਖਤਾ ਦੀ ਭਲਾਈ ਲਈ ਕਾਰਜ ਸਮਝ ਕੇ ਸਫਲਤਾਰਪੂਰਵਕ ਨੇਪਰੇ ਚਾੜਿਆ ਜਾਵੇ। ਸ੍ਰੀ ਕਪੂਰ ਚੰਦ ਐਸ.ਐਲ.ਏ ਨੇ ਸੁਹੰਜਨਾ ਦੇ ਫਾਇਦੇ ਅਤੇ ਇਸ ਦੇ ਜਲਦੀ ਵਾਧੇ ਸਬੰਧੀ ਦੱਸਿਆ। ਟਰੇਨਿੰਗ ਪ੍ਰੋਗਰਾਮ ਦੌਰਾਨ ਮਾਲੀ ਸ੍ਰੀ ਮੁਸਾਫਰ ਚੌਧਰੀ ਵਲੋਂ ਵੀ ਬੀਜ ਦੇ ਲਗਾਉਣ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਹਾਜ਼ਰੀਨ ਨੂੰ ਵੱਡੀ ਗਿਣਤੀ ਵਿੱਚ ਬੀਜ ਦਿੱਤੇ ਗਏ। ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ ਹਾਈ ਸੀਨੀਅਰ ਸੈਕੰਡਰੀ ਸਕੂਲਾਂ ਦੇ ਨਾਨ ਟੀਚਿੰਗ ਸਟਾਫ ਨੇ 75 ਦੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਇਸੇ ਤਰਾਂ ਇਹ ਜਾਗਰੂਕਤਾ ਟਰੇਨਿੰਗ ਪ੍ਰੋਗਰਾਮ ਅਤੇ ਐਕਸਨ ਕੰਪੋਨੈਟ ਦੀ ਪੂਰਤੀ ਕਰਦਾ ਸਫਲਤਾਪੂਰਵਕ ਨਵੇਕਲੀ ਪਹਿਲ ਕਰਦਾ ਸਮਾਪਤ ਹੋਇਆ। #education Harjot Singh Bains #nursery