ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬੋਰਡ ਪ੍ਰੀਖਿਆਵਾਂ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਇਸਦਾ ਖਮਿਆਜ਼ਾ ਹੁਣ 12 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਭੁਗਤਣਾ ਪਵੇਗਾ ।
ਦੁਬਾਰਾ ਹੋਵੇਗੀ 12 ਵੀਂ ਜਮਾਤ ਦੀ ਅੰਗਰੇਜ਼ੀ ਦੀ ਪ੍ਰੀਖਿਆ
24 ਫਰਵਰੀ ਨੂੰ 12ਵੀਂ ਜਮਾਤ ਦਾ ਅੰਗਰੇਜ਼ੀ (ਜਨਰਲ) ਦਾ ਪੇਪਰ ਲੀਕ ਹੋਣ ਉਪਰੰਤ ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਰੱਦ ਕਰ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਨੇ 24 ਮਾਰਚ ਨੂੰ ਮੁੜ ਪ੍ਰੀਖਿਆ ਲਈ। ਮੁੜ ਤੋਂ ਲਈ ਗਈ ਪ੍ਰੀਖਿਆ ਸਿਖਿਆ ਬੋਰਡ ਵੱਲੋਂ ਰੱਦ ਕਰ ਦਿੱਤੀ ਗਈ ਹੈ।
ਕਿਉਂ ਹੋਈ 12 ਵੀਂ ਜਮਾਤ ਦੀ ਅੰਗਰੇਜ਼ੀ ਦੀ ਪ੍ਰੀਖਿਆ ਰੱਦ
24 ਫਰਵਰੀ ਨੂੰ 12ਵੀਂ ਜਮਾਤ ਦਾ ਅੰਗਰੇਜ਼ੀ (ਜਨਰਲ) ਦਾ ਪੇਪਰ ਲੀਕ ਹੋਣ ਉਪਰੰਤ ਪੇਪਰ ਰੱਦ ਕਰ ਦਿੱਤਾ ਪ੍ਰੰਤੂ ਪਰ 24 ਫਰਵਰੀ ਦਾ ਪ੍ਰਸ਼ਨ ਪੱਤਰ ਕੁਝ ਪ੍ਰੀਖਿਆ ਕੇਂਦਰਾਂ 'ਚ 24 ਮਾਰਚ ਨੂੰ ਵੀ ਦੁਬਾਰਾ ਵੰਡਿਆ ਗਿਆ। ਜਦੋਂ ਕਿ ਸਿਖਿਆ ਬੋਰਡ ਵੱਲੋਂ 24 ਮਾਰਚ ਦੀ ਪ੍ਰੀਖਿਆ ਲਈ ਅਲਗ ਤੋਂ ਪ੍ਰਸ਼ਨ ਪੱਤਰ ਭੇਜਿਆ ਸੀ।ਵਿਡੰਬਨਾ ਇਹ ਰਹੀ ਕਿ ਪ੍ਰੀਖਿਆ ਸਟਾਫ ਦੀਆਂ ਗਲਤੀਆਂ ਕਰਕੇ ਇਹ ਪਰਚਾ ਵੀ ਰੱਦ ਕਰਨਾ ਪੈ ਗਿਆ।
PSEB 10TH RESULT 2023 DATES ANNOUNCED: ਇਸ ਦਿਨ ਐਲਾਨਿਆ ਜਾਵੇਗਾ 10 ਵੀਂ ਜਮਾਤ ਦਾ ਨਤੀਜਾ ਪੜ੍ਹੋ ਇਥੇ
ਕਿਵੇਂ ਹੋਇਆ ਖੁਲਾਸਾ
ਪ੍ਰੀਖਿਆ ਸਟਾਫ ਦੀਆਂ ਗਲਤੀਆਂ ਦਾ ਪਤਾ ਉਦੋਂ ਲੱਗਿਆ ਜਦੋਂ ਉੱਤਰ ਪੱਤਰੀਆਂ ਦੀ ਚੈਕਿੰਗ ਕੀਤੀ ਗਈ, ਚੈਕਿੰਗ ਦੌਰਾਨ ਇਹ ਗਲਤੀ ਫੜੀ ਗਈ ਤਾਂ ਬੋਰਡ ਨੇ ਪ੍ਰੀਖਿਆ ਰੱਦ ਕਰਕੇ ਤੀਜੀ ਵਾਰ ਪੇਪਰ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਆਪਣੇ ਵਿਦਿਆਰਥੀਆਂ ਅਤੇ ਪਾਠਕਾਂ ਲਈ ਦਸ ਦੇਈਏ ਕਿ ਇਹ ਪ੍ਰੀਖਿਆ ਸਿਰਫ ਉਨ੍ਹਾਂ ਪ੍ਰੀਖਿਆ ਕੇਂਦਰਾਂ ਵਿੱਚ ਜਿਥੇ ਪੁਰਾਣਾ ਪੇਪਰ ( ਲੀਕ ਹੋਇਆ ਪੇਪਰ) ਵੰਡਿਆ ਗਿਆ ਹੈ, ਸਿਰਫ ਉਥੇ ਹੋਵੇਗੀ।
ਬਾਕੀ ਵਿਦਿਆਰਥੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।ਹੋਰ ਪ੍ਰੀਖਿਆ ਕੇਂਦਰਾਂ ਤੇ ਇਹ ਪ੍ਰੀਖਿਆ ਨਹੀਂ ਲਈ ਜਾਵੇਗੀ।
ਇਸ ਸਬੰਧੀ ਨਵੀਂ ਡੇਟ ਸੀਟ ਵੀ ਜਾਰੀ ਕੀਤੀ ਗਈ ਹੈ, ਇਹ ਪ੍ਰੀਖਿਆ ਹੁਣ 18 ਮਈ ਨੂੰ ਹੋਵੇਗੀ।
PSEB 12TH RESULT 2023 DATES ANNOUNCED: ਇਸ ਦਿਨ ਐਲਾਨਿਆ ਜਾਵੇਗਾ 12 ਵੀਂ ਜਮਾਤ ਦਾ ਨਤੀਜਾ ਪੜ੍ਹੋ ਇਥੇ
18 ਮਈ ਨੂੰ ਹੋਵੇਗੀ ਤੀਜੀ ਵਾਰ ਅੰਗਰੇਜ਼ੀ ਦੀ ਪ੍ਰੀਖਿਆ
ਸੀਨੀਅਰ ਸੈਕੰਡਰੀ ਸਕੂਲ ਹਲਵਾਰਾ ਦੇ ਪ੍ਰੀਖਿਆ ਕੇਂਦਰ ਵਿੱਚ 24 ਫਰਵਰੀ ਨੂੰ ਲੀਕ ਪੇਪਰ ਹੀ ਵੰਡਿਆ ਗਿਆ। 118 ਵਿਦਿਆਰਥੀਆਂ ਨੂੰ 18 ਮਈ ਨੂੰ ਤੀਜੀ ਵਾਰ ਪੇਪਰ ਦੇਣਾ ਹੋਵੇਗਾ। ਇਸ ਦੇ ਨਾਲ ਹੀ ਪ੍ਰੀਖਿਆ ਲਈ ਘੱਟ ਸਮਾਂ ਦਿੱਤੇ ਜਾਣ ਕਾਰਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਰੋਸ ਹੈ। ਬੋਰਡ ਦੇ ਹਲਵਾਰਾ ਪ੍ਰੀਖਿਆ ਕੇਂਦਰ ਦੇ ਕੰਟਰੋਲਰ ਦੀ ਇਸ ਗੰਭੀਰ ਅਣਗਹਿਲੀ ਦਾ ਖ਼ਮਿਆਜ਼ਾ, ਹੁਣ ਇਨ੍ਹਾਂ ਵਿਦਿਆਰਥੀਆਂ ਨੂੰ ਭੁਗਤਣਾ ਪਵੇਗਾ।
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਹਲਵਾਰਾ ਪ੍ਰੀਖਿਆ ਕੇਂਦਰ ਦੇ ਡਾਇਰੈਕਟਰ ਪ੍ਰਿਤਪਾਲ ਸਿੰਘ ਨੂੰ ਨੋਟਿਸ ਜਾਰੀ ਕਰਕੇ ਸਪੱਸ਼ਟੀਕਰਨ ਮੰਗਿਆ ਹੈ। ਕੰਟਰੋਲਰ ਪ੍ਰੀਖਿਆਵਾਂ ਪੰਜਾਬ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਪੇਪਰਾਂ ਦੀ ਚੈਕਿੰਗ 19 ਮਈ ਨੂੰ ਹੋਵੇਗੀ।