OPS BREAKING: ਮੁਲਾਜ਼ਮਾਂ ਨੂੰ 45 ਫੀਸਦੀ ਪੈਨਸ਼ਨ ਸਬੰਧੀ ਵਿੱਤ ਮੰਤਰਾਲੇ ਦਾ ਸਪਸ਼ਟੀਕਰਨ, ਕਿਹਾ "ਖ਼ਬਰ ਬਿਲਕੁਲ ਝੂਠੀ"
ਨਵੀਂ ਦਿੱਲੀ 23 ਜੂਨ 2023
ਪਿਛਲੇ ਦਿਨ 22 ਜੂਨ ਨੂੰ ਵੱਖ ਵੱਖ ਅਖਵਾਰਾਂ ਵਿੱਚ ਛਪੀਆਂ ਖ਼ਬਰਾਂ ਨੂੰ ਵਿੱਤ ਮੰਤਰਾਲੇ ਵੱਲੋਂ ਝੂਠਾ ਕਰਾਰ ਦਿੱਤਾ ਗਿਆ ਹੈ। ਖ਼ਬਰਾਂ ਵਿੱਚ ਕਿਹਾ ਗਿਆ ਸੀ ਕਿ
"ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਆਖਰੀ ਤਨਖ਼ਾਹ ਦੇ 45 ਫ਼ੀਸਦੀ ਤੱਕ ਘੱਟੋ-ਘੱਟ ਪੈਨਸ਼ਨ ਮਿਲ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਬਾਜ਼ਾਰ ਨਾਲ ਜੁੜੀ ਮੌਜੂਦਾ ਪੈਨਸ਼ਨ ਯੋਜਨਾ 'ਚ ਕੁਝ ਤਬਦੀਲੀ ਕਰ ਕੇ ਮੁਲਾਜ਼ਮਾਂ ਦੀ ਇਸ ਮੰਗ ਨੂੰ ਪੂਰਾ ਕਰ ਸਕਦੀ ਹੈ। ਇਸ ਕਦਮ ਨਾਲ ਉਨ੍ਹਾਂ ਸੂਬਿਆਂ ਦੀਆਂ ਚਿੰਤਾਵਾਂ ਵੀ ਦੂਰ ਕਰਨ 'ਚ ਮਦਦ ਮਿਲੇਗੀ ਜਿਨ੍ਹਾਂ ਨੇ ਪੁਰਾਣੀ ਪੈਨਸ਼ਨ ਯੋਜਨਾ 'ਚ ਪਰਤਣ ਦਾ ਬਦਲ ਚੁਣਿਆ ਹੈ।" ਇਸ ਖ਼ਬਰ ਨੂੰ ਵਿੱਤ ਮੰਤਰਾਲੇ ਨੇ ਨਕਾਰਿਆ ਹੈ।
ਕੀ ਕਹਿਣਾ ਹੈ ਵਿੱਤ ਮੰਤਰਾਲੇ ਦਾ :-
This is in reference to a news report carried in various news papers, purporting to give details of certain specific percentage of pension being proposed by the Government for the employees under National Pension System #NPS. This news report is false.
The Committee, set up under the chairmanship of the Finance Secretary in pursuance of an announcement made by the Union Finance Minister in the Lok Sabha in the last Budget Session, is at present in the midst of its deliberations and is in the process of consulting stakeholders. The Committee has not yet reached any conclusions whatsoever.
Read in Punjabi
ਇਹ ਵੱਖ-ਵੱਖ ਅਖਬਾਰਾਂ ਵਿੱਚ ਛਪੀ ਇੱਕ ਖਬਰ ਦੇ ਸੰਦਰਭ ਵਿੱਚ ਹੈ, ਜਿਸ ਵਿੱਚ ਰਾਸ਼ਟਰੀ ਪੈਨਸ਼ਨ ਪ੍ਰਣਾਲੀ #NPS ਦੇ ਅਧੀਨ ਕਰਮਚਾਰੀਆਂ ਲਈ ਸਰਕਾਰ ਦੁਆਰਾ ਪ੍ਰਸਤਾਵਿਤ ਪੈਨਸ਼ਨ ਦੇ ਕੁਝ ਖਾਸ ਪ੍ਰਤੀਸ਼ਤ ਦੇ ਵੇਰਵੇ ਦੇਣ ਦਾ ਉਦੇਸ਼ ਹੈ। ਇਹ ਖਬਰ ਝੂਠੀ ਹੈ।
ਕੇਂਦਰੀ ਵਿੱਤ ਮੰਤਰੀ ਵੱਲੋਂ ਲੋਕ ਸਭਾ ਵਿੱਚ ਪਿਛਲੇ ਬਜਟ ਸੈਸ਼ਨ ਵਿੱਚ ਕੀਤੇ ਗਏ ਐਲਾਨ ਦੇ ਆਧਾਰ ’ਤੇ ਵਿੱਤ ਸਕੱਤਰ ਦੀ ਪ੍ਰਧਾਨਗੀ ਹੇਠ ਬਣਾਈ ਗਈ ਕਮੇਟੀ ਇਸ ਸਮੇਂ ਵਿਚਾਰ-ਵਟਾਂਦਰੇ ਦੇ ਵਿਚਕਾਰ ਹੈ ਅਤੇ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕਰਨ ਦੀ ਪ੍ਰਕਿਰਿਆ ਵਿੱਚ ਹੈ। . ਕਮੇਟੀ ਅਜੇ ਤੱਕ ਕਿਸੇ ਸਿੱਟੇ 'ਤੇ ਨਹੀਂ ਪਹੁੰਚ ਸਕੀ ਹੈ। ਹੋਰ ਜਾਣਕਾਰੀ ਲਈ ਇਥੇ ਕਲਿੱਕ ਕਰੋ