ਡਾਇਰੈਕਟਰ (ਸੈਕੰਡਰੀ) ਵੱਲੋਂ ਅਧਿਆਪਕਾਂ ਦੇ ਵਿਭਾਗੀ ਮਾਮਲੇ ਸਮਾਂਬੱਧ ਹੱਲ ਕਰਨ ਦਾ ਭਰੋਸਾ

 ਡੀ.ਟੀ.ਐੱਫ. ਦੀ ਡਾਇਰੈਕਟਰ (ਸੈਕੰਡਰੀ ਸਿੱਖਿਆ) ਨਾਲ ਵਿਭਾਗੀ ਮਾਮਲਿਆਂ 'ਤੇ ਹੋਈ ਮੀਟਿੰਗ


ਡਾਇਰੈਕਟਰ (ਸੈਕੰਡਰੀ) ਵੱਲੋਂ ਅਧਿਆਪਕਾਂ ਦੇ ਵਿਭਾਗੀ ਮਾਮਲੇ ਸਮਾਂਬੱਧ ਹੱਲ ਕਰਨ ਦਾ ਭਰੋਸਾ 


24 ਅਪ੍ਰੈਲ, ਅੰਮ੍ਰਿਤਸਰ ( ): ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਦੀ ਅਗਵਾਈ ਵਿੱਚ ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ) ਸ਼੍ਰੀ ਤੇਜ਼ਦੀਪ ਸਿੰਘ ਸੈਣੀਂ ਨਾਲ ਅਧਿਆਪਕਾਂ ਅਤੇ ਸਿੱਖਿਆ ਨਾਲ ਸਬੰਧਿਤ ਵਿਭਾਗੀ ਮੰਗਾਂ 'ਤੇ ਵਿੱਦਿਆ ਭਵਨ ਵਿਖੇ ਸਾਰਥਕ ਮਾਹੌਲ ਵਿੱਚ ਪੈਨਲ ਮੀਟਿੰਗ ਕੀਤੀ ਗਈ, ਜਿਸ ਦੌਰਾਨ ਸਿੱਖਿਆ ਵਿਭਾਗ ਦੇ ਡਿਪਟੀ ਤੇ ਸਹਾਇਕ ਡਾਇਰੈਕਟਰ ਵੀ ਮੌਜੂਦ ਰਹੇ।


ਡੀ.ਟੀ.ਐੱਫ. ਦੇ ਵਿੱਤ ਸਕੱਤਰ ਅਸ਼ਵਨੀ ਅਵਸਥੀ, ਮੀਤ ਪ੍ਰਧਾਨ ਰਘਵੀਰ ਭਵਾਨੀਗੜ੍ਹ, ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ, ਪਰਮਿੰਦਰ ਮਾਨਸਾ, ਗਿਆਨ ਚੰਦ ਰੂਪਨਗਰ, ਪ੍ਰਿੰਸੀਪਲ ਲਖਵਿੰਦਰ ਸਿੰਘ ਅਤੇ ਬੀ.ਪੀ.ਈ.ਓ. ਰਮਨਜੀਤ ਸੰਧੂ ਨੇ ਦੱਸਿਆ ਕੇ 3442, 7654, 5178 ਵਿਭਾਗੀ ਭਰਤੀਆਂ ਦੇ ਓਪਨ ਡਿਸਟੈਂਸ ਲਰਨਿੰਗ (ਓ.ਡੀ.ਐੱਲ.) ਨਾਲ਼ ਸਬੰਧਿਤ ਅਧਿਆਪਕਾਂ ਦੇ 11-11 ਸਾਲ ਤੋਂ ਪੈਡਿੰਗ ਰੱਖੇ ਰੈਗੂਲਰ ਆਰਡਰ ਜ਼ਾਰੀ ਕਰਨ ਸਬੰਧੀ ਵਿਸਤਾਰ ਵਿੱਚ ਹੋਈ ਗੱਲਬਾਤ ਦੌਰਾਨ, ਡਾਇਰੈਕਟਰ ਵੱਲੋਂ ਇਸ ਮਾਮਲੇ ਵਿੱਚ ਹਾਂ ਪੱਖੀ ਰੁਖ ਅਖਤਿਆਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਅਧਿਆਪਕ ਸੰਘਰਸ਼ਾਂ ਦੌਰਾਨ ਹੋਈਆਂ ਵਿਕਟੇਮਾਈਜੇਸ਼ਨਾਂ ਦੇ ਪੈਂਡਿੰਗ ਮਾਮਲੇ ਹੱਲ ਕਰਨ ਦੀ ਗੱਲ ਆਖੀ ਗਈ ਹੈ। ਕੰਪਿਊਟਰ ਅਧਿਆਪਕਾਂ 'ਤੇ 6ਵਾਂ ਪੰਜਾਬ ਤਨਖਾਹ ਕਮਿਸ਼ਨ ਲਾਗੂ ਕਰਦਿਆਂ ਵਿਭਾਗ ਵਿੱਚ ਰੈਗੂਲਰ ਮਰਜ਼ਿੰਗ, ਮੈਰੀਟੋਰੀਅਸ ਸਕੂਲਾਂ ਦੇ ਸਟਾਫ ਅਤੇ ਐੱਨ.ਸੀ.ਕਿਊ.ਐੱਫ. ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਮੰਗ ਨੂੰ ਪੰਜਾਬ ਸਰਕਾਰ ਤੱਕ ਪੁੱਜਦਾ ਕਰਨ ਦਾ ਭਰੋਸਾ ਦਿੱਤਾ ਗਿਆ। ਆਗੂਆਂ ਨੇ ਕੇਂਦਰ ਸਰਕਾਰ ਦੀ ਨਿੱਜੀਕਰਨ, ਕੇਂਦਰੀਕਰਨ ਅਤੇ ਭਗਵਾਂਕਰਨ ਪੱਖੀ ਨਵੀਂ ਸਿੱਖਿਆ ਨੀਤੀ-2020 ਨੂੰ ਪੀ.ਐੱਮ. ਸ਼੍ਰੀ ਯੋਜਨਾ ਰਾਹੀਂ ਲਾਗੂ ਕਰਨ ਦਾ ਵਿਰੋਧ ਕਰਦਿਆਂ ਸਕੂਲ ਆਫ਼ ਐਂਮੀਨੈਂਸ ਦੀ ਥਾਂ ਸਿੱਖਿਆ ਸ਼ਾਸ਼ਤਰੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਦੀ ਰਾਏ ਅਨੁਸਾਰ ਪੰਜਾਬ ਦੀ ਸੱਭਿਆਚਾਰਕ-ਸਮਾਜਿਕ-ਭਾਸ਼ਾਈ ਵਿਭਿੰਨਤਾ ਅਨੁਸਾਰ ਆਪਣੀ ਸਿੱਖਿਆ ਨੀਤੀ ਘੜਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਹਿਲੀ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੂੰ ਮੁਫਤ ਅਤੇ ਮਿਆਰੀ ਵਰਦੀ ਦੇ ਦੋ ਸੈੱਟ ਪ੍ਰਤੀ ਸਾਲ ਦੇਣ ਦੀ ਮੰਗ ਕੀਤੀ ਗਈ। ਡਾਇਰੈਕਟਰ ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਦਫ਼ਤਰ ਵਿਖੇ ਅਧਿਆਪਕਾਂ ਦੇ ਪੈਡਿੰਗ ਵੱਡੀ ਗਿਣਤੀ ਮਾਮਲਿਆਂ (ਪੈਡਿੰਗ ਇਨਕੁਆਰੀਆਂ ਆਦਿ) ਦਾ ਸਮਾਂਬੱਧ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਗਿਆ। ਸਿੱਖਿਆ ਸਕੱਤਰ ਦੇ ਦਫ਼ਤਰ ਵਿੱਚ ਅਟਕੇ ਈਟੀਟੀ ਤੋਂ ਮਾਸਟਰ ਕਾਡਰ ਦੇ ਸਾਰੇ ਵਿਸ਼ਿਆਂ ਦੀਆਂ ਤਰੱਕੀਆਂ ਦੇ ਮਾਮਲੇ ਨੂੰ ਪਹਿਲਕਦਮੀ ਲੈ ਕੇ ਜਲਦ ਹੱਲ ਕਰਵਾਉਂਣ ਦਾ ਭਰੋਸਾ ਦਿੱਤਾ ਗਿਆ। ਡਾਇਰੈਕਟਰ ਨੇ ਭਰੋਸਾ ਦਿੱਤਾ ਕਿ ਸੀ.ਐਂਡ.ਵੀ./ਓ.ਸੀ.ਟੀ. ਤੋਂ ਮਾਸਟਰ ਕਾਡਰ (ਸਮੇਤ ਡੀ.ਪੀ.ਈ.) ਲਈ ਪੈਡਿੰਗ ਤਰੱਕੀ ਜਲਦ ਮੁਕੰਮਲ ਕੀਤੀ ਜਾਵੇਗੀ ਅਤੇ ਮਾਸਟਰ ਤੇ ਲੈਕਚਰਾਰਾਂ ਦੀਆਂ ਸੀਨੀਆਰਤਾ ਸੂਚੀਆਂ ਨੂੰ ਅਦਾਲਤੀ ਫੈਸਲੇ ਦੇ ਸਨਮੁਖ ਜਲਦ ਅਪਡੇਟ ਕਰਕੇ ਜਲਦ ਤਰੱਕੀ ਦੀ ਅਗਲੇਰੀ ਪ੍ਰਕ੍ਰਿਆ ਸ਼ੁਰੂ ਕਰਨ ਅਤੇ ਨਾਨ ਟੀਚਿਗ ਤੋਂ ਵੱਖ-ਵੱਖ ਕਾਡਰਾਂ ਲਈ ਪੈਂਡਿੰਗ ਤਰੱਕੀਆਂ ਮਈ ਮਹੀਨੇ ਵਿੱਚ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਗਿਆ। ਮੁੱਖ ਅਧਿਆਪਕਾਂ, ਲੈਕਚਰਾਰਾਂ ਅਤੇ ਪ੍ਰਿੰਸੀਪਲਾਂ ਦੀਆਂ ਪੈਡਿੰਗ ਪਦਉੱਨਤੀਆਂ ਕੀਤੀਆਂ ਪੂਰੀਆਂ ਕਰਨ ਅਤੇ ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ) ਦੀ ਪੋਸਟ ਸਿੱਖਿਆ ਅਧਿਕਾਰੀਆਂ ਵਿੱਚੋਂ ਹੀ ਸੀਨੀਆਰਤਾ ਅਧਾਰਿਤ ਭਰਨ ਦਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਹਿੱਤ ਹੋਣ ਦੀ ਗੱਲ ਆਖੀ ਗਈ। ਜਥੇਬੰਦੀ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਸਾਲ 2018 ਦੇ ਮਾਰੂ ਸੇਵਾ ਨਿਯਮਾਂ ਤਹਿਤ ਨਵੀਂ ਭਰਤੀ/ਪਦ ਉੱਨਤੀ ‘ਤੇ ਲਾਗੂ ਵਿਭਾਗੀ ਪ੍ਰੀਖਿਆ ਦੀ ਸ਼ਰਤ ਰੱਦ ਨਾ ਹੋਣ ਦੀ ਸੂਰਤ ਵਿੱਚ ਤਿੱਖੇ ਸੰਘਰਸ਼ ਉਲੀਕੇ ਜਾਣਗੇ। ਪਰਖ ਸਮਾਂ ਐਕਟ-2015 ਰੱਦ ਹੋਣ ਦਾ ਅਦਾਲਤੀ ਫੈਸਲਾ ਲਾਗੂ ਕਰਕੇ ਸਭਨਾਂ ਸਬੰਧਿਤ ਅਧਿਆਪਕ ਕਾਡਰਾਂ ਨੂੰ ਬਕਾਏ ਜ਼ਾਰੀ ਕਰਨ ਦਾ ਮਾਮਲਾ ਪੰਜਾਬ ਸਰਕਾਰ ਦਾ ਅਧਿਕਾਰ ਖੇਤਰ ਹੋਣ ਦੀ ਗੱਲ ਆਖੀ ਗਈ। ਆਗੂਆਂ ਨੂੰ ਭਰੋਸਾ ਦਿੱਤਾ ਗਿਆ ਕਿ ਫਾਜ਼ਿਲਕਾ ਜਿਲ੍ਹੇ ਦੇ ਅਧਿਆਪਕਾਂ ਨਾਲ ਵਾਪਰੇ ਹਾਦਸਿਆਂ ਦੇ ਪੀੜਤਾਂ ਨੂੰ ਢੁੱਕਵੇਂ ਮੁਆਵਜੇ ਤੇ ਪੈਡਿੰਗ ਲਾਭ ਮਿਲਣੇ ਯਕੀਨੀ ਬਣਾਏ ਜਾਣਗੇ। 4161 ਮਾਸਟਰ ਕਾਡਰ ਦੀ ਭਰਤੀ ਪ੍ਰਕ੍ਰਿਆ ਸਬੰਧੀ ਸਿੱਖਿਆ ਮੰਤਰੀ ਵੱਲੋਂ ਇਹਨਾਂ ਅਧਿਆਪਕਾਂ ਨੂੰ ਦਿੱਤੇ ਭਰੋਸੇ ਨੂੰ ਡੀ.ਜੀ.ਐੱਸ.ਈ. ਤੋਂ ਮੈਰਿਟ ਸੂਚੀਆਂ ਪ੍ਰਾਪਤ ਹੋਣ ਉਪਰੰਤ ਲਾਗੂ ਕਰਨ ਅਤੇ ਸਾਰੇ ਕਾਡਰਾਂ/ਵਿਸ਼ਿਆਂ ਦੀਆਂ ਖਾਲੀ ਅਸਾਮੀਆਂ ‘ਤੇ ਭਰਤੀ ਦੇ ਇਸ਼ਤਿਹਾਰ ਜ਼ਾਰੀ ਕਰਨ ਦਾ ਭਰੋਸਾ ਦਿੱਤਾ ਗਿਆ। ਸਮਾਜਿਕ ਵਿਗਿਆਨ ਦੇ ਅਧਿਆਪਨ ਵਿਸ਼ੇ ਨੂੰ ਇਤਿਹਾਸ, ਰਾਜਨੀਤੀ ਸ਼ਾਸ਼ਤਰ, ਅਰਥ ਸ਼ਾਸ਼ਤਰ ਲੈਕਚਰਾਰ ਲਈ ਯੋਗਤਾ ਦੇ ਤੌਰ ‘ਤੇ ਵਿਚਾਰਨ, ਬੀ.ਪੀ.ਈ.ਓ. ਦਫ਼ਤਰਾਂ ਵਿੱਚ ਸ਼ਿਫਟ ਕੀਤੇ 228 ਪੀ.ਟੀ.ਆਈਜ਼ ਨੂੰ ਵਾਪਿਸ ਪਿੱਤਰੀ ਸਕੂਲਾਂ ਵਿੱਚ ਭੇਜਣ, ਅਧਿਆਪਕਾਂ ਦੀਆਂ ਬੀ.ਐੱਲ.ਓ. ਸਮੇਤ ਸਾਰੀਆਂ ਗੈਰ ਵਿੱਦਿਅਕ ਡਿਊਟੀਆਂ ਪੂਰੀ ਤਰ੍ਹਾਂ ਬੰਦ ਕਰਨ, ਸਾਲ 2020-21 ਦੌਰਾਨ ਨਵੇਂ ਅਪਗਰੇਡ ਕੀਤੇ ਸਕੂਲਾਂ ਵਿੱਚ ਲੋੜੀਦੀਆਂ ਸ਼ਰਤਾਂ ਪੂਰੀਆਂ ਹੋਣ 'ਤੇ ਪੜਾਅਵਾਰ ਨਵੀਆਂ ਪੋਸਟਾਂ ਅਤੇ ਅਧਿਆਪਕ ਦੇਣਾ ਵਿਚਾਰ ਅਧੀਨ ਹੋਣ ਦੀ ਗੱਲ ਆਖੀ ਗਈ। ਸਿੱਧੀ ਭਰਤੀ ਰਾਹੀਂ ਚੁਣੇ ਲੈਕਚਰਾਰਾਂ/ਹੈਡਮਾਸਟਰਾਂ/ਪ੍ਰਿੰਸੀਪਲਾਂ ਨੂੰ ਉਚੇਰੀ ਜਿੰਮੇਵਾਰੀ ਦੇ ਲਾਭ ਮਿਲਣਯੋਗ ਹੋਣ ਸਬੰਧੀ ਸਪੱਸ਼ਟਕਰਨ ਪੱਤਰ ਜ਼ਾਰੀ ਕਰਨ ਅਤੇ ਕੁੱਝ ਜਿਲ੍ਹਿਆਂ ਵਿੱਚ ਇਹਨਾਂ ਅਧਿਕਾਰੀਆਂ ਦੀ ਤਨਖ਼ਾਹ ਨਾ ਫਿਕਸ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਕਿ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਬਦਲੀ ਨੀਤੀ ਤਹਿਤ ਪਹਿਲਾਂ ਹੋਈਆਂ ਬਦਲੀਆਂ ਬਿਨਾਂ ਸ਼ਰਤ ਲਾਗੂ ਕਰਨ ਅਤੇ ਵੱਖ-ਵੱਖ ਕਾਡਰਾਂ ਦੀਆਂ ਖਤਮ ਕੀਤੀਆਂ ਖਾਲੀ ਅਸਾਮੀਆਂ ਬਹਾਲ ਕਰਨ ਦੀ ਮੰਗ ਰੱਖੀ ਗਈ । ਡਾਇਰੈਕਟਰ ਵੱਲੋਂ ਭਰੋਸਾ ਦਿੱਤਾ ਗਿਆ ਕਿ ਸਾਲ 2021 ਦੌਰਾਨ ਬਦਲੀ ਨੀਤੀ ਅਧੀਨ ਬਦਲੀ ਕਰਵਾਉਣ ਵਾਲੇ ਅਧਿਆਪਕਾਂ ਨੂੰ ਮੌਜੂਦਾ ਸ਼ੈਸ਼ਨ 2023-24 ਦੀ ਬਦਲੀ ਪ੍ਰਕਿਰਿਆ ‘ਚ ਮੌਕਾ ਦੇਣ ਦੇ ਮਾਮਲੇ ਦਾ ਵਾਜਿਬ ਹੱਲ ਕੀਤਾ ਜਾਵੇਗਾ ਅਤੇ ਡਾਟਾ ਮਿਸਮੈਚ ਕਾਰਨ ਬਦਲੀ ਤੋਂ ਅਯੋਗ ਹੋ ਗਏ ਅਧਿਆਪਕਾਂ ਨੂੰ ਵੀ ਡਾਟਾ ਦਰੁਸਤੀ ਦਾ ਜਲਦ ਮੌਕਾ ਦਿੱਤਾ ਜਾਵੇਗਾ। ਐੱਸ.ਐੱਲ.ਏ. ਦੀ ਪੋਸਟ ਦਾ ਮੌਜੂਦਾ ਨਾਂ ਤਬਦੀਲ ਕਰਕੇ ਸੀਨੀਅਰ ਲੈਬਾਰਟਰੀ ਅਸਿਸਟੈਂਟ ਕਰਨ ਦਾ ਭਰੋਸਾ ਦਿੱਤਾ ਗਿਆ। ਛੁੱਟੀਆਂ ਦੀ ਪ੍ਰਵਾਨਗੀ ਸਬੰਧੀ ਤਾਕਤਾਂ ਦਾ ਵਿਕੇਂਦਰੀਕਰਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁੱਖੀਆਂ ਨੂੰ ਅਧਿਕਾਰ ਦੇਣ ਦੀ ਮੰਗ ਨਾਲ ਸਹਿਮਤੀ ਯਤਾਉਂਦੇ ਹੋਏ ਜਲਦ ਢੁੱਕਵਾਂ ਫੈਸਲਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ।


ਇਸ ਮੌਕੇ 4161 ਅਧਿਆਪਕਾਂ ਦੇ ਆਗੂ ਸੰਦੀਪ ਗਿੱਲ, ਇਕਬਾਲ ਸਿੰਘ ਮਲੇਰਕੋਟਲਾ, ਮਲਵਿੰਦਰ ਸਿੰਘ ਤੋਂ ਇਲਾਵਾ ਓ.ਡੀ.ਐੱਲ. ਅਧਿਆਪਕਾਂ ਦੇ ਆਗੂ ਜਤਿੰਦਰ ਮਲੇਰਕੋਟਲਾ, ਰਜਿੰਦਰ ਜੰਡਿਆਲੀ, ਸੁਖਜਿੰਦਰ ਸਿੰਘ, ਭੁਪਿੰਦਰ ਸਿੰਘ ਸੜੋਆ, ਹਰਿੰਦਰ ਪਟਿਆਲਾ, ਰੋਸ਼ਨ ਲਾਲ, ਪਰਮਜੀਤ ਸਿੰਘ, ਅਮਰਜੀਤ ਸਿੰਘ, ਰੁਪਿੰਦਰ ਸਿੰਘ ਅਤੇ ਜਤਿੰਦਰ ਫਤਿਹਗੜ੍ਹ ਸਾਹਿਬ ਵੀ ਸ਼ਾਮਿਲ ਰਹੇ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends