ਅਸ਼ਟਾਮ ਫਰੋਸ਼ਾਂ ਦੀਆਂ 160 ਅਸਾਮੀਆਂ ਦੀ ਮੈਰਿਟ ਸੂਚੀ Ludhiana.gov.in 'ਤੇ ਜਾਰੀ - ਡਿਪਟੀ ਕਮਿਸ਼ਨਰ ਸੁਰਭੀ ਮਲਿਕ

 

ਅਸ਼ਟਾਮ ਫਰੋਸ਼ਾਂ ਦੀਆਂ 160 ਅਸਾਮੀਆਂ ਦੀ ਮੈਰਿਟ ਸੂਚੀ Ludhiana.gov.in 'ਤੇ ਜਾਰੀ - ਡਿਪਟੀ ਕਮਿਸ਼ਨਰ ਸੁਰਭੀ ਮਲਿਕ

ਲੁਧਿਆਣਾ, 19 ਅਪ੍ਰੈਲ (Pbjobsoftoday) - ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਅਸ਼ਟਾਮ ਫਰੋਸ਼ਾਂ ਦੀਆਂ 160 ਅਸਾਮੀਆਂ ਦੀ ਮੈਰਿਟ ਸੂਚੀ Ludhiana.gov.in 'ਤੇ ਜਾਰੀ ਕਰ ਦਿੱਤੀ ਗਈ ਹੈ।



ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀਮਤੀ ਮਲਿਕ ਵਲੋਂ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿਚ ਖਾਲੀ ਪਈਆਂ 160 ਅਸਾਮੀਆਂ (149 ਜਨਰਲ, 8 ਦੰਗਾ ਪੀੜ੍ਹਤ ਅਤੇ 3 ਅੱਤਵਾਦ ਪੀੜ੍ਹਤ) ਸਬੰਧੀ ਲਿਖਤੀ ਟੈਸਟ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਲਿਖਤੀ ਪ੍ਰੀਖਿਆ ਤੋਂ ਬਾਅਦ ਦਸਵੀਂ ਜਮਾਤ ਦੇ ਨੰਬਰ ਅਤੇ ਇੰਟਰਵਿਊ ਦੇ ਅਧਾਰ 'ਤੇ ਮੈਰਿਟ ਲਿਸਟ ਤਿਆਰ ਕੀਤੀ ਗਈ ਹੈ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਮੀਦਵਾਰ ਅਸ਼ਟਾਮ ਫਰੋਸ਼ਾਂ ਦੀ ਮੈਰਿਟ ਲਿਸਟ Ludhiana.gov.in 'ਤੇ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੈਰਿਟ ਲਿਸਟ ਦੇ ਲੜੀ ਨੰਬਰ: 1 ਤੋ 149 ਉਮੀਦਵਾਰਾਂ, 8 ਦੰਗਾ ਪੀੜ੍ਹ੍ਹਤ ਅਤੇ 3 ਅੱਤਵਾਦ ਪੀੜ੍ਹਤ ਪਰਿਵਾਰ ਦੇ 3 ਉਮੀਦਵਾਰਾਂ ਨੂੰ ਸਟੇਸ਼ਨ ਅਲਾਟ ਕਰਨ ਸਬੰਧੀ ਪ੍ਰਕਿਰਿਆ ਬਾਬਤ ਜਲਦ ਹੀ ਸੂਚਿਤ ਕਰਨ ਲਈ ਵੇਰਵਾ ਸਾਂਝਾ ਕੀਤਾ ਜਾਵੇਗਾ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends