ਡੀ.ਈ.ਓ. ਲੁਧਿਆਣਾ ਸ. ਬਲਦੇਵ ਸਿੰਘ ਜੋਧਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਾਭਾ ਵਿਖੇ ਕੀਤਾ ਸਨਮਾਨਤ

 ਡੀ.ਈ.ਓ. ਲੁਧਿਆਣਾ ਸ. ਬਲਦੇਵ ਸਿੰਘ ਜੋਧਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਾਭਾ ਵਿਖੇ ਸਨਮਾਨਤ ਕੀਤਾ ਗਿਆ-

ਲੁਧਿਆਣਾ, 9 ਮਈ 2023 ( Pbjobsoftoday)


ਸ਼ਹੀਦ ਕਰਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਰਾਭਾ ਵਿਖੇ ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਜੀ ਦੀ ਅਗਵਾਈ ਹੇਠ ਸਤਿਕਾਰਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਲੁਧਿਆਣਾ ਸ. ਬਲਦੇਵ ਸਿੰਘ ਜੀ ਜੋਧਾਂ ਵੱਲੋਂ ਇਸ ਸਕੂਲ ਵਿੱਚ ਨਿਭਾਈ ਗਈ ਲੰਬੀ ਸੇਵਾ ਦੇ ਸਤਿਕਾਰ ਵਜੋਂ ਸ਼ਹੀਦ ਕਰਤਾਰ ਸਿੰਘ ਸਰਕਾਰੀ ਸੀਨਿਅਰ ਸੈਕੰਡਰੀ ਸਮਾਰਟ ਸਕੂਲ ਸਰਾਭਾ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਸਕੂਲ ਦੇ ਬੁਲਾਰੇ ਟਹਿਲ ਸਿੰਘ ਸਰਾਭਾ ਵੱਲੋਂ ਦੱਸਿਆ ਗਿਆ ਕਿ ਸ. ਬਲਦੇਵ ਸਿੰਘ ਜੋਧਾਂ ਨੇ ਆਪਣੀ ਜਿੰਦਗੀ ਦਾ ਕਾਫੀ ਲੰਮਾ ਸਮਾਂ ਇਸ ਸਕੂਲ ਵਿੱਚ ਬਿਤਾਇਆ ਅਤੇ ਆਪਣੀ ਉਮਰ ਦਾ ਬਹੁਤ ਵੱਡਾ ਹਿੱਸਾ ਉਹਨਾਂ ਨੇ ਇਸ ਸੰਸਥਾ ਨੂੰ ਦਿੱਤਾ। ਸ . ਬਲਦੇਵ ਸਿੰਘ ਇਸੇ ਸਕੂਲ ਦੇ ਸਾਲ 1982 ਦੇ ਹਾਇਰ ਸੈਕੰਡਰੀ ਦੇ ਵਿਦਿਆਰਥੀ ਸਨ। ਫਿਰ 13.6.1997 ਤੋਂ 15.2.2010 ਤੱਕ ਲੈਕਚਰਾਰ ਅੰਗਰੇਜ਼ੀ ਵਜੋਂ ਕੰਮ ਕੀਤਾ ।ਫਿਰ 16.2.2010 ਤੋਂ 29.11.2022 ਤੱਕ ਸਕੂਲ ਪ੍ਰਿੰਸੀਪਲ ਵਜੋਂ ਕੰਮ ਕੀਤਾ। 



 ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਲੁਧਿਆਣਾ ਵਜੋਂ ਪ੍ਰਮੋਟ ਹੋ ਕੇ ਉਹਨਾਂ ਨੇ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਲੁਧਿਆਣਾ ਵਿਖੇ 29.11.2022 ਨੂੰ ਜੁਆਇੰਨ ਕੀਤਾ।ਉਹਨਾਂ ਦੇ ਸਕੂਲ ਪਹੁੰਚਣ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਜੀ ਅਤੇ ਸਟਾਫ਼ ਮੈਂਬਰਾਂ ਨੇ ਉਹਨਾਂ ਦਾ ਹਾਰਦਿਕ ਸਵਾਗਤ ਕੀਤਾ। ਸ. ਹਰਜਿੰਦਰ ਸਿੰਘ ਵਲੋਂ ਉਹਨਾਂ ਦੇ ਸਨਮਾਨ ਵਿੱਚ ਸੁਰਜੀਤ ਪਾਤਰ ਦੀ ਇਕ ਕਵਿਤਾ ' ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ' ਰਾਹੀਂ ਉਹਨਾਂ ਨੂੰ ਸੰਬੋਧਨ ਕੀਤਾ। ਇਸ ਸਮੇਂ ਉਹਨਾਂ ਦੇ ਨਾਲ ਉਹਨਾਂ ਦੀ ਧਰਮਪਤਨੀ ਸ਼੍ਰੀਮਤੀ ਬਲਵਿੰਦਰ ਕੌਰ ਜੀ ਨੂੰ ਵੀ ਸਨਮਾਨਤ ਕੀਤਾ ਗਿਆ। 


 ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਜੀ ਨੇ ਸ. ਬਲਦੇਵ ਸਿੰਘ ਜੀ ਦੇ ਸਨਮਾਨ ਵਿੱਚ ਧੰਨਵਾਦ ਭਾਸ਼ਣ ਦਿੱਤਾ ਅਤੇ ਸ਼ਹੀਦ ਕਰਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਰਾਭਾ ਦੇ ਮੈਂਬਰਾਂ ਵਲੋਂ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸਮੇਂ ਟਹਿਲ ਸਿੰਘ ਸਰਾਭਾ, ਮੈਡਮ ਸੇਵਿਕਾ ਮਲਹੋਤਰਾ, ਮਨਪ੍ਰੀਤ ਕੌਰ, ਸਤਵਿੰਦਰ ਕੌਰ, ਲਖਵੀਰ ਕੌਰ, ਜਗਜੀਤ ਸਿੰਘ, ਹਰਜਿੰਦਰ ਸਿੰਘ, ਗੁਰਜੀਤ ਸਿੰਘ, ਤਰਲੋਚਨ ਸਿੰਘ, ਵਿਕਾਸ ਕੁਮਾਰ, ਅਨੁਰਾਧਾ, ਕੁਲਵਿੰਦਰ ਕੌਰ, ਅਮਨਪ੍ਰੀਤ ਕੌਰ,ਸੁਰਿੰਦਰ ਕੌਰ, ਰੁਪਿੰਦਰ ਕੌਰ , ਸੁਖਜੋਤ ਕੌਰ,ਪਵਨਦੀਪ ਕੌਰ, ਹਰਪ੍ਰੀਤ ਕੌਰ, ਕਰਮਜੀਤ ਸਿੰਘ, ਕੁਲਦੀਪ ਸਿੰਘ, ਪਰਦੀਪ ਸਿੰਘ, ਲਵਪ੍ਰੀਤ ਸਿੰਘ, ਵਿਨੋਦ ਕੋਹਲੀ, ਬਲੋਰਾ ਸਿੰਘ, ਹਰਮੇਲ ਸਿੰਘ, ਗੁਰਪ੍ਰੀਤ ਕੌਰ, ਬਲਵੰਤ ਕੌਰ ਸਮੇਤ ਸਮੂਹ ਵਿਦਿਆਰਥੀ ਹਾਜ਼ਰ ਸਨ।

School holiday

PUNJAB SCHOOL TIME IN OCTOBER MONTH: 3 ਅਕਤੂਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ

PUNJAB SCHOOL TIME : ਪੰਜਾਬ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ 3 ਅਕਤੂਬਰ ਤੋਂ ਬਦਲ ਜਾਵੇਗਾ। ਪਹਿਲੀ ਅਕਤੂਬਰ ਨੂੰ ਐਤਵਾਰ ...

Trends

RECENT UPDATES