ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪੱਧਰ ਦੇ ਕੁਇਜ਼ ਮੁਕਾਬਲੇ-2023 ਲਈ ਵਿਦਿਆਰਥੀਆਂ ਤੋਂ ਐਂਟਰੀਆਂ ਦੀ ਮੰਗ

 ਜ਼ਿਲ੍ਹਾ ਪੱਧਰ ਦੇ ਕੁਇਜ਼ ਮੁਕਾਬਲੇ-2023 ਲਈ ਐਂਟਰੀਆਂ ਦੀ ਮੰਗ

ਫਾਜਿਲਕਾ 17 ਜੁਲਾਈ

ਜ਼ਿਲ੍ਹਾ ਭਾਸ਼ਾ ਅਫ਼ਸਰ, ਭੁਪਿੰਦਰ ਉਤਰੇਜਾ ਨੇ ਦੱਸਿਆ ਕਿ ਭਾਸ਼ਾ ਵਿਭਾਗ ਪੰਜਾਬ, ਜ਼ਿਲ੍ਹਾ ਫ਼ਾਜ਼ਿਲਕਾ ਵੱਲੋਂ ਜ਼ਿਲ੍ਹਾ ਪੱਧਰ ਦੇ ਕੁਇਜ਼ ਮੁਕਾਬਲੇ-2023 ਲਈ ਐਂਟਰੀਆਂ ਦੀ ਮੰਗ ਕੀਤੀ ਗਈ ਹੈ। ਇਹ ਮੁਕਾਬਲੇ ਤਿੰਨ ਵਰਗਾਂ ਅੱਠਵੀਂ ਸ਼ੇ੍ਣੀ ਤੱਕ, ਨੌਵੀਂ ਤੋ ਬਾਰਵੀਂ ਜਮਾਤ ਤੱਕ ਅਤੇ ਬੀ.ਏ, ਬੀ.ਅੇੱਸ.ਸੀ, ਬੀ.ਕਾਮ ਆਦਿ ਦੇ ਹੋਣਗੇ। ਹਰੇਕ ਵਰਗ ਵਿਚ ਹਰੇਕ ਵਿਦਿਅਕ ਸੰਸਥਾਂ ਵੱਲੋਂ 2 ਵਿਦਿਆਰਥੀ ਹੀ ਭਾਗ ਲੈ ਸਕਦੇ ਹਨ। ਇਸ ਮੁਕਾਬਲੇ ਵਿੱਚ ਪੰਜਾਬੀ ਸਾਹਿਤ, ਭਾਸ਼ਾ, ਸਭਿਆਚਾਰ, ਇਤਿਹਾਸ ਆਦਿ ਨਾਲ ਸਬੰਧਤ ਪ੍ਰਸ਼ਨ ਪੁੱਛੇ ਜਾਣੇ ਹਨ।



ਇਸ ਸਬੰਧੀ ਭਾਸ਼ਾ ਵਿਭਾਗ, ਪੰਜਾਬ ਵੱਲੋਂ ਕੁਇਜ਼ ਮੁਕਾਬਲਿਆ ਸਬੰਧੀ ਨਮੂਨਾ ਪੁਸਤਕ ਛਾਪੀ ਗਈ ਹੈ ਜੋ ਦਫ਼ਤਰ ਭਾਸ਼ਾ ਵਿਭਾਗ, ਫ਼ਾਜਿਲਕਾ ਪ੍ਰਬੰਧਕੀ ਕੰਪਲੈਕਸ ਦੇ ਵਿਕਰੀ ਕੇਂਦਰ ਤੋਂ ਖਰੀਦ ਕੀਤੀ ਜਾ ਸਕਦੀ ਹੈ। ਕੁਇਜ ਮੁਕਾਬਲਿਆ ਵਿਚ ਭਾਗ ਲੈਣ ਲਈ ਵਿਦਿਅਕ ਸੰਸਥਾ ਦੁਆਰਾ ਐਂਟਰੀਆਂ ਮਿਤੀ 25 ਜੁਲਾਈ 2023 ਤੱਕ ਗੂਗਲ ਫਾਰਮ ਰਾਹੀਂ ਭੇਜੀਆਂ ਜਾਣ।

ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ, ਕਿਤਾਬਾਂ ਅਤੇ ਸਰਟਫਿਕੇਟ ਦਿਤੇ ਜਾਣਗੇ। ਕੁਇਜ ਮੁਕਾਬਲਾ ਅਗਸਤ ਮਹੀਨੇ ਦੇ ਅਖਰੀਲੇ ਹਫ਼ਤੇ ਹੋਣ ਦੀ ਤਜਵੀਜ ਹੈ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸ਼੍ਰੀ ਭੁਪਿੰਦਰ ਉਤਰੇਜਾ ਮੋ. ਨੰ. 81469-00920 ਜਾਂ ਪਰਮਿੰਦਰ ਸਿੰਘ ਖੋਜ ਅਫ਼ਸਰ ਮੋ ਨੰ. 94645-06150 ਤੇ ਸੰਪਰਕ ਕਰ ਸਕਦੇ ਹੋ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends