ਮੈਰੀਟੋਰੀਅਸ ਸਕੂਲ ਮੋਹਾਲੀ ਵਿਖੇ ਅਟਲ ਟਿੰਕਰਿੰਗ ਲੈਬ ਨਾਲ ਸੰਬੰਧਿਤ ਕਮਿਊਨਿਟੀ ਦਿਵਸ ਮਨਾਇਆ ਗਿਆ

 ਮੈਰੀਟੋਰੀਅਸ ਸਕੂਲ ਮੋਹਾਲੀ ਵਿਖੇ ਅਟਲ ਟਿੰਕਰਿੰਗ ਲੈਬ ਨਾਲ ਸੰਬੰਧਿਤ ਕਮਿਊਨਿਟੀ ਦਿਵਸ ਮਨਾਇਆ ਗਿਆ 


ਮੋਹਾਲੀ 5 ਮਈ ( )

 ਮੈਰੀਟੋਰੀਅਸ ਸਕੂਲ ਮੋਹਾਲੀ ਵਿਖੇ ਆਰਟੀਫਿਸ਼ਲ ਇੰਟੈਲੀਜੈਂਸ ਲੈਬ ਵਿਖੇ ਕਮਿਊਨਿਟੀ ਦਿਵਸ ਦੇ ਸਬੰਧ ਵਿੱਚ ਵੱਖ- ਵੱਖ ਸਕੂਲਾਂ ਦੇ ਸਾਇੰਸ/ਕੰਪਿਊਟਰ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਤੇ ਉਹਨਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਦੇ ਆਰੰਭ ਵਿੱਚ ਨਵਨੀਤ ਕੌਰ ਵੱਲੋਂ ਇਸ ਮੌਕੇ ਉੱਤੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਮੈਰੀਟੋਰੀਅਸ ਸਕੂਲ ਮੋਹਾਲੀ ਦੇ ਹੋਣਹਾਰ ਵਿਦਿਆਰਥੀਆਂ ਵੱਲੋਂ ਵਿਸ਼ਾ ਅਧਿਆਪਕਾਂ ਦੀ ਯੋਗ ਅਗਵਾਈ ਅਧੀਨ ਵੱਖ- ਵੱਖ ਵਰਕਿੰਗ ਪ੍ਰੋਜੈਕਟ ਬਣਾ ਕੇ ਪ੍ਰਦਰਸ਼ਨੀ ਲਗਾਈ ਗਈ।ਇਸ ਮੌਕੇ ਉੱਤੇ ਸਰਕਾਰੀ ਹਾਈ ਸਕੂਲ ਫੇਜ਼ - 5 ਤੋਂ ਕਮਲਜੀਤ ਕੌਰ, ਸਰਕਾਰੀ ਹਾਈ ਸਕੂਲ, ਮੌਲੀ ਬੈਦਵਾਣ ਤੋਂ ਸ਼ਾਇਨਾ ਛਾਬੜਾ,ਸਰਕਾਰੀ ਹਾਈ ਸਕੂਲ, ਮਟੌਰ ਤੋਂ ਕਿਰਨ ਬਾਲਾ,ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁੰਬੜਾ ਤੋਂ ਹਰਪ੍ਰੀਤ ਕੌਰ ਆਦਿ ਸਕੂਲਾਂ ਦੇ ਸਾਇੰਸ/ਕੰਪਿਊਟਰ ਅਧਿਆਪਕਾਂ ਸਾਹਿਬਾਨ ਨੇ ਵਿਦਿਆਰਥੀਆਂ ਸਮੇਤ ਸ਼ਿਰਕਤ ਕੀਤੀ। 


ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਰਿਤੂ ਸ਼ਰਮਾ ਵੱਲੋਂ ਵਿਦਿਆਰਥੀਆਂ ਨੂੰ ਅਟਲ ਟਿੰਕਰਿੰਗ ਲੈਬ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਅਸੀਂ ਆਧੁਨਿਕ ਤਕਨਾਲੋਜੀ ਨਾਲ ਆਪਣੀ ਕਲਾਤਮਿਕ ਸੋਚ ਵਿੱਚ ਵਾਧਾ ਕਰ ਸਕਦੇ ਹਾਂ ਅਤੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਆਧੁਨਿਕ ਲੈਬ ਦਾ ਹੋਰ ਵੱਧ ਤੋਂ ਵੱਧ ਲਾਭ ਉਠਾਉਣ ਦੀ ਪ੍ਰੇਰਣਾ ਦਿੱਤੀ। ਇਸ ਸਮੇਂ ਪ੍ਰਿੰਸੀਪਲ ਰਿਤੂ ਸ਼ਰਮਾ ਅਤੇ ਆਏ ਹੋਏ ਮਹਿਮਾਨਾਂ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨੀ ਦਾ ਦੌਰਾ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਆਪਣੇ ਵਰਕਿੰਗ ਪ੍ਰੋਜੈਕਟ ਦੀ ਜਾਣਕਾਰੀ ਦਿੰਦਿਆਂ ਹੋਇਆਂ ਡੈਮੋ ਵੀ ਦਿੱਤੀ ਗਈ। ਇਸ ਪ੍ਰੋਗਰਾਮ ਦੇ ਅੰਤ ਵਿਚ ਦਲਜੀਤ ਕੌਰ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ।ਮੈਰੀਟੋਰੀਅਸ ਸਕੂਲ ਮੋਹਾਲੀ ਦੇ ਵਿਦਿਆਰਥੀਆਂ ਵੱਲੋਂ ਆਪਣੇ ਵਰਕਿੰਗ ਪ੍ਰੋਜੈਕਟ ਦੀ ਜਾਣਕਾਰੀ ਦਿੰਦਿਆਂ ਹੋਇਆਂ ਡੈਮੋ ਵੀ ਦਿੱਤੀ ਗਈ। ਕਮਿਊਨਟੀ ਦਿਵਸ ਦੇ ਮੌਕੇ ਤੇ ਕਰਵਾਈ ਗਈ ਵਰਕਿੰਗ ਪ੍ਰੋਜੈਕਟ ਦੀ ਪ੍ਰਤੀਯੋਗਤਾ ਵਿੱਚ ਵਿਦਿਆਰਥੀਆਂ ਨੇ ਕ੍ਮਵਾਰ ਪਹਿਲਾਂ,ਦੂਜਾ ਤੇ ਤੀਸਰਾ ਸਥਾਨ ਹਾਸਲ ਕੀਤਾ। ਪਹਿਲਾ ਸਥਾਨ ਹਿਊਮਨ ਫਾਲੋਇੰਗ ਕਾਰ ਦੇ ਮਾਡਲ ਲਈ ਅਕਾਸ਼ਦੀਪ ਸਿੰਘ, ਹਰਜਿੰਦਰ ਸਿੰਘ ਨੇ, ਦੂਜਾ ਸਥਾਨ ਪਾਣੀ ਦਾ ਸਤਰ ਪਤਾ ਲਗਾਉਣ ਅਤੇ ਆਟੋਮੈਟਿਕ ਡਸਟਬਿਨ ਮਾਡਲ ਲਈ ਪੰਕਜ ਕੁਮਾਰ ਅਤੇ ਰਜਿੰਦਰ ਸਿੰਘ ਤੇ ਕੁਲਤਾਰ ਸਿੰਘ, ਅਭੈ ਸਾਹਸੀ, ਗਗਨਦੀਪ ਸਿੰਘ, ਈਸ਼ੂ, ਜਸ਼ਨਪ੍ਰੀਤ ਸਿੰਘ ਨੇ ਅਤੇ ਤੀਸਰਾ ਸਥਾਨ ਰਿਮੋਟ ਸੰਚਾਲਿਤ ਕਾਰ ਅਤੇ ਰਾਡਾਰ ਲਈ ਪਰਵਿੰਦਰ ਸਿੰਘ, ਮੋਹਿਤ ਕੁਮਾਰ, ਮੁਹੰਮਦ ਤਾਸੀਫ਼, ਕਰਨਵੀਰ ਮਨਪ੍ਰੀਤ ਕੌਰ, ਜੈਸਮੀਨ ਕੌਰ, ਰਾਜਨਦੀਪ ਸਿੰਘ ਵਿਦਿਆਰਥੀਆਂ ਨੇ ਪ੍ਰਾਪਤ ਕੀਤਾ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends