ਅਧਿਆਪਕ ਆਗੂਆਂ ਵੱਲੋਂ ਕੀਤੀ ਸਖਤ ਮਿਹਨਤ ਰੰਗ ਲਿਆਈ, ਸਰਕਾਰ ਨੇ ਸੂਬੇ ਵਿੱਚ 28 ਬੀ.ਪੀ.ਈ.ਓਜ਼. ਦੀ ਕੀਤੀ ਤਰੱਕੀ
ਲੁਧਿਆਣਾ, 22 ਜੂਨ ( pbjobsoftoday)
ਸਿੱਖਿਆ ਵਿਭਾਗ ਪੰਜਾਬ ਵੱਲੋਂ ਚਿਰਾਂ ਤੋਂ ਲਟਕਦੀਆਂ ਹੋਈਆਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ ਅਖੀਰ ਤਰੱਕੀਆਂ ਕਰ ਹੀ ਦਿੱਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਿਕ) ਪੰਜਾਬ ਦੇ ਆਗੂਆਂ ਸੂਬਾ ਮੀਤ ਪ੍ਰਧਾਨ ਸ. ਜਗਦੀਪ ਸਿੰਘ ਜੌਹਲ ਅਤੇ ਇਤਬਾਰ ਸਿੰਘ ਨੱਥੋਵਾਲ ਨੇ ਦੱਸਿਆ ਕਿ ਉਕਤ ਤਰੱਕੀਆਂ ਕਰਵਾਉਣ ਲਈ ਉਹਨਾਂ ਵੱਲੋਂ ਸਖਤ ਮਿਹਨਤ ਕੀਤੀ ਗਈ ਅਤੇ ਇਸ ਸਬੰਧੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਲੜੀਵਾਰ ਮੀਟਿੰਗਾਂ ਕੀਤੀਆਂ ਗਈਆਂ। ਇਸ ਕਾਰਨ ਹੀ ਇਹ ਤਰੱਕੀਆਂ ਸੰਭਵ ਹੋਈਆਂ ਹਨ।
ਜਿਸ ਵਿੱਚ ਵਿਸ਼ੇਸ਼ ਤੌਰ ਤੇ ਦਫਤਰ ਮੁੱਖ ਮੰਤਰੀ ਪੰਜਾਬ, ਡੀ.ਜੀ.ਐੱਸ.ਈ. ਸ੍ਰੀ ਵਿਨੇ ਬੁਬਲਾਨੀ, ਮੈਡਮ ਸੰਗੀਤਾ ਸ਼ਰਮਾ ਡਾਇਰੈਕਟਰ ਸਿੱਖਿਆ ਵਿਭਾਗ (ਐ.ਸਿ.) ਪੰਜਾਬ, ਅਧੀਨ ਸਕੱਤਰ ਮੈਡਮ ਸਵਰਨਜੀਤ ਕੌਰ ਤੋਂ ਇਲਾਵਾ ਸ੍ਰੀਮਤੀ ਸੀਮਾ ਸ਼ਰਮਾ ਜੈਨ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਆਦਿ ਦੇ ਨਾਂ ਵਰਣਨਯੋਗ ਹਨ। ਉਕਤ ਆਗੂਆਂ ਨੇ ਦੱਸਿਆ ਕਿ ਉਹ ਸਮੁੱਚੇ ਤੌਰ ਤੇ ਪੰਜਾਬ ਸਰਕਾਰ ਅਤੇ ਸਬੰਧਤ ਉੱਚ ਅਧਿਕਾਰੀਆਂ ਸਮੇਤ ਵਿਸ਼ੇਸ਼ ਤੌਰ ਤੇ ਸਕੱਤਰ ਸਿੱਖਿਆ ਵਿਭਾਗ ਪੰਜਾਬ ਮੈਡਮ ਸੀਮਾ ਸੂਰਮਾ ਜੈਨ ਦੇ ਧੰਨਵਾਦੀ ਹਨ, ਜਿੰਨ੍ਹਾਂ ਵੱਲੋਂ ਯੂਨੀਅਨ ਦੀ ਪਹਿਲ ਕਦਮੀ ਤੇ ਉਹਨਾਂ ਨੂੰ ਦਿੱਤੇ ਗਏ ਵਿਸ਼ੇਸ਼ ਯੋਗਦਾਨ ਸਦਕਾ ਇਹ ਤਰੱਕੀਆਂ ਸੰਭਵ ਹੋਈਆਂ ਹਨ। ਜ਼ਿਕਰਯੋਗ ਹੈ ਕਿ ਉਕਤ ਤਰੱਕੀਆਂ ਵਾਲੀ ਫਾਈਲ ਪਿਛਲੇ ਕਈ ਮਹੀਨਿਆਂ ਤੋਂ ਦੱਬੀ ਪਈ ਸੀ।
ਮੌਜੂਦਾ ਤਰੱਕੀਆਂ ਦੌਰਾਨ ਪੰਜਾਬ ਸਰਕਾਰ ਵੱਲੋਂ ਸਭ ਤੋਂ ਵੱਧ ਜਿਲ੍ਹਾ ਲੁਧਿਆਣਾ ਵਿੱਚ 10, ਜਲੰਧਰ ਵਿੱਚ 4, ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ 3, ਸ੍ਰੀ ਫਤਿਹਗੜ੍ਹ ਸਾਹਿਬ ਵਿੱਚ 3, ਤਰਨਤਾਰਨ ਵਿੱਚ 3, ਸ੍ਰੀ ਮੁਕਤਸਰ ਸਾਹਿਬ ਵਿੱਚ 2, ਫਿਰੋਜ਼ਪੁਰ ਵਿੱਚ 2, ਮੋਗੇ ਜਿਲ੍ਹੇ ਵਿੱਚ 1 ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀ ਨਿਯੁਕਤੀ ਹੋਈ ਹੈ।
ਜਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਸ੍ਰੀ ਬਲਦੇਵ ਸਿੰਘ ਜੋਧਾਂ ਅਤੇ ਹਰਜੀਤ ਸਿੰਘ, ਜਿਲ੍ਹਾ ਸਿੱਖਿਆ ਅਫਸਰ ਸ੍ਰੀ ਫਤਿਹਗੜ੍ਹ ਸਾਹਿਬ ਸ੍ਰੀਮਤੀ ਡਿੰਪਲ ਮਦਾਨ, ਜਿਲ੍ਹਾ ਸਿੱਖਿਆ ਅਫਸਰ ਨਵਾਂ ਸ਼ਹਿਰ ਸ੍ਰੀ ਅਸੀਸ਼ ਕੁਮਾਰ, ਉੱਪ ਜਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਸ੍ਰੀ ਜਸਵਿੰਦਰ ਸਿੰਘ ਵਿਰਕ, ਸ੍ਰੀ ਮਨੋਜ ਕੁਮਾਰ ਅਤੇ ਸ੍ਰੀ ਚਰਨਜੀਤ ਸਿੰਘ ਜਲਾਜਣ ਸਾਬਕਾ ਜਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਤੋਂ ਇਲਾਵਾ ਸਾਂਝੇ ਅਧਿਆਪਕ ਮੋਰਚੇ ਦੇ ਕਨਵੀਨਰ ਸੁਰਿੰਦਰ ਕੰਬੋਜ, ਜੀ.ਟੀ.ਯੂ. ਵਿਗਿਆਨਿਕ ਦੇ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ, ਐੱਨ.ਡੀ. ਤਿਵਾੜੀ, ਸੁੱਚਾ ਸਿੰਘ ਚਾਹਲ, ਕੰਵਲਜੀਤ ਸੰਗੋਵਾਲ, ਜਤਿੰਦਰ ਸਿੰਘ ਹੁਸ਼ਿਆਰਪੁਰ, ਪ੍ਰਗਟ ਸਿੰਘ ਜੰਬਰ, ਕੇਵਲ ਸਿੰਘ ਖੰਨਾ, ਜਤਿੰਦਰਪਾਲ ਸਿੰਘ ਖੰਨਾ, ਇੰਦਰਜੀਤ ਸਿੰਗਲਾ, ਰਾਜਵਿੰਦਰ ਸਿੰਘ ਛੀਨਾ, ਸੰਦੀਪ ਸਿੰਘ ਬਦੇਸ਼ਾ, ਆਰ.ਪੀ. ਸਿੰਘ ਪਰਮਾਰ, ਗੁਲਜਾਰ ਸ਼ਾਹ, ਕਮਲਜੀਤ ਸਿੰਘ ਮਾਨ, ਰੁਪਿੰਦਰ ਸਿੰਘ, ਰਛਪਾਲ ਸਿੰਘ, ਲੈਕਚਰਾਰ ਬਲਦੇਵ ਸਿੰਘ ਮੈਡਮ ਅਮਨਦੀਪ ਕੌਰ, ਮੈਡਮ ਸਵਰਨਜੀਤ ਕੌਰ, ਮੈਡਮ ਬਲਜੀਤ ਕੌਰ, ਮੈਡਮ ਅੰਜੂ ਸੂਦ, ਮੈਡਮ ਸ਼ਿਵਾਨੀ ਸੂਦ ਲੁਧਿਆਣਾ ਆਦਿ ਸਮੇਤ ਸਮੂਹ ਅਧਿਆਪਕ ਵਰਗ ਨੇ ਸਰਕਾਰ ਦੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਸੂਬੇ ਭਰ ਵਿੱਚ ਪ੍ਰਾਇਮਰੀ ਸਿੱਖਿਆ ਦੀ ਨੀਂਹ ਹੋਰ ਮਜ਼ਬੂਤ ਹੋਵੇਗੀ।