ਪੰਜਵੀਂ ਅਤੇ ਅੱਠਵੀਂ ਸ਼੍ਰੇਣੀ ਅਨੁਪੂਰਕ (ਰੀ-ਅਪੀਅਰ) ਪਰੀਖਿਆ ਜੁਲਾਈ 2023 ਡੇਟ ਸੀਟ ਜਾਰੀ
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਵੀਂ ਸ਼੍ਰੇਣੀ ਅਨੁਪੂਰਕ (ਰੀ-ਅਪੀਅਰ) ਦੀ ਲਿਖਤੀ ਪਰੀਖਿਆ ਮਿਤੀ 04-07-2023 ਤੋਂ 11-07-2023 ਤੱਕ ਅਤੇ ਅੱਠਵੀਂ ਸ਼੍ਰੇਣੀ ਅਨੁਪੂਰਕ (ਰੀ-ਅਪੀਅਰ) ਦੀ ਲਿਖਤੀ ਪਰੀਖਿਆ ਮਿਤੀ 04-07-2023 ਤੋਂ 15-07-2023 ਤੱਕ ਕਰਵਾਈਆਂ ਜਾਣਗੀਆਂ। ਇਹ ਪਰੀਖਿਆ ਸਵੇਰੇ 10:00 ਵਜੇ ਤੋਂ ਸੁਰੂ ਹੋਵੇਗੀ।
ਪੰਜਵੀਂ ਸ਼੍ਰੇਣੀ ਦੀ ਪਰੀਖਿਆ ਸੈਲਫ ਪਰੀਖਿਆ ਕੇਂਦਰਾਂ ਵਿੱਚ ਅਤੇ ਅੱਠਵੀਂ ਸ਼੍ਰੇਣੀ ਦੀ ਪਰੀਖਿਆ ਬੋਰਡ ਵੱਲੋਂ ਸਥਾਪਿਤ ਕੀਤੇ ਪਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਵੇਗੀ।
ਇਹਨਾਂ ਸ਼੍ਰੇਣੀਆਂ ਦੀ ਡੇਟ ਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in ਤੇ ਵੀ ਉਪਲੱਬਧ ਹੈ।
PSEB 5TH 8TH JULY EXAMINATION DATESHEET DOWNLOAD HERE
Private Examination Form for Re-Appear of Primary/Middle Class, July 2023