ਈਟੀਯੂ ਪੰਜਾਬ (ਰਜਿ.) ਵਲੋਂ ਕੱਚੇ ਅਧਿਆਪਕਾਂ ਤੇ ਹੋਏ ਅੰਨੇ੍ਵਾਹ ਲਾਠੀਚਾਰਜ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ - ਪਨੂੰ , ਲਹੌਰੀਆ

 ਈਟੀਯੂ ਪੰਜਾਬ (ਰਜਿ.) ਵਲੋਂ ਕੱਚੇ ਅਧਿਆਪਕਾਂ ਤੇ ਹੋਏ ਅੰਨੇ੍ਵਾਹ ਲਾਠੀਚਾਰਜ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ - ਪਨੂੰ , ਲਹੌਰੀਆ 

           ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ( ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ , ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਤੇ ਸਮੂਹ ਈਟੀਯੂ ਪੰਜਾਬ ਨੇ ਕੱਚੇ ਅਧਿਆਪਕਾਂ ਤੇ ਹੋਏ ਅੰਨੇ੍ਵਾਹ ਲਾਠੀਚਾਰਜ ਦੀ ਜੋਰਦਾਰ ਸ਼ਬਦਾ ਵਿੱਚ ਨਿਖੇਧੀ ਕੀਤੀਹੈ । ਲਹੌਰੀਆ ਨੇ ਦੱਸਿਆ ਕਿ ਇਸ ਲਾਠੀਚਾਰਜ ਚ' ਬਹੁੱਤ ਸਾਰੇ ਅਧਿਆਪਕ ਜਖਮੀ ਹੋਏ ਹਨ ਤੇ ਬਹੁਤਿਆਂ ਨੂੰ ਪੁਲਿਸ ਨੇ ਗਿ੍ਫਤਾਰ ਵੀ ਕੀਤਾ ਹੈ ।



ਈਟੀਯੂ ਇਸ ਸਾਰੇ ਘਟਨਾਕ੍ਰਮ ਦੀ ਜੋਰਦਾਰ ਨਿਖੇਧੀ ਕਰਦੀ ਹੈ ।ਲਹੌਰੀਆ ਨੇ ਈਟੀਯੂ ਪੰਜਾਬ ਕੱਚੇ ਅਧਿਆਪਕਾਂ ਦੇ ਨਾਲ ਪੂਰਾ ਸਹਿਯੋਗ ਕਰੇਗੀ , ਉਹਨਾਂ ਦੇ ਪੱਕੇ ਹੋਣ ਤੱਕ ਉਹਨਾਂ ਪੂਰਾ ਸਾਥ ਦੇਵੇਗੀ । ਲਹੌਰੀਆ ਨੇ ਪੰਜਾਬ ਦੀ ਆਪ ਸਰਕਾਰ ਤੋ ਜੋਰਦਾਰ ਮੰਗ ਕੀਤੀ ਕਿ ਸਰਕਾਰ ਅਧਿਆਪਕਾਂ ਦੀਆਂ ਤਨਖਾਹਾਂ ਵਧਾ ਕੇ ਨਾ ਸਾਰੇ ਸਗੋਂ ਉਹਨਾਂ ਨੂੰ ਤੁਰੰਤ ਪੱਕਿਆਂ ਕਰੇ । ਇਸ ਮੌਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਸੁਰਿੰਦਰ ਸਿੰਘ ਬਾਠ , ਰਵੀ ਵਾਹੀ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਜਤਿੰਦਰਪਾਲ ਸਿੰਘ ਰੰਧਾਵਾ, ਹਰਜਿੰਦਰ ਸਿੰਘ ਚੌਹਾਨ , ਦੀਦਾਰ ਸਿੰਘ , ਲਖਵਿੰਦਰ ਸਿੰਘ ਸੇਖੋਂ , ਤਰਸੇਮ ਲਾਲ , ਰਿਸ਼ੀ ਕੁਮਾਰ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਮਨਜੀਤ ਸਿੰਘ ਮੰਨਾ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਨਿੱਜਰ ਆਦਿ ਆਗੂ ਹਾਜ਼ਰ ਸਨ ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends