ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਵਾਅਦਾ ਵੀ ਵਫਾ ਨਾ ਹੋਇਆ, ਨਾ ਰੈਗੂਲਰ ਦੇ ਆਰਡਰ ਮਿਲੇ ਤੇ ਨਾ ਹੀ ਤਨਖਾਹਾਂ ਪੂਰੀਆ ਹੋਈਆ
ਇਕ ਸਾਲ ‘ਚ ਤਨਖਾਹ ਕਟੋਤੀ ਦਾ ਮਸਲਾ ਹੱਲ ਨਾ ਹੋਣ ਦੇ ਰੋਸ ਵਜੋਂ ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆ ਵੱਲੋਂ ਜਲੰਧਰ ‘ਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ
28 ਅਪ੍ਰੈਲ ਨੂੰ ਸਮੂਹਿਕ ਛੁੱਟੀ ਲੈ ਕੇ ਜਲੰਧਰ ਦੇ ਬਜ਼ਾਰਾਂ ਤੇ ਗਲੀਆ ਮੁਹੱਲਿਆ ‘ਚ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰ ਰਹੇ ਮੰਤਰੀਆ ਦਾ ਘਿਰਾਓ ਕਰਨਗੇ ਦਫਤਰੀ ਕਾਮੇ
ਮਿਤੀ 23 ਅਪ੍ਰੈਲ 2023 (ਜਲੰਧਰ) ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਕ ਸਾਲ ਤੋਂ ਵੱਧ ਸਮਾ ਹੋਣ ਤੇ ਵੀ ਕੱਚੇ ਮੁਲਾਜ਼ਮਾਂ ਦੀ ਤਨਖਾਹ ਕਟੋਤੀ ਦਾ ਮਸਲਾ ਹੱਲ ਨਹੀ ਹੋਇਆ ਨਿੱਤ ਦਿਹਾੜੇ ਜਲੰਧਰ ਵਿਖੇ ਆ ਰਹੇ ਮੰਤਰੀਆ ਵਿਧਾਇਕਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਫਰਿਆਦ ਲਾ ਚੁੱਕੇ ਹਨ ਪਰ ਨਾ ਤਾਂ ਕੋਈ ਮੰਤਰੀ ਅਤੇ ਨਾ ਹੀ ਮੁੱਖ ਮੰਤਰੀ ਮਸਲਾ ਹੱਲ ਕਰਨ ਲਈ ਕੋਈ ਕੋਸ਼ਿਸ਼ ਕਰ ਰਹੇ ਹਨ ਬੱਸ ਸਿਰਫ ਲਾਰੇਬਾਜ਼ੀ ਅਤੇ ਗੋਗਲੂਆ ਤੋਂ ਮਿੱਟੀ ਝਾੜੀ ਜਾ ਰਹੀ ਹੈ।ਬੀਤੀ 17 ਅਪ੍ਰੈਲ ਨੁੰ ਜਲੰਧਰ ਵਿਖੇ ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆ ਦੇ ਵਫਦ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਜਲੰਧਰ ਫੇਰੀ ਤੇ ਮੁਲਾਕਾਤ ਕੀਤੀ ਗਈ ਜਿਸ ਦੋਰਾਨ ਮੁਲਾਜ਼ਮ ਆਗੂਆ ਵੱਲੋਂ ਰੈਗੂਲਰ ਦੇ ਆਰਡਰ ਜ਼ਾਰੀ ਕਰਨ ਅਤੇ ਦਫਤਰੀ ਮੁਲਾਜ਼ਮਾਂ ਦੀ 5000 ਰੁਪਏ ਪ੍ਰਤੀ ਮਹੀਨਾ ਚੱਲ ਰਹੀ ਤਨਖਾਹ ਅਨਾਮਲੀ ਸਬੰਧੀ ਗੱਲਬਾਤ ਕੀਤੀ ਗਈ ਸੀ। ਜਿਸ ਦੋਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਥੇਬੰਦੀ ਦੇ ਆਗੂਆ ਨੂੰ ਵਿਸ਼ਵਾਸ ਦੁਆਇਆ ਸੀ ਕਿ 20 ਅਪ੍ਰੈਲ ਤੋਂ ਬਾਅਦ ਉਹ ਖੁਦ ਮੁਲਾਜਮ ਜਥੇਬੰਦੀ ਦੇ ਆਗੂਆ ਨਾਲ ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਕਰਕੇ ਮਸਲੇ ਹੱਲ ਕਰਨਗੇ ਪਰ ਕੋਈ ਗੱਲਬਾਤ ਨਹੀ ਕੀਤੀ ਜਾ ਰਹੀ। ਇਸੇ ਰੋਸ ਦੇ ਚਲਦੇ ਹੋਏ ਕਰਮਚਾਰੀਆ ਨੇ ਐਲਾਨ ਕੀਤਾ ਕਿ 28 ਅਪ੍ਰੈਲ ਨੂੰ ਸਮੂਹ ਦਫਤਰੀ ਕਰਮਚਾਰੀ ਸਮੂਹਿਕ ਛੁੱਟੀ ਲੈ ਕੇ ਜਲ਼ੰਧਰ ਦੇ ਬਜ਼ਾਰਾਂ ਅਤੇ ਗਲੀਆ ਮੁਹੱਲਿਆ ਵਿਚ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰ ਰਹੇ ਮੰਤਰੀਆ ਦਾ ਘਿਰਾਓ ਕਰਨਗੇ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਮੁਲਾਜ਼ਮ ਆਗੂ ਕੁਲਦੀਪ ਸਿੰਘ ਪ੍ਰਵੀਨ ਸ਼ਰਮਾਂ ਸ਼ੋਭਿਤ ਭਗਤ, ਮੋਹਿਤ ਸ਼ਰਮਾਂ, ਹਰਪ੍ਰੀਤ ਸਿੰਘ, ਦੇਵਿੰਦਰ ਸਿੰਘ ਸਰਬਜੀਤ ਸਿੰਘ ਚਮਕੋਰ ਸਿੰਘ ਜਗਮੋਹਨ ਸਿੰਘ ਗਗਨਦੀਪ ਸਰਮਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ 5 ਸਤੰਬਰ 2022 ਨੂੰ ਸਿੱਖਿਆ ਵਿਭਾਗ ਦੇ 8736 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਸੀ ਜਿਸ ਦਾ ਸਰਕਾਰ ਵੱਲੋਂ 7 ਅਕਤੂਬਰ 2022 ਨੂੰ ਨੋਟੀਫਿਕੇਸ਼ਨ ਵੀ ਜ਼ਾਰੀ ਕਰ ਦਿੱਤਾ ਗਿਆ ਸੀ ਪਰ ਅੱਜ ਤੱਕ ਮੁਲਾਜ਼ਮਾਂ ਨੂੰ ਰੈਗੂਲਰ ਆਰਡਰ ਨਹੀ ਮਿਲੇ ਜਿਸ ਸਬੰਧੀ ਮੁਲਾਜ਼ਮ ਲਗਾਤਾਰ ਮੰਤਰੀਆ ਤੇ ਵਿਧਾਇਕਾਂ ਨੂੰ ਵਾਅਦਾ ਯਾਦ ਕਰਵਾ ਰਹੇ ਸਨ। ਇਸ ਤੋਂ ਇਲਾਵਾ ਕਰਮਚਾਰੀਆ ਦੀ ਤਕਰੀਬਨ 5000 ਪ੍ਰਤੀ ਮਹੀਨਾ ਤਨਖਾਹ ਘੱਟ ਆ ਰਹੀ ਹੈ। ਇਸ ਸਬੰਧੀ ਉਹ ਵਾਰ ਵਾਰ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਨੂੰ ਵੀ ਮਸਲੇ ਤੋਂ ਜਾਣੂ ਕਰਵਾ ਚੁੱਕੇ ਹਨ ਪਰ ਮਸਲਾ ਹੱਲ ਨਹੀ ਹੋਇਆ। ਆਗੂਆ ਨੇ ਦੱਸਿਆ ਕਿ ਮੁੱਖ ਮੰਤਰੀ ਤੋਂ ਲੈ ਕੇ ਹਰ ਇਕ ਮੰਤਰੀ ਅਤੇ ਵਿਧਾਇਕ ਦੇ ਦੁਆਰੇ ਜਾ ਚੁੱਕੇ ਹਨ ਪਰ ਮੁਲਾਜ਼ਮਾਂ ਦੇ ਲਟਕਦੇ ਮਸਲਿਆ ਦਾ ਕੋਈ ਹੱਲ ਨਹੀ ਨਿਕਲਿਆ। ਇਸ ਲਈ ਮੁਲਾਜ਼ਮ ਹੁਣ ਸੜਕਾਂ ਤੇ ਆਉਣ ਨੂੰ ਮਜ਼ਬੂਰ ਹਨ। ਆਗੂਆ ਨੇ ਕਿਹਾ ਕਿ ਜਥੇਬੰਦੀ ਦੇ ਆਗੁਆ ਵੱਲੋਂ ਅੱਜ ਵੀ ਕੈਬਿਨਟ ਮੰਤਰੀ ਲਾਲ ਚੰਦ ਕੱਟਾਰੂਚੱਕ ਨੂੰ ਮਿਿਲਆ ਗਿਆ ਪਰ ਉਹ ਵੀ ਸਿਰਫ ਝੂਠੇ ਭਰੋਸੇ ਤੋ ਸਿਵਾਏ ਕੁੱਝ ਨਾ ਦੇ ਸਕੇ ਆਗੂਆ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨਾਲ ਮੁਲਾਕਾਤ ਨਾ ਕਰਵਾਈ ਅਤੇ ਮਸਲੇ ਹੱਲ ਨਾ ਕੀਤੇ ਤਾਂ ਮੁਲਾਜ਼ਮ ਲਗਾਤਾਰ ਆਪਣੇ ਘਰਾਂ ਮੁਹੱਲਿਆ ਵਿਚ ਆਉਣ ਵਾਲੇ ਵਿਧਾਇਕਾਂ ਤੇ ਮੰਤਰੀਆ ਦੇ ਝੂਠੇ ਵਾਅਦਿਆ ਦੀ ਪੋਲ ਖੋਲਦੇ ਰਹਿਣਗੇ।