ਮੁੱਖ ਅਧਿਆਪਕਾ ਨੇ ਜ਼ਿਲ੍ਹਾ ਸਿੱਖਿਆ ਦਫ਼ਤਰ ’ਤੇ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ
ਨਵਾਂਸ਼ਹਿਰ, 18 ਮਾਰਚ, 2023(ਪ੍ਰਮੋਦ ਭਾਰਤੀ)
ਸਰਕਾਰੀ ਹਾਈ ਸਕੂਲ ਸਨਾਵਾ (ਐੱਸ. ਬੀ. ਐੱਸ. ਨਗਰ) ਦੀ ਮੁੱਖ ਅਧਿਆਪਕਾ ਮਿਨਾਕਸ਼ੀ ਭੱਲਾ ਨੇ ਜ਼ਿਲਾ ਸਿੱਖਿਆ ਵਿਭਾਗ 'ਤੇ ਉਸ ਨੂੰ ਬੇਵਜ੍ਹਾ ਮਾਨਸਿਕ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਲਿਖੀ ਆਪਣੀ ਸ਼ਿਕਾਇਤ ਵਿੱਚ, ਜਿਸ ਦੀਆਂ ਕਾਪੀਆਂ ਡੀਪੀਆਈ (ਐਸ ਈ) ਅਤੇ ਸਕੱਤਰ, ਸਕੂਲ ਸਿੱਖਿਆ ਵਿਭਾਗ, ਪੰਜਾਬ ਨੂੰ ਭੇਜੀਆਂ ਗਈਆਂ ਹਨ, ਉਸਨੇ ਦੋਸ਼ ਲਾਇਆ ਹੈ ਕਿ ਹੈੱਡਮਿਸਟ੍ਰੈਸ ਵਜੋਂ ਤਿੰਨ ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਪਰਖ ਕਾਲ ਸਮੇਂ ਨੂੰ ਪੂਰਾ ਕਰਨ ਦੇ ਮਾਮਲੇ ਵਿੱਚ ਦੇਰੀ ਕੀਤੀ ਜਾ ਰਹੀ ਹੈ। 01 ਮਾਰਚ ਵਿੱਚ ਵਿਭਾਗੀ ਪ੍ਰੀਖਿਆ ਪਾਸ ਕਰਨ ਸਬੰਧੀ ਸਰਟੀਫਿਕੇਟ ਦੀ ਘਾਟ ਕਾਰਨ ਕੇਸ ਰੱਦ ਕਰ ਦਿੱਤਾ ਗਿਆ ਸੀ, ਜੋ ਕਿ ਵਿਭਾਗ ਵੱਲੋਂ ਕਦੇ ਵੀ ਨਹੀਂ ਕਰਵਾਇਆ ਗਿਆ। ਹਾਲਾਂਕਿ, ਉਸਨੇ ਅਗਲੇ ਹੀ ਦਿਨ ਦੁਬਾਰਾ ਅਪਲਾਈ ਕਰ ਦਿੱਤਾ ਸੀ।
10 ਮਾਰਚ ਨੂੰ, ਹੋਰ ਇਤਰਾਜ਼, ਜਿਸ ਵਿੱਚ ਸਵੈ-ਘੋਸ਼ਣਾ ਪੱਤਰ 'ਤੇ ਫੋਟੋਆਂ 'ਤੇ ਕਰਾਸ ਹਸਤਾਖਰ ਨਹੀਂ ਸਨ ਅਤੇ ਬਿਨੈਕਾਰ ਦੁਆਰਾ ਅੰਡਰਟੇਕਿੰਗ ਦੀ ਘਾਟ ਸ਼ਾਮਲ ਸੀ। ਉਸ ਵਲੋਂ ਇਨ੍ਹਾਂ ਇਤਰਾਜ਼ਾਂ ਦਾ ਉਸੇ ਦਿਨ ਨਿਪਟਾਰਾ ਕਰ ਦਿੱਤਾ ਗਿਆ। ਹੁਣ ਇੱਕ ਹਫ਼ਤੇ ਬਾਅਦ, ਹੋਰ ਇਤਰਾਜ਼, ਜਿਨ੍ਹਾਂ ਵਿੱਚ, ਜਾਂਚ ਪੈਂਡਿੰਗ ਹੈ ਅਤੇ ਡਿਗਰੀਆਂ ਦੀ ਵੈਰੀਫਿਕੇਸ਼ਨ ਦੀ ਕਾਪੀ ਨੱਥੀ ਨਹੀਂ ਕੀਤੀ ਗਈ, ਉਠਾਏ ਗਏ ਹਨ।
TEACHER TRANSFER 2023: READ ALL UPDATE HERE
"ਬੇਲੋੜੇ ਅਤੇ ਬੇਬੁਨਿਆਦ ਵਾਰ-ਵਾਰ ਕੀਤੇ ਜਾ ਰਹੇ ਇਤਰਾਜ਼ਾਂ ਤੋਂ ਨਾਰਾਜ਼ ਹੋ ਕੇ, ਮੈਂ ਅੱਜ ਜ਼ਿਲ੍ਹਾ ਸਿੱਖਿਆ ਅਫਸਰ, ਕੁਲਤਾਰਨਜੀਤ ਸਿੰਘ ਨੂੰ ਮਿਲੀ ਅਤੇ ਉਨ੍ਹਾਂ ਨੂੰ ਮੇਰੇ ਨਾਲ ਕੀਤੀ ਜਾ ਰਹੀ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਕਾਰਨ ਪੁੱਛਿਆ," ਮਿਨਾਕਸ਼ੀ ਭੱਲਾ ਨੇ ਕਿਹਾ ਕਿ ਡੀਈਓ ਉਨ੍ਹਾਂ ਦੇ ਸਵਾਲਾਂ ਤੋਂ ਟਾਲਾ ਵੱਟ ਰਿਹਾ ਸੀ। ਉਸ ਦੇ ਖਿਲਾਫ ਨਿਯਮ 8 ਅਤੇ 10 ਦੇ ਤਹਿਤ ਕੋਈ ਜਾਂਚ ਪੈਂਡਿੰਗ ਨਹੀਂ ਸੀ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਯੂਨੀਵਰਸਿਟੀਆਂ ਤੋਂ ਡਿਗਰੀਆਂ ਦੀ ਵੈਰੀਫਿਕੇਸ਼ਨ ਕਰਵਾਉਣੀ ਡੀ.ਈ.ਓਜ਼ ਦੀ ਡਿਊਟੀ ਸੀ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕੋਈ ਤਸੱਲੀਬਖ਼ਸ਼ ਜਵਾਬ ਦੇਣ ਦੀ ਬਜਾਏ ਉਸ ਨੂੰ ਇਨ੍ਹਾਂ ਇਤਰਾਜ਼ਾਂ ਦਾ ਕਾਰਨ ਜਾਣਨ ਲਈ ਸਬੰਧਤ ਕਲਰਕ ਨੂੰ ਫ਼ੋਨ ਕਰਨ ਲਈ ਕਿਹਾ।
ਮਿਨਾਕਸ਼ੀ ਨੇ ਆਪਣੀ ਪ੍ਰੋਬੇਸ਼ਨ ਨੂੰ ਤੁਰੰਤ ਕਲੀਅਰ ਕਰਨ ਦੀ ਮੰਗ ਕੀਤੀ ਹੈ ਨਹੀਂ ਤਾਂ ਉਹ ਬੇਲੋੜੀ ਦੇਰੀ ਕਾਰਨ ਹੋਏ ਵਿੱਤੀ ਨੁਕਸਾਨ ਦੇ ਨਾਲ-ਨਾਲ ਮਾਨਸਿਕ ਪ੍ਰੇਸ਼ਾਨੀ ਦੀ ਭਰਪਾਈ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਕਾਨੂੰਨੀ ਕਾਰਵਾਈ ਦੀ ਮੰਗ ਕਰੇਗੀ।
ਇਸ ਸਬੰਧੀ ਡੀਈਓ ਕੁਲਤਾਰਨਜੀਤ ਸਿੰਘ ਨਾਲ ਵਟਸਐਪ 'ਤੇ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ।