PUNJAB TEACHER TRANSFER 2023: ਅਧਿਆਪਕਾਂ ਦੀਆਂ ਬਦਲੀਆਂ ਦਾ ਕੰਮ ਹੋਇਆ ਸ਼ੁਰੂ, ਜਾਰੀ ਹੋਈਆਂ ਨਵੀਆਂ ਹਦਾਇਤਾਂ
ਚੰਡੀਗੜ੍ਹ, 18 ਮਾਰਚ 2023 ( Pbjobsoftoday)
ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਪੱਤਰ ਨੰ. 11/35/2018- 1edu6/1508658 ਮਿਤੀ 25.06.2019 ਰਾਹੀਂ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ Teacher Transfer Policy-2019 ਜਾਰੀ ਕੀਤੀ ਗਈ ਸੀ ਅਤੇ ਉਸ ਉਪਰੰਤ ਸਮੇਂ ਸਮੇਂ ਤੇ ਸੋਧਾਂ ਜਾਰੀ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ Punjab ICT Education Society (PICTES) ਅਧੀਨ ਕੰਮ ਕਰ ਰਹੇ ਕੰਪਿਊਟਰ ਫੈਕਲਟੀ ਲਈ ਤਬਾਦਲਾ ਨੀਤੀ ਮੀਮੋ ਨੰ.5/3-ICT- 2019/Trans/303800 ਮਿਤੀ 13.09.2019 ਅਤੇ ਨਾਨ ਟੀਚਿੰਗ ਸਟਾਫ ਲਈ ਤਬਾਦਲਾ ਨੀਤੀ ਮੀਮੋ ਨੰ.2/14/2020-2edu3/2020487/1 ਮਿਤੀ 27.05.2020 ਜਾਰੀ ਕੀਤੀ ਗਈ ਸੀ। ਜੋ ਸੋਧਾਂ ਅਧਿਆਪਕਾਂ ਦੇ ਤਬਾਦਲਿਆਂ ਲਈ ਜਾਰੀ ਕੀਤੀਆਂ ਗਈਆਂ ਹਨ ਉਹ ਕੰਪਿਊਟਰ ਫੈਕਲਟੀ ਅਤੇ ਨਾਨ ਟੀਚਿੰਗ ਸਟਾਫ ਤੇ ਬਦਲੀਆਂ ਲਈ ਲਾਗੂ ਹੋਣਗੀਆਂ।
ਸਾਲ 2023-24 ਦੌਰਾਨ ਵਿਭਾਗ ਵਲੋਂ ਆਨਲਾਈਨ ਵਿਧੀ ਰਾਹੀਂ ਪਾਲਿਸੀ ਤਹਿਤ ਬਦਲੀਆਂ ਦਾ ਕੰਮ ਸੁਰੂ ਕੀਤਾ ਜਾ ਰਿਹਾ ਹੈ। ਵਿਭਾਗ ਵਲੋਂ ਖਾਲੀ ਅਸਾਮੀਆਂ ਦੀ ਸੂਚੀ ਸਕੂਲ ਵਲੋਂ ਅਪਡੇਟ ਕੀਤੇ ਸਟਾਫ ਦੇ ਡਾਟਾ ਤੋਂ ਤਿਆਰ ਕੀਤੀ ਜਾਂਦੀ ਹੈ।
SSA PUNJAB TEACHER TRANSFER POLICY 2019 DOWNLOAD HERE
SSA PUNJAB TEACHER TRANSFER POLICY 2022 DOWNLOAD HERE
ਇਸ ਲਈ ਸਮੂਹ ਸਕੂਲ ਮੁੱਖੀਆਂ ਨੂੰ ਲਿਖਿਆ ਜਾਂਦਾ ਹੈ ਕਿ ਆਪ ਅਧੀਨ ਆਉਂਦੇ ਸਮੂਹ ਅਧਿਆਪਕਾਂ/ਕਰਮਚਾਰੀਆਂ ਦਾ ਡਾਟਾ ਈ ਪੰਜਾਬ ਪੋਰਟਲ ਤੇ ਮਿਤੀ 20.03.2023 ਤੱਕ ਅਪਡੇਟ ਕਰਨਾ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ ਤਾਂ ਜੋ ਵਿਭਾਗ ਨੂੰ ਬਦਲੀਆਂ ਸਮੇਂ ਖਾਲੀ ਅਤੇ ਭਰੀਆਂ ਅਸਾਮੀਆਂ ਸਬੰਧੀ ਕਿਸੇ ਕਿਸਮ ਦੀ ਔਕੜ ਪੇਸ ਨਾ ਆਵੇ।
BIG UPDATE: ਪੰਜਾਬ ਵਿੱਚ ਇੰਟਰਨੈੱਟ ਸੇਵਾਵਾਂ ਬੰਦ,
ਜੇਕਰ ਡਾਟਾ ਅਪਡੇਟ ਨਾ ਹੋਣ ਦੇ ਕਾਰਨ ਵਿਭਾਗ ਨੂੰ ਕਿਸੇ ਅਣਸੁਖਾਵੀਂ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸ ਦੀ ਨਿਰੋਲ ਜਿੰਮੇਵਾਰੀ ਸਕੂਲ ਮੁਖੀ ਦੀ ਫ਼ਿਕਸ ਕੀਤੀ ਗਈ ਹੈ । READ OFFICIAL LETTER HERE