ਚੰਡੀਗੜ੍ਹ, 14 ਜੁਲਾਈ 2023 ( PBJOBSOFTODAY)
ਦੇਸ਼ ਦੇ ਅਭਿਲਾਸ਼ੀ ਚੰਦਰਯਾਨ-3 ਦੀ ਕਾਊਂਟ ਡਾਊਨ ਵੀਰਵਾਰ ਸਵੇਰੇ ਸ਼ੁਰੂ ਹੋਵੇਗੀ। ਚੰਦਰਯਾਨ-3 ਦੀ ਲਾਂਚਿੰਗ ਸ਼ੁੱਕਰਵਾਰ ਨੂੰ ਦੁਪਹਿਰ 2:35 ਵਜੇ ਹੋਵੇਗੀ। ਇਸ ਸੁਨਹਿਰੀ ਲਾਂਚਿੰਗ ਨੂੰ ਲਾਈਵ ਦੇਖਣ ਲਈ ਲਿੰਕ ਹੇਠਾਂ ਦਿੱਤੇ ਗਏ ਹਨ।
ਇਹ ਲਾਂਚਿੰਗ ਇਸਰੋ ਦੀ ਵੈੱਬਸਾਈਟ ਤੇ ਦੇਖਣ ਲਈ ਲਿੰਕ ਇਥੇ ਕਲਿੱਕ ਕਰੋ http://isro.gov.in
Facebook ਤੇ ਲਾਈਵ ਦੇਖਣ ਲਈ ਲਿੰਕ ਇਥੇ ਕਲਿੱਕ ਕਰੋ
YouTube ਤੇ ਲਾਈਵ ਦੇਖਣ ਲਈ ਲਿੰਕ ਇਥੇ ਕਲਿੱਕ ਕਰੋ
DD National ਤੇ 14:00 Hrs. IST on July 14, 2023 ਦੇਖ ਸਕਦੇ ਹੋ।
24-25 ਅਗਸਤ ਨੂੰ ਚੰਦਰਮਾ 'ਤੇ ਉਤਰਨ ਤੋਂ ਬਾਅਦ, ਰੋਵਰ ਅਗਲੇ 14 ਦਿਨਾਂ ਤੱਕ ਲੈਂਡਰ ਦੇ ਦੁਆਲੇ 360 ਡਿਗਰੀ ਘੁੰਮੇਗਾ ਅਤੇ ਕਈ ਟੈਸਟ ਕਰੇਗਾ। ਲੈਂਡਰ ਚੰਦਰਮਾ ਦੀ ਸਤ੍ਹਾ 'ਤੇ ਰੋਵਰ ਦੁਆਰਾ ਬਣਾਏ ਗਏ ਪਹੀਏ ਦੇ ਨਿਸ਼ਾਨਾਂ ਦੀਆਂ ਤਸਵੀਰਾਂ ਵੀ ਭੇਜੇਗਾ।
ਭਾਰਤ ਨਾ ਸਿਰਫ਼ ਚੰਦ 'ਤੇ ਰਾਸ਼ਟਰੀ ਝੰਡਾ ਭੇਜਣ ਵਾਲਾ ਚੌਥਾ ਦੇਸ਼ ਬਣ ਜਾਵੇਗਾ, ਸਗੋਂ ਚੰਦ ਦੇ ਦੱਖਣੀ ਧਰੁਵ ਦੇ ਨੇੜੇ ਪਹੁੰਚਣ ਵਾਲਾ ਪਹਿਲਾ ਦੇਸ਼ ਵੀ ਬਣ ਜਾਵੇਗਾ। ਇਸ ਇਤਿਹਾਸਕ ਲਾਂਚਿੰਗ ਨੂੰ ਦੇਖਣ ਦਾ ਮੌਕਾ, ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਮਿਲੇਗਾ।
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ "ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਕੂਲ ਆਫ ਐਮੀਨੈਂਸ (SOE) ਦੇ 30 ਵਿਦਿਆਰਥੀ # ਚੰਦਰਯਾਨ 3 ਦੇ ਲਾਂਚ ਨੂੰ ਦੇਖਣ ਲਈ ਸ਼੍ਰੀਹਰੀਕੋਟਾ ਲਈ ਰਵਾਨਾ ਹੋ ਰਹੇ ਹਨ।"
ਇਸ 3 ਦਿਨ ਦੀ ਯਾਤਰਾ 'ਤੇ, ਉਹ ਸ਼੍ਰੀਹਰੀਕੋਟਾ ਦੀ ਪੂਰੀ ਸੁਵਿਧਾ ਵੀ ਦੇਖਣਗੇ ਅਤੇ ਪੁਲਾੜ ਤਕਨਾਲੋਜੀ ਵਿੱਚ ਭਾਰਤ ਦੀ ਤਰੱਕੀ ਬਾਰੇ ਜਾਣਣਗੇ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ" ਪੰਜਾਬ ਅੱਜ ਉਸ ਇਤਿਹਾਸਿਕ ਮੌਕੇ ਦਾ ਗਵਾਹ ਬਣਨ ਜਾ ਰਿਹਾ ਹੈ ਜਦੋਂ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ ਪਹਿਲੀ ਵਾਰ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਣ ਵਾਲੇ 30 ਵਿਦਿਆਰਥੀ (15 ਕੁੜੀਆਂ, 15 ਮੁੰਡੇ) ISRO ਵੱਲੋਂ ਅੱਜ ਸਤੀਸ਼ ਧਵਨ ਸਪੇਸ ਸੈਂਟਰ, ਸ੍ਰੀਹਰੀਕੋਟਾ ਤੋਂ ਪੁਲਾੜ ਵਿੱਚ ਛੱਡੇ ਜਾ ਰਹੇ ਚੰਦਰਯਾਨ-3 ਨੂੰ ਦੇਖਣ ਵਾਸਤੇ ਪਹੁੰਚੇ ਹਨ।
(ਚੇਨਈ, ਤਾਮਿਲਨਾਡੂ ਤੋਂ ਸ੍ਰੀਹਰੀਕੋਟਾ ਜਾਣ ਸਮੇਂ ਦੀਆਂ ਤਸਵੀਰਾਂ)