ONLINE SUMMER CAMP: ਹੁਣ ਸਿਖਿਆ ਬੋਰਡ ਨੇ ਵੀ ਸ਼ੁਰੂ ਕੀਤਾ ਆਨਲਾਈਨ ਸਮਰ ਕੈਂਪ, ਸਮੂਹ ਸਕੂਲਾਂ ਨੂੰ ਹਦਾਇਤਾਂ ਜਾਰੀ
ਚੰਡੀਗੜ੍ਹ,5 ਜੂਨ 2023
ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਇਕ ਆਨ-ਲਾਈਨ ਕੈਂਪ ਦਾ ਅਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ, ਵਿਦਿਆਰਥੀਆਂ ਦੀਆਂ ਸਾਹਿਤਕ ਰੁਚੀਆਂ ਨੂੰ ਉਜਾਗਰ ਕਰਨ ਲਈ ਅਤੇ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਵਿਰਾਸਤ ਨਾਲ ਜੋੜਨ ਲਈ ਕਵਿਤਾ ਲੇਖਣ ਮੁਕਾਬਲੇ, ਪੇਂਟਿੰਗ, ਖੁਸ਼ਕੱਤ ਲਿਖਾਈ, ਕਹਾਣੀ ਲੇਖਣ ਕਲਾ ਦੇ ਆਨ ਲਾਈਨ ਮੁਕਾਬਲੇ ਕਰਵਾਏ ਜਾ ਰਹੇ ਹਨ।
ਸੂਬੇ ਦੇ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਰਾਹੀਂ ਲਿਖਿਆ ਗਿਆ ਹੈ ਕਿ ਸਕੂਲ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਇਸ ਸੰਬੰਧੀ ਸੂਚਿਤ ਕੀਤਾ ਜਾਵੇ ਕਿ ਜਿਹੜੇ ਵੀ ਵਿਦਿਆਰਥੀ ਕਵਿਤਾ ਕਹਾਈ, ਪੇਂਟਿੰਗ, ਖੁਸ਼ਕੱਤ ਲਿਖਾਈ ਜਾਂ ਕਿਸੇ ਹੋਰ ਸਿਰਜਣਾਤਮਕ ਪ੍ਰਕਿਰਿਆ ਵਿੱਚ ਰੁਚੀ ਰੱਖਦੇ ਹਨ, ਉਹ ਆਪਣੀਆਂ ਕ੍ਰਿਤਾਂ ਬਣਾ ਕੇ ਸਿੱਖਿਆ ਬੋਰਡ ਨੂੰ ਮੇਲ ਆਈ.ਡੀ. pankhrianpseb@gmail.com 'ਤੇ ਭੇਜਣ। ਚੁਣੀਆਂ ਗਈਆਂ ਰਚਨਾਵਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਬਾਲ ਰਸਾਲਿਆ ਪੰਖੜੀਆਂ ਅਤੇ ਪ੍ਰਾਇਮਰੀ ਸਿੱਖਿਆ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ।
PROFORMA: