PPPP NEW INSTRUCTIONS: ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮਾਂ ਲਈ ਡੀਜੀਐਸਸੀ ਵੱਲੋਂ ਨਵੇਂ ਹੁਕਮ ਜਾਰੀ
ਚੰਡੀਗੜ੍ਹ, 18 ਅਪ੍ਰੈਲ 2023
ਪੜ੍ਹੋ ਪੰਜਾਬ ਪੜ੍ਹਾਓ ਪੰਜਾਬ (ਪ੍ਰਾਇਮਰੀ) ਅਧੀਨ ਕੰਮ ਕਰਦੇ ਜ਼ਿਲ੍ਹਾ ਕੋਆਰਡੀਨੇਟਰ ਅਤੇ ਬੀ.ਐਮ.ਟੀ. ਦੀ ਡਿਊਟੀ ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
PSEB 8TH RESULT 2023: 8ਵੀਂ ਜਮਾਤ ਦਾ ਨਤੀਜਾ, ਇੰਜ ਕਰੋ ਚੈਕ
ਡਾਇਰੈਕਟਰ ਜਨਰਲ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਪੱਤਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਇਮਰੀ ਅਧੀਨ ਕੰਮ ਕਰਦੇ ਸਮੂਹ ਜ਼ਿਲ੍ਹਾ ਕੋਆਰਡੀਨੇਟਰ/ ਸਹਾਇਕ ਜਿਲ੍ਹਾ ਕੋਆਰਡੀਨੇਟਰ ਅਤੇ ਬੀ.ਐਮ.ਟੀ. ਨੂੰ ਤੁਰੰਤ ਪ੍ਰਭਾਵ ਤੋਂ ਆਪਣੇ ਪਿਤਰੀ ਸਕੂਲ ਵਿੱਚ ਤੈਨਾਤ ਰਹਿ ਕੇ ਪ੍ਰੋਜੈਕਟ ਦਾ ਕੰਮ ਕਰਨ ਦੀ ਹਦਾਇਤ ਕੀਤੀ ਗਈ ਹੈ।
ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਦੇ ਹੁਕਮਾਂ ਅਨੁਸਾਰ ਪੜ੍ਹੋ ਪੰਜਾਬ (ਪ੍ਰਾਇਮਰੀ ਵਿਭਾਗ) ਵਿੱਚ ਕੰਮ ਕਰਦੇ 23 ਜ਼ਿਲਾ ਕੋਆਰਡੀਨੇਟਰਾਂ ਅਤੇ 422 ਬਲਾਕ ਮਾਸਟਰ ਟਰੇਨਰਾਂ (ਬੀ.ਐਮ.ਟੀ.) ਨੂੰ ਤੁਰੰਤ ਪ੍ਰਭਾਵ ਤੋਂ ਪੈਤ੍ਰਿਕ ਸਕੂਲਾਂ ਵਿੱਚ ਵਾਪਿਸ ਭੇਜਿਆ ਗਿਆ ਹੈ। READ OFFICIAL LETTER HERE