ਅਪ੍ਰੈਲ ਦੇ ਅਖੀਰ ਤੱਕ ਸਰਕਾਰੀ ਸਕੂਲਾਂ ਨੂੰ ਮਿਲਣਗੇ ਨਵੇਂ ਅਧਿਆਪਕ

 ਅਪ੍ਰੈਲ ਦੇ ਅਖੀਰ ਤੱਕ ਸਰਕਾਰੀ ਸਕੂਲਾਂ ਨੂੰ ਮਿਲਣਗੇ ਨਵੇ ਅਧਿਆਪਕ 

ਰੂਪਨਗਰ,5 ਅਪ੍ਰੈਲ 2023 

4161 ਮਾਸਟਰ ਕੇਡਰ ਯੂਨੀਅਨ ਵੱਲੋਂ 2 ਦਿਨ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਿਹਾਇਸ਼ ਤੇ ਧਰਨਾ ਦਿੱਤਾ ਗਿਆ।


 ਇਸ ਉਪਰੰਤ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਆਗੂਆਂ ਨੇ ਦਸਿਆ ਕਿ ਜਥੇਬੰਦੀ ਦੀ ਸਿੱਖਿਆ ਮੰਤਰੀ ਨਾਲ ਥੋੜੇ ਸਮੇਂ ਲਈ ਮੀਟਿੰਗ ਹੋਈ, ਉਸ ਤੋਂ ਬਾਅਦ ਸਿੱਖਿਆ ਮੰਤਰੀ ਦੇ ਪੀਏ ਨਾਲ ਮੀਟਿੰਗ ਹੋਈ। 


ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕਰਨਗੇ ਸਕੂਲਾਂ ਦੀ ਚੈਕਿੰਗ, ਦੇਖੋ ਸ਼ਡਿਊਲ 


ਇਸ ਮੀਟਿੰਗ ਵਿੱਚ ਕਿਹਾ ਗਿਆ ਹੈ ਕਿ 4161 ਮਾਸਟਰ ਕੇਡਰ ਦੇ ਚੁਣੇ ਹੋਏ ਅਧਿਆਪਕਾਂ ਨੂੰ 24 ਅਪ੍ਰੈਲ ਤੋਂ ਪਹਿਲਾਂ  ਸਕੂਲਾਂ ਵਿੱਚ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਅਤੇ ਅਪ੍ਰੈਲ ਮਹੀਨੇ 4161 ਮਾਸਟਰ ਕੇਡਰ ਦੇ ਚੁਣੇ ਹੋਏ ਸਾਰੇ ਅਧਿਆਪਕ ਸਕੂਲਾਂ ਵਿੱਚ ਹਾਜ਼ਰ ਹੋਣਗੇ।



ਯੂਨੀਅਨ ਦੇ ਆਗੂਆਂ ਨੇ ਦਸਿਆ ਕਿ ਜਿਨ੍ਹਾਂ ਵੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਮਿਲੇ ਹਨ ਉਨ੍ਹਾਂ ਸਾਰੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਹਾਜ਼ਰ ਕਰਵਾਇਆ ਜਾਵੇਗਾ।


ਇਸ ਉਪਰੰਤ ਆਗੂਆਂ ਨੇ ਦਸਿਆ ਕਿ 4161 ਮਾਸਟਰ ਕੇਡਰ ਭਰਤੀ ਹੁਣ ਬਿਲਕੁਲ ਕੋਰਟ ਕੇਸਾਂ ਤੋਂ ਮੁਕਤ ਹੈ , ਹੁਣ ਇਸ ਭਰਤੀ ਤੇ ਕੋਈ ਵੀ ਕੋਰਟ ਕੇਸ ਨਹੀਂ ਹੈ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends