ਗਲਤੀ ਨਾਲ ਅਣਜਾਣ ਵਿਅਕਤੀ ਦੇ ਖਾਤੇ ਵਿੱਚ ਹੋ ਗਿਆ ਭੁਗਤਾਨ, ਇਸ ਨੰਬਰ ਤੇ ਕਰੋ ਸ਼ਿਕਾਇਤ, ਵਾਪਸ ਆਉਣਗੇ ਪੈਸੇ

ਗਲਤੀ ਨਾਲ ਅਣਜਾਣ ਵਿਅਕਤੀ ਦੇ ਖਾਤੇ ਵਿੱਚ ਹੋ ਗਿਆ ਭੁਗਤਾਨ, ਇਸ ਨੰਬਰ ਤੇ ਕਰੋ ਸ਼ਿਕਾਇਤ, ਵਾਪਸ ਆਉਣਗੇ ਪੈਸੇ 

ਨਵੀਂ ਦਿੱਲੀ, 12 ਮਈ 2023

ਭਾਰਤ  ਵਿੱਚ ਪਿਛਲੇ ਕੁਝ ਸਾਲਾਂ ਤੋਂ ਡਿਜੀਟਲ ਕ੍ਰਾਂਤੀ ਆਉਣ ਨਾਲ  ਡਿਜੀਟਲ ਭੁਗਤਾਨ ਦਾ ਰੁਝਾਨ ਵਧਿਆ ਹੈ। ਪਿਛਲੇ 3-4 ਸਾਲਾਂ ਵਿੱਚ, ਦੇਸ਼ ਵਿੱਚ ਲੋਕ UPI ਰਾਹੀਂ ਭਾਰੀ ਲੈਣ-ਦੇਣ ਕਰ ਰਹੇ ਹਨ। ਹਰ ਦਿਨ ਕਰੋੜਾਂ ਅਰਬਾਂ ਰੁਪਏ ਦਾ ਲੈਣ ਦੇਣ ਆਨਲਾਈਨ ਕੀਤਾ ਜਾ ਰਿਹਾ ਹੈ।  ਪਰ ਇਸ ਲੈਣ-ਦੇਣ ਦੌਰਾਨ ਕੁਝ ਲੋਕਾਂ ਕੋਲੋਂ ਗਲਤੀਆਂ ਵੀ ਸਾਹਮਣੇ ਆ ਰਹੀਆਂ ਹਨ। 

ਆਨਲਾਈਨ ਭੁਗਤਾਨ ਸਮੇਂ ਗਲਤ ਨੰਬਰ 'ਤੇ ਜਲਦਬਾਜ਼ੀ ਵਿੱਚ  ਭੁਗਤਾਨ ਹੋ ਜਾਂਦਾ ਹੈ,  ਜਿਸ ਕਾਰਨ  ਰਕਮ ਕਿਸੇ ਹੋਰ ਦੇ  ਬੈਂਕ ਖਾਤੇ 'ਚ ਪਹੁੰਚ ਜਾਂਦੀ ਹੈ। ਮਾਹਰਾਂ ਵੱਲੋਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਆਨਲਾਈਨ ਭੁਗਤਾਨ ਕਰਨ ਸਮੇਂ ਖਾਤਾ ਨੰਬਰ/ ਮੋਬਾਈਲ ਜਾਂ ਯੂਪੀਆਈ ਨੰਬਰ ਧਿਆਨ ਨਾਲ ਭਰੋ।

ਫਿਰ ਵੀ ਜਲਦਬਾਜ਼ੀ ਜੇਕਰ ਤੁਹਾਡੇ ਵਲੋਂ  ਗਲਤ ਖਾਤੇ ਵਿੱਚ ਔਨਲਾਈਨ ਭੁਗਤਾਨ ਹੋ ਗਿਆ ਹੈ ਤਾਂ ਘਬਰਾਓ ਨਾ । ਤੁਸੀਂ ਇਹ ਰਕਮ ਵਾਪਸ ਵੀ ਲੈ ਸਕਦੇ ਹੋ।



ਅਣਜਾਣ ਵਿਅਕਤੀ ਦੇ ਖਾਤੇ ਵਿੱਚ ਭੁਗਤਾਨ ਹੋਣ ਤੋਂ ਬਾਅਦ ਮੈਸੇਜ ਨੂੰ ਡਿਲੀਟ ਨਾ ਕਰੋ 

 RBI ਦੀ ਗਾਈਡਲਾਈਨ  ਮੁਤਾਬਕ ਜੇਕਰ ਗਲਤੀ ਨਾਲ ਗਲਤ ਖਾਤੇ 'ਚ ਪੈਸੇ ਟਰਾਂਸਫਰ ਹੋ ਜਾਂਦੇ ਹਨ ਤਾਂ 48 ਘੰਟਿਆਂ ਦੇ ਅੰਦਰ ਪੈਸੇ ਵਾਪਸ ਕੀਤੇ ਜਾ ਸਕਦੇ ਹਨ। ਨੈੱਟ ਬੈਂਕਿੰਗ ਅਤੇ UPI ਰਾਹੀਂ ਭੁਗਤਾਨ ਕਰਨ ਤੋਂ ਬਾਅਦ, ਫੋਨ 'ਤੇ ਇੱਕ ਸੰਦੇਸ਼ ਆਉਂਦਾ ਹੈ, ਜਿਸ ਨੂੰ ਡਿਲੀਟ ਨਾ ਕੀਤਾ ਜਾਵੇ। ਇਸ ਸੰਦੇਸ਼ ਵਿੱਚ PPVL ਨੰਬਰ ਹੈ ਜੋ ਰੁਪਏ ਦੀ ਰਿਫੰਡ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦਾ ਹੈ। ਗਲਤ ਟ੍ਰਾਂਜੈਕਸ਼ਨ ਦਾ ਸਕ੍ਰੀਨਸ਼ੌਟ ਲਓ ਅਤੇ ZeePay, PhonePe, Paytm ਜਾਂ UPI ਐਪਸ ਦੇ ਕਸਟਮਰ ਕੇਅਰ ਨੂੰ ਕਾਲ ਕਰਕੇ ਸ਼ਿਕਾਇਤ ਦਰਜ ਕਰੋ।

ਆਨਲਾਈਨ ਗਲਤ ਖਾਤੇ ਵਿੱਚ ਭੁਗਤਾਨ ਹੋ ਗਿਆ ਹੈ, ਹੁਣ ਰਕਮ ਕਿਵੇਂ ਵਾਪਿਸ ਆਵੇਗੀ?  


 ਜੇਕਰ ਤੁਹਾਡੇ ਵਲੋਂ ਗਲਤ ਖਾਤੇ ਵਿੱਚ ਔਨਲਾਈਨ ਭੁਗਤਾਨ ਹੋ ਗਿਆ ਹੈ ਤਾਂ ਰਕਮ ਨੂੰ ਵਾਪਸ ਲੈਣ ਲਈ  ਹੈਲਪਲਾਈਨ ਨੰਬਰ 'ਤੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਖਾਤੇ ਨਾਲ ਸਬੰਧਤ ਬੈਂਕ 'ਚ ਜਾ ਕੇ ਫਾਰਮ ਭਰਨਾ ਹੋਵੇਗਾ। ਇਹ ਸ਼ਿਕਾਇਤ ਭੁਗਤਾਨ ਦੇ ਤਿੰਨ ਦਿਨਾਂ ਦੇ ਅੰਦਰ ਕਰਨੀ ਹੋਵੇਗੀ। 

ਗ਼ਲਤ  ਆਨਲਾਈਨ ਭੁਗਤਾਨ ਹੋਣ ਤੇ  ਸ਼ਿਕਾਇਤ ਕਰਨ ਦੇ ਤਰੀਕੇ / HELPLINE NUMBER IF MONEY DEPOSITED IN UNKNOWN ACCOUNT 

1. ਜੇਕਰ ਤੁਹਾਡੇ ਵਲੋਂ ਗਲਤ ਖਾਤੇ ਵਿੱਚ ਔਨਲਾਈਨ ਭੁਗਤਾਨ ਹੋ ਗਿਆ ਹੈ ਸਭ ਤੋਂ ਪਹਿਲਾਂ 18001201740 ਨੰਬਰ ਤੇ ਸ਼ਿਕਾਇਤ ਦਰਜ ਕਰਵਾਈ ਜਾਵੇ। 

2. ਇਸ ਤੋਂ ਬਾਅਦ ਆਪਣੇ ਬੈਂਕ ਵਿਚ ਜਾਓ ਅਤੇ ਫਾਰਮ‌ ਭਰਕੇ ਬੈਂਕ ਨੂੰ ਜਾਣਕਾਰੀ ਦਿਓ।

PAN AADHAR LINK: ਪੈਨ ਕਾਰਡ , ਆਧਾਰ ਕਾਰਡ ਨਾਲ ਲਿੰਕ ਹੈ ਜਾਂ ਨਹੀਂ ਇੰਜ ਕਰੋ ਪਤਾ  


ਜੇਕਰ ਬੈਂਕ ਜਾਣਕਾਰੀ ਤੋਂ ਮਨ੍ਹਾ ਕਰ ਦਿੰਦਾ ਹੈ ਤਾਂ ਈਮੇਲ ਰਾਹੀਂ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ 

ਇਸ ਵੈੱਬਸਾਈਟ bankingombudsman.rbi.org.in 'ਤੇ ਈਮੇਲ ਰਾਹੀਂ ਸ਼ਿਕਾਇਤ ਕਰੋ਼। 


Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends