Fake Job alert: ਜਾਅਲੀ ਨੌਕਰੀਆਂ ਦੇ ਇਸ਼ਤਿਹਾਰਾਂ ਤੋਂ ਸਾਵਧਾਨ, ਸ਼ਰਾਰਤੀ ਅਨਸਰਾਂ ਨੇ ਅਖਬਾਰਾਂ ਰਾਹੀਂ ਕੀਤਾ ਇਹ ਕੰਮ

Fake Job alert: ਜਾਅਲੀ ਨੌਕਰੀਆਂ ਦੇ ਇਸ਼ਤਿਹਾਰਾਂ ਤੋਂ ਸਾਵਧਾਨ, ਸ਼ਰਾਰਤੀ ਅਨਸਰਾਂ ਨੇ ਅਖਬਾਰਾਂ ਰਾਹੀਂ ਕੀਤਾ ਇਹ ਕੰਮ 

ਦਫ਼ਤਰ ਨਗਰ ਨਿਗਮ, ਹੁਸ਼ਿਆਰਪੁਰ ਵੱਲੋਂ ਪਬਲਿਕ ਨੋਟਿਸ ਰਾਹੀਂ ਆਮ ਪਬਲਿਕ ਨੂੰ  ਸੂਚਿਤ ਕੀਤਾ ਗਿਆ ਹੈ ਕਿ ਨਗਰ ਨਿਗਮ ਹੁਸ਼ਿਆਰਪੁਰ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਸ ਦਫ਼ਤਰ ਦੇ ਡਿਸਪੈਚ ਨੰਬਰ 1962 ਮਿਤੀ 12.06.2023 ਆਪਣੇ ਪੱਧਰ 'ਤੇ ਲਗਾ ਕੇ ਜੇ.ਈ. ਸਿਵਲ ਦੀਆਂ 5 ਅਸਾਮੀਆਂ ਦਾ ਪਬਲਿਕ ਨੋਟਿਸ ਅਖ਼ਬਾਰ ਵਿਚ ਜਨਤਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਇਹ 5 ਅਸਾਮੀਆਂ ਦੀ ਭਰਤੀ ਕਰਨ ਦਾ ਕੋਈ ਵੀ ਮਾਮਲਾ ਵਿਚਾਰ ਅਧੀਨ ਨਹੀਂ ਹੈ ਅਤੇ ਨਾ ਹੀ ਇਹ ਪਬਲਿਕ ਨੋਟਿਸ ਇਸ ਦਫ਼ਤਰ ਵੱਲੋਂ ਜਾਰੀ ਕੀਤਾ ਗਿਆ ਹੈ। 


ਇਸ ਲਈ ਆਮ ਪਬਲਿਕ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਪਬਲਿਕ ਨੋਟਿਸ ਦੇ ਆਧਾਰ `ਤੇ ਆਪਣੀ ਕੋਈ ਵੀ ਦਰਖਾਸਤ ਕਿਸੇ ਵੀ ਪੱਧਰ 'ਤੇ ਦਾਖਲ ਨਾ ਕੀਤੀ ਜਾਵੇ ਅਤੇ ਨਾ ਹੀ ਇਸ ਅਸਾਮੀ ਦੀ ਭਰਤੀ ਲਈ ਕਿਸੇ ਵਿਅਕਤੀ ਨਾਲ ਸੰਪਰਕ ਕੀਤਾ ਜਾਵੇ।




💐🌿Follow us for latest updates 👇👇👇

Featured post

POSCO : ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹੈੱਡਮਾਸਟਰ ਗ੍ਰਿਫ਼ਤਾਰ

  ਹੁਸ਼ਿਆਰਪੁਰ ਖ਼ਬਰ: ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹੈੱਡਮਾਸਟਰ ਗ੍ਰਿਫ਼ਤਾਰ ਹੁਸ਼ਿਆਰਪੁਰ: 12 ਸਾਲ...

RECENT UPDATES

Trends