ਜਗਦੀਪ ਸਿੰਘ ਜੌਹਲ ਨੇ ਬੀ ਪੀ ਈ ਓ ਦਾ ਅਹੁਦਾ ਸੰਭਾਲ਼ਿਆ

 *ਜਗਦੀਪ ਸਿੰਘ ਜੌਹਲ ਨੇ ਬੀ ਪੀ ਈ ਓ ਦਾ ਅਹੁਦਾ ਸੰਭਾਲ਼ਿਆ*

ਲੁਧਿਆਣਾ, 5 ਜੁਲਾਈ ( PBJOBSOFTODAY)

*ਜਗਦੀਪ ਸਿੰਘ ਜੌਹਲ ਨੇ ਤਰੱਕੀ ਉਪਰੰਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵਜੋਂ ਸਿੱਧਵਾਂਬੇਟ ਵਿਖੇ ਅਹੁਦਾ ਸੰਭਾਲ਼ ਲ਼ਿਆ ਹੈ ।ਉਹਨਾਂ ਕਿਹਾ ਕਿ ਉਹ ਮਾਨਯੋਗ ਸਿੱਖਿਆ ਸਕੱਤਰ ਪੰਜਾਬ ਸ੍ਰੀ ਮਤੀ ਸੀਮਾ ਸ਼ਰਮਾ ਜੈਨ ਦੇ ਰਿਣੀ ਰਹਿਣਗੇ ਜਿਨ੍ਹਾਂ ਨੇ ਨਿੱਜੀ ਦਿਲਚਸਪੀ ਲੈ ਕੇ ਉਹਨਾਂ ਦੀਆਂ ਤਰੱਕੀਆਂ ਦਾ ਚਿਰਾਂ ਤੋਂ ਰੁਕਿਆ ਹੋਇਆ ਕੰਮ ਸਿਰੇ ਚਾੜ੍ਹਿਆ ਹੈ । ਇੱਥੇ ਵਰਨਣਯੋਗ ਹੈ ਕਿ ਪੰਜਾਬ ਵਿੱਚ ਪੀ ਈ ਓਜ਼ ਦੀਆਂ ਤਰੱਕੀਆਂ ਕਰਵਾਉਣ ਲਈ ਸ੍ਰੀ ਜੌਹਲ ਸੂਤਰਧਾਰ ਬਣ ਕੇ ਉੱਭਰੇ, ਇਹਨਾਂ ਦੀ ਟੀਮ ਵੱਲੋਂ ਪੰਜਾਬ ਦੀ ਟੌਪ ਕਲਾਸ ਬਿਊਰੋਕਰੇਸੀ ਅਤੇ ਸੀ ਐੱਮ ਦਫ਼ਤਰ ਨਾਲ਼ ਲੜੀਵਾਰ ਮੀਟਿੰਗਾਂ ਦਾ ਹੀ ਸਾਰਥਕ ਸਿੱਟਾ ਨਿੱਕਲ਼ਿਆ ਹੈ! ਉਹਨਾਂ ਦੀ ਨਿਯੁਕਤੀ ਨਾਲ ਜ਼ਿਲ੍ਹੇ ਅਤੇ ਇਲਾਕੇ ਦੇ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਵਧਾਈਆਂ ਦੇਣ ਵਾਲ਼ਿਆਂ ਦਾ ਤਾਂਤਾ ਲੱਗਿਆ ਹੋਇਆ ਹੈ ।




ਸ੍ਰੀ ਜੌਹਲ ਅਨੁਸਾਰ ਉਹ ਵਿਦਿਆਰਥੀਆਂ ਦੇ ਵਿੱਦਿਅਕ ਅਤੇ ਸਹਿ-ਵਿੱਦਿਅਕ ਪੱਖਾਂ ਨੂੰ ਨਿਖਾਰਨ ਦਾ ਕੰਮ ਤਾਂ ਕਰਨਗੇ ਹੀ, ਇਸਦੇ ਨਾਲ-ਨਾਲ ਅਧਿਆਪਕਾਂ ਅਤੇ ਪੈਨਸ਼ਨਰਾਂ ਦੇ ਕੰਮਾਂ ਨੂੰ ਵੀ ਤਰਜੀਹ ਦੇਣਗੇ !* *ਉਹਨਾਂ ਨੂੰ ਅਹੁਦਾ ਸੰਭਾਲਣ ਵੇਲ਼ੇ ਗਲ਼ੇ ਵਿੱਚ ਹਾਰ ਪਾ ਕੇ ਅਤੇ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ ! ਇਸ ਸਮੇਂ ਅਹੁਦਾ ਛੱਡਣ ਵਾਲੇ ਬੀ ਪੀ ਈ ਓ ਸ੍ਰੀ ਇਤਬਾਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ ।


*ਇਸ ਵੇਲੇ ਲੈਕਚਰਾਰ ਬਲਦੇਵ ਸਿੰਘ, ਕਮਲਜੀਤ ਸਿੰਘ ਮਾਨ , ਸੁਖਮੰਦਰ ਸਿੰਘ ,ਹਰਪ੍ਰੀਤ ਸਿੰਘ, ਆਰ ਪੀ ਸਿੰਘ ਪਰਮਾਰ, ਮਹਿੰਦਰ ਪਾਲ ਸਿੰਘ, ਨਛੱਤਰ ਸਿੰਘ, ਰੁਪਿੰਦਰ ਸਿੰਘ, ਮੋਹਣ ਸਿੰਘ, ਦਲਜੀਤ ਸਿੰਘ, ਚਮਕੌਰ ਸਿੰਘ, ਮਲਕੀਤ ਸਿੰਘ ਗਾਲਿਬ, ਹਰਵਿੰਦਰ ਸਿੰਘ ਭੁੱਲਰ, ਬਲਵਿੰਦਰ ਸਿੰਘ, ਬਿਕਰਮਜੀਤ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ, ਹਰਿੰਦਰ ਸਿੰਘ, ਅਵਤਾਰ ਸਿੰਘ, ਸੁਰਿੰਦਰ ਸਿੰਘ, ਰਘੂਵੀਰ ਸਿੰਘ, ਸੁਖਬੀਰ ਸਿੰਘ, ਰੁਪਿੰਦਰ ਸਿੰਘ, ਲਵਪ੍ਰੀਤ ਸਿੰਘ, ਬਲਜੀਤ ਸਿੰਘ, ਦਰਪਣ ਕੁਮਾਰ, ਨਵਦੀਪ ਕੁਮਾਰ, ਵੀਰਪਾਲ ਕੌਰ, ਰਣਜੀਤ ਕੌਰ , ਸੁਮਨਦੀਪ ਕੌਰ, ਹਰਜਿੰਦਰ ਕੌਰ, ਸਰਬਜੀਤ ਕੌਰ, ਜਸਪਾਲ ਕੌਰ, ਕਾਮਿਨੀ ਕੌਸ਼ਲ, ਮੀਨਾਕਸ਼ੀ, ਅੰਜੂ ਬਾਲਾ, ਸਤੀਸ਼ ਕੁਮਾਰ & ਦਵਿੰਦਰ ਸਿੰਘ ਅਤੇ ਹੋਰ ਬਹੁਤ ਅਧਿਆਪਕ ਹਾਜ਼ਰ ਸਨ ! ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਜ਼ਿਲ੍ਹੇ / ਸਟੇਟ ਦੀਆਂ ਪ੍ਰਮੁੱਖ ਅਧਿਆਪਕ ਜਥੇਬੰਦੀਆਂ ਵੱਲੋਂ ਵਧਾਈ ਸੰਦੇਸ਼ ਭੇਜੇ ਗਏ !*

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends