LINK FOR MERITORIOUS SCHOOL ADMISSION 2023-24: ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ ਲਿੰਕ ਐਕਟਿਵ

MERITORIOUS SCHOOL ADMISSION 2024 LINK:  

9th ਅਤੇ 11th ਕਲਾਸ ਲਈ ਮੈਰੀਟੋਰੀਅਸ ਸਕੂਲਾਂ ਵਿਚ ਦਾਖਲੇ (2024-25) ਲਈ ਰਜਿਸਟਰੇਸ਼ਨ ਸ਼ੁਰੂ ਹੋ ਗਈ ਹੈ। ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ ਪ੍ਰੀਖਿਆ   17 ਮਾਰਚ ਨੂੰ ਲਈ ਜਾਵੇਗੀ।  ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮੈਰੀਟੋਰੀਅਸ ਸਕੂਲਾਂ ਲਈ ਦਾਖਲੇ ਦਾ ਨੋਟੀਫੀਕੇਸਨ ਜਾਰੀ ਕਰ ਦਿੱਤਾ ਗਿਆ ਹੈ। 



ਇਸ ਵਾਰ ਮੈਰੀਟੋਰੀਅਸ ਸਕੂਲਾਂ ਲਈ ਅਤੇ ਐਮੀਨੈਂਸ ਸਕੂਲਾਂ ਲਈ ਸਾਂਝਾ ਟੈਸਟ ਹੋਣਾ ਹੈ ਵਿਦਿਆਰਥੀ ਕਿਸੇ ਵੀ ਸਕੂਲ ਵਿੱਚ ਦਾਖਲਾ ਲੈ ਸਕਦੇ ਹਨ। 
ਦਾਖਲਾ ਫਾਰਮ ਭਰਨ ਵੇਲੇ  ਇਹ ਪੁੱਛਿਆ ਜਾਵੇਗਾ ਹੈ ਕਿ ਤੁਸੀਂ ਕਿਸ ਸਕੂਲ ਵਿੱਚ ਦਾਖਲਾ ਲੈਣਾ ਹੈ ਭਾਵ ਕੇ ਤੁਸੀਂ ਮੈਰੀਟੋਰੀਅਸ ਸਕੂਲ ਵਿੱਚ ਜਾਂ ਐਮੀਨੈਂਸ ਸਕੂਲਾਂ ਵਿੱਚ ਜਾਂ ਦੋਨਾਂ ਸਕੂਲਾਂ ਵਿੱਚ ਦਾਖਲਾ ਲੈਣਾ ਦੇ ਚਾਹਵਾਨ ਹੋ। ਵਿਦਿਆਰਥੀਆਂ ਨੂੰ ਆਪਣੀ ਸਹੂਲਤ ਅਨੁਸਾਰ ਸਕੂਲਾਂ ਦਾ ਆਪਸ਼ਨ ਭਰਨਾ ਚਾਹੀਦਾ ਹੈ।

 ਮੈਰੀਟੋਰੀਅਸ ਸਕੂਲ ਰਹਾਇਸੀ ਸਕੂਲ ਹਨ, ਨਾਨ ਮੈਡੀਕਲ, ਮੈਡੀਕਲ ਤੇ ਕਾਮਰਸ ਸਟਰੀਮ ਸਫਲਤਾ ਪੂਰਵਕ ਚੱਲ ਰਹੇ ਹਨ। ਬੱਚਿਆਂ ਨੂੰ ਖਾਣੇ ਸਮੇਤ ਹੋਸਟਲ ਸੁਵਿਧਾ ਦਿੱਤੀ ਜਾਂਦੀ ਹੈ। ਜੋ ਕਿ ਬਿਲਕੁਲ ਮੁਫਤ ਹੈ। ਬੱਚਿਆਂ ਨੂੰ 12th ਤੋਂ ਬਾਅਦ ਦੀਆਂ ਦਾਖਲਾ ਪ੍ਰੀਖਿਆਵਾ ਲਈ ਟੈਸਟਾਂ ਦੀ ਦਾਖਲਾ ਫੀਸ ਵੀ ਸਰਕਾਰ ਦਿੰਦੀ ਹੈ।  ਇਹਨਾ ਸਕੂਲਾਂ ਦੇ ਬੱਚਿਆਂ ਲਈ ਗਰਾਊਂਡ ਸੁਵਿਧਾ ਦੇ ਨਾਲ ਨਾਲ ਸਰੀਰਕ ਸਿੱਖਿਆ ਵਿਭਾਗ ਦੇ ਮਿਹਨਤੀ ਸਟਾਫ ਦੇ ਉੱਦਮ ਨਾਲ ਖੇਡਾਂ ਵਿੱਚ ਵੀ ਬੱਚੇ ਪੰਜਾਬ ਪੱਧਰ ਤੱਕ ਉਪਲੱਬਧੀਆਂ ਹਾਸ਼ਿਲ ਕਰ ਚੁੱਕੇ ਹਨ।


 11‌ ਵੀਂ ਕਲਾਸ ਚ ਦਾਖਲਾ ਲੈਣ ਲਈ ਜੋ ਵਿਦਿਆਰਥੀ ਸਰਕਾਰੀ ਸਕੂਲਾਂ ਚੋਂ 10th ਕਲਾਸ ਦੇ ਇਸ ਸਾਲ ਪੇਪਰ ਦੇ ਰਹੇ ਹਨ ਉਹ ਇਹਨਾਂ ਸਕੂਲਾਂ ਲਈ ਹੋਰ ਰਹੀ ਦਾਖਲਾ ਪ੍ਰੀਖਿਆ ਚ ਹਿੱਸਾ ਲੈ ਸਕਦੇ ਹਨ ਬਸਰਤੇ ਉਹਨਾਂ ਦੇ 10 ਵੀਂ ਕਲਾਸ ਚੋ ਨੰਬਰ ਜਰਨਲ ਕੈਟਗਰੀ 70 % ਹੋਣ ਤੇ ਐਸ ਬੀਸੀ 65 % ਹੋਣ।  ਦਸਮੇਸ ਸਕੂਲ ਬਾਦਲ , ਦਸਮੇਸ ਸਕੂਲ ਤਲਵੰਡੀ ਸਾਬੋ ਤੇ ਦਸਮੇਸ ਸਕੂਲ ਕੋਟਲਾ ਕਲਾਂ ਅੰਮ੍ਰਿਤਸਰ , ਆਦਰਸ ਮਾਡਲ ਸਕੂਲ SSA RAMSA ਪੀ ਪੀ ਮੋਡ ਸਕੂਲ , ਉਪਰੋਕਤ ਸਕੂਲਾਂ ਦੇ ਬੱਚੇ ਵੀ ਜੋ ਇਸ ਸਾਲ 10 ਕਲਾਸ ਦੀ ਪ੍ਰੀਖਿਆ ਦੇ ਰਹੇ ਹਨ ਇਹ ਦਾਖਲਾ ਟੈਸਟ ਦੇ ਸਕਦੇ ਹਨ। ਇਸ ਵਾਰ ਪੰਜਾਬ ਸਰਕਾਰ ਨੇ ਪਹਿਲੀ ਵਾਰ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਤੇ ਪ੍ਰਾਈਵੇਟ ਸਕੂਲਾਂ ਉਹਨਾਂ ਬੱਚਿਆਂ ਨੂੰ ਵੀ ਮੌਕਾ ਦਿੱਤਾ ਹੈ ਜਿਨਾ ਦੇ ਮਾਪਿਆਂ ਦੇ ਆਟਾ ਦਾਲ ਸਕੀਮ ਤਹਿਤ ਸਮਾਟ ਕਾਰਡ ਬਣੇ ਹੋਏ ਹਨ ਸਰਤ ਇਹ ਹੈ ਕਿ ਇਹ ਸਕੂਲ PSEB ਨਾਲ ਐਫੀਲੇਟਡ ਹੋਣ ।

Admission Link for Admission in Meritorious School Click here 


POLICY REGARDING ADMISSION IN TEN SENIOR SECONDARY RESIDENTIAL SCHOOLS FOR POOR AND MERITORIOUS STUDENTS OF PUNJAB

Admission in class 9th in Senior Secondary Residential School for Poor and Meritorious Students (Meritorious School), Talwara and in class 11th in all ten Senior Secondary Residential Schools for Poor and Meritorious Students of Punjab (Meritorious Schools) located at Amritsar, Bathinda, Ferozepur, Gurdaspur, Jalandhar, Ludhiana, Mohali, Patiala, Sangrur and Talwara through combined entrance test and combined merit based admission process to be undertaken by Society for Promotion of Quality Education for Poor and Meritorious Students of Punjab (Meritorious Society), 5th Floor, E-Block, Punjab School Education Board complex, Phase-8, SAS Nagar (Mohali) 160062.


Admission Process in Meritorious  School

The registration process for admission in new academic session in meritorious schools for 4600 seats will commence from 1" January of every year. The registration fee will be decided by the Department and will be informed in the public notice for admission in meritorious schools.

ELEGIBILITY For admission in Meritorious School 

The students from the following schools will be eligible to apply for admission in meritorious schools:

Students studying in government schools and appearing in matriculation examination to be conducted by Punjab School Education Board (PSEB).

 Students studying in Dashmesh Girls Senior Secondary School, Badal; Talwandi Sabo (Distt. Bathinda); Kotla Sultan (Distt. Amritsar) and Adarsh & Modal Schools under PEDB/ PPP Mode.


Students of government aided schools and private schools affiliated with Punjab School Education Board, can also apply against ten percent seats reserved for them if they posses documentary evidence of having Atta Dal/smart card or any equivalent card which is duly countersigned by competent authority of Department of Food and Supply, Punjab under the seal of his/her office.


MINIMUM EDUCATIONAL QUALIFICATION FOR MERITORIOUS SCHOOL ADMISSION 


The students desirous to seek admission in class 11th, who anticipate to secure 70% marks for General category in 10" class and 65% for SC/ST category in 10" class during last academic session, are eligible to apply.


The minimum qualification to get admission in class 9th in Meritorious School, Talwara, is to have passed class 8" from government school affiliated to Punjab School Education Board.


RESERVATION POLICY IN MERITORIOUS SCHOOL 


Reservation to Atta Dal card/Smart Card holders


Ten percent seats are reserved for students of government aided schools and private schools affiliated with Punjab School Education Board (PSEB), who belong to the family entitled to the Atta Dal Scheme of the Department of Food and Supplies i.e. they must be smart card holders.


 It will be mandatory for the candidates from government aided and private schools affiliated to PSEB for taking benefit of this reservation of ten percent seats to show latest Atta Dal/smart card or any equivalent card which is duly countersigned by competent authority of Department of Food and Supply, Punjab under the seal of his/her office. The countersignature should not be older than six months.


However, if the eligible students are not available under this quota, then vacant seats of this quota will be filled from general merit list of girls and boys respectively in the ratio of 60:40.


Reservation to disabled candidates (girls and boys)


As per the notification no. 11/5/2017-1SS (6SS)/92 dated 09.01.2021 of Department of Social Security and Women & Child Development, Government of Punjab, ten percent seats are reserved for disabled girls and five percent seats are reserved for disabled boys.


The applicants who are disabled with forty percent or more disability may get admission in Meritorious Schools as per notification no. 11/5/2017-1SS (6SS)/92 dated 09.01.2021 of Department of Social Security and Women & Child Development, Government of Punjab.


This reservation of ten percent seats to disabled girls and five percent seats to disabled boys is available only for the disabled candidates who possess valid disabled certificate issued by competent authority mentioning disability percentage of 40 percent or more as per guidelines of Government of Punjab.


Reservation for Girls in Women Headed Household

As per the notification no 11/5/2017-3SS(2SS)/74 dated 09.01.2021, of Department of Social Security and Women & Child Development, twenty percent seats reserved for Women-Headed Household.

Applicant needs to show a valid proof of Women Headed Household for taking benefit under this category for getting admission in meritorious schools.

It is further clarified that benefit of twenty percent quota under this category will be offered to girls only as per the notification no. 11/5/2017-3SS(2SS)/74 dated 09.01.2021, of the Department of Social Security and Women & Child Development of Government of Punjab. Any woman can be Head of Household - she may be grandmother (in case of death of both parents), may be mother (in case of death of father, divorced, disabled father, who is not fit to work/earn, absence of father from home for long period, minimum seven years) or may be elder sister (in case of death of both parents). In case of death either both parents or father death/missing/disabled/divorce, relevant document /certificate issued by competent authority will be mandatory.


However, if the eligible students are not available under this quota then the vacant seats of this quota will be filled from general merit list of girls.

SELECTION CRITERIA FOR MERITORIOUS SCHOOL ADMISSION 


The admission will be undertaken on merit based on the entrance test. The entrance test will be comprised of 100 marks from the subjects English, Maths, and Science. For the candidates to qualify this test, minimum 33% marks are required in each subject with overall 50% marks in the entrance test. In case of a tie in merit, preference will be given to a candidate elder in age.


COUNSELLING, SCRUTINY AND VERIFICATION


Online centralized counselling will be held for the admissions. Project Director, Assistant Project Director and Superintendent, Meritorious Society shall supervise the whole counselling/admission process. District level Committees will be constituted to scrutinize and verify the authenticity of the documents before allotting seats to students in school as per merit and availability of seats.


The waiting list of remaining candidates with their merit will be displayed on the website from which the vacant seats will be filled after the first phase of online counselling. It is clarified that the student shall report the school within one week after getting the admission in counselling process. In case the students failed to report in respective school within the prescribed days their seats shall be considered as vacant.

FEES IN MERITORIOUS SCHOOL 


No fee/fund will be charged from the students except registration charges.

MERITORIOUS SCHOOL ADMISSION 2024 Syllabus,Old Question paper important dates 

MERITORIOUS SCHOOL ADMISSION POLICY 2023 DOWNLOAD HERE  

LINK FOR REGISTRATION IN CLASS 11TH NON PSEB STUDENTS: CLICK HERE 

Registration for class 9th and 11th PSEB students : Click here 

  •  Meritorious school admission Old Question paper download here 

 


ਪੰਜਾਬ ਰਾਜ ਦੇ ਦਸ ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ਲ ਸਕੂਲ ਫਾਰ ਪੁਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ਵਿੱਚ ਦਾਖ਼ਲੇ ਸਬੰਧੀ ਨੀਤੀ


ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ਲ ਸਕੂਲ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ (ਮੈਰੀਟੋਰੀਅਸ ਸਕੂਲ), ਤਲਵਾੜਾ ਵਿੱਚ 9ਵੀਂ ਜਮਾਤ ਅਤੇ ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ਲ ਸਕੂਲ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ (ਮੈਰੀਟੋਰੀਅਸ ਸਕੂਲ), ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ, ਸੰਗਰੂਰ ਅਤੇ ਤਲਵਾੜਾ ਵਿਖੇ 11ਵੀਂ ਜਮਾਤ ਵਿੱਚ ਦਾਖਲੇ ਲਈ ਸੰਯੁਕਤ ਪ੍ਰਵੇਸ਼ ਪ੍ਰੀਖਿਆ ਅਤੇ ਸੰਯੁਕਤ ਮੈਰਿਟ ਅਧਾਰਤ ਦਾਖਲਾ ਪ੍ਰਕਿਰਿਆ ਸੁਸਾਇਟੀ ਫਾਰ ਪ੍ਰੋਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ਪੰਜਵੀਂ ਮੰਜਿਲ, ਬਲਾਕ ਈ, ਵਿੱਦਿਆ ਭਵਨ (ਸਿੱਖਿਆ ਵਿਭਾਗ) ਫੇਜ਼-8. ਐਸ.ਏ.ਐਸ. ਨਗਰ (ਮੁਹਾਲੀ), ਪੰਜਾਬ ਦੁਆਰਾ ਕੀਤੀ ਜਾਵੇਗੀ।

 ਦਾਖਲਾ ਪ੍ਰਕਿਰਿਆ


ਮੈਰੀਟੋਰੀਅਸ ਸਕੂਲਾਂ ਦੀਆਂ 4600 ਸੀਟਾਂ ਲਈ ਦਾਖਲੇ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਹਰ ਸਾਲ ਪਹਿਲੀ ਜਨਵਰੀ ਤੋਂ ਸ਼ੁਰੂ ਹੋਇਆ ਕਰੇਗੀ। ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਰਜਿਸਟ੍ਰੇਸ਼ਨ ਚਾਰਜ ਵਿਭਾਗ ਵੱਲੋਂ ਤੈਅ ਕਰਕੇ ਪਬਲਿਕ ਨੋਟਿਸ ਵਿੱਚ ਦੱਸੀ ਜਾਵੇਗੀ।

 ਹੋਠ ਲਿਖੇ ਸਕੂਲਾਂ ਦੇ ਵਿਦਿਆਰਥੀ ਦਾਖਲਾ ਲੈਣ ਲਈ ਅਪਲਾਈ ਕਰਨ ਦੇ ਯੋਗ ਹੋਣਗੇ:-

ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਲਈ ਜਾਂਦੀ ਮੈਟ੍ਰਿਕ ਦੀ ਪ੍ਰੀਖਿਆ ਦੇ ਰਹੇ ਵਿਦਿਆਰਥੀ।

 ਦਸ਼ਮੇਸ਼ ਗਰਲਜ ਸੀਨੀਅਰ ਸੈਕੰਡਰੀ ਸਕੂਲ ਬਾਦਲ, ਤਲਵੰਡੀ ਸਾਬੋ (ਬਠਿੰਡਾ), ਕੋਟਲਾ ਸੁਲਤਾਨ (ਜ਼ਿਲ੍ਹਾ ਅੰਮ੍ਰਿਤਸਰ) ਅਤੇ ਆਦਰਸ਼ ਅਤੇ ਮਾਡਲ ਸਕੂਲ ਜਿਹੜੇ ਕਿ PSEB ਮੈਡ ਅਧੀਨ ਆਉਂਦੇ ਹਨ, ਸਕੂਲਾਂ ਦੇ ਮੈਟ੍ਰਿਕ ਦੀ ਪ੍ਰੀਖਿਆ ਦੇ ਰਹੇ ਵਿਦਿਆਰਥੀ ।
ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਉਨ੍ਹਾਂ ਲਈ ਰਾਖਵੀਆਂ ਦਸ ਪ੍ਰਤੀਸ਼ਤ ਸੀਟਾਂ ਵਿਰੁੱਧ ਅਪਲਾਈ ਕਰ ਸਕਦੇ ਹਨ, ਜੇਕਰ ਉਨ੍ਹਾਂ ਕੋਲ ਆਟਾ ਦਾਲ ਸਕੀਮ ਸਮਾਰਟ ਕਾਰਡ ਦੇ ਦਸਤਾਵੇਜ਼ੀ ਸਬੂਤ ਹੋਣ ਅਤੇ ਅਜਿਹੇ ਕਾਰਡ ਪੂਰੀ ਤਰ੍ਹਾਂ ਪੰਜਾਬ ਸਰਕਾਰ ਦੇ ਖੁਰਾਕ ਅਤੇ ਸਪਲਾਈ ਵਿਭਾਗ ਦੇ ਸਮਰੱਥ ਅਧਿਕਾਰੀ ਵੱਲੋਂ ਆਪਣੀ ਮੋਹਰ ਸਮੇਤ ਪ੍ਰਤੀਹਸਤਾਖਰ ਹੋਏ।

 ਘੱਟੋ ਘੱਟ ਅਕਾਦਮਿਕ ਯੋਗਤਾ

ਗਿਆਰਵੀ ਜਮਾਤ ਵਿੱਚ ਦਾਖਲਾ ਲੈਣ ਦੇ ਚਾਹਵਾਨ ਜਨਰਲ ਕੈਟਾਗਿਰੀ ਦੇ ਪਿਛਲੇ ਅਕਾਦਮਿਕ ਸ਼ੈਸ਼ਨ ਦੀ ਦਸਵੀਂ ਜਮਾਤ ਵਿਚੋਂ 70% ਅੰਕ ਅਤੇ SCST ਕੈਟਾਗਿਰੀ ਦੇ 65% ਅੰਕ ਲੈਣ ਵਾਲੇ ਵਿਦਿਆਰਥੀ ਦਾਖਲਾ ਲੈਣ ਲਈ ਅਪਲਾਈ ਕਰਨ ਦੇ ਯੋਗ ਹੋਣਗੇ।

ਮੈਰੀਟੋਰੀਅਸ ਸਕੂਲ ਤਲਵਾੜਾ ਵਿੱਚ ਨੌਵੀਂ ਜਮਾਤ ਵਿੱਚ ਦਾਖਲਾ ਲੈਣ ਲਈ ਘੱਟੋ-ਘੱਟ ਯੋਗਤਾ ਪੰਜਾਬ ਹੋਈ ਹੈ। ਸਕੂਲ ਸਿੱਖਿਆ ਬੋਰਡ ਅਧੀਨ ਸਰਕਾਰੀ ਸਕੂਲ ਵਿਚੋਂ ਅੱਠਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ

 ਰਾਖਵਾਂਕਰਨ


 ਆਟਾ ਦਾਲ ਸਮਾਰਟ ਕਾਰਡ ਧਾਰਕਾਂ ਲਈ ਰਾਖਵਾਂਕਰਨ

ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ

ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਲਈ ਦਸ ਪ੍ਰਤੀਸ਼ਤ ਸੀਟਾਂ ਰਾਖਵੀਆਂ ਹੋਣਗੀਆਂ, ਜੋ ਕਿ ਖੁਰਾਕ ਅਤੇ ਸਪਲਾਈ ਵਿਭਾਗ ਦੀ ਆਟਾ ਦਾਲ ਸਕੀਮ ਦੇ ਹੱਕਦਾਰ ਪਰਿਵਾਰ ਨਾਲ ਸਬੰਧ ਰੱਖਦੇ ਹੋਣ ਭਾਵ ਉਹ ਲਾਜ਼ਮੀ ਤੌਰ ਤੇ ਸਮਾਰਟ ਕਾਰਡ ਧਾਰਕ ਹੋਣ

 ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਉਮੀਦਵਾਰਾਂ ਲਈ ਇਸ ਦਸ ਪ੍ਰਤੀਸ਼ਤ ਰਾਖਵੇਂਕਰਨ ਦਾ ਲਾਭ ਲੈਣ ਲਈ ਲਾਜ਼ਮੀ ਹੋਵੇਗਾ ਕਿ ਉਹ ਨਵੀਨਤਮ ਆਟਾ ਦਾਲ ਸਮਾਰਟ ਕਾਰਡ ਦਿਖਾਉਣ ਜਾਂ ਇਸ ਦੇ ਬਰਾਬਰ ਦਾ ਕੋਈ ਹੋਰ ਕਾਰਡ ਦਿਖਾਉਣ, ਜੋ ਕਿ ਪੰਜਾਬ ਰਾਜ ਦੇ ਖੁਰਾਕ ਅਤੇ ਸਪਲਾਈ ਵਿਭਾਗ ਦੇ ਸਮਰੱਥ ਅਧਿਕਾਰੀ ਤੋਂ, ਉਸ ਦੇ ਦਫਤਰ ਦੀ ਮੋਹਰ ਸਮੇਤ ਪ੍ਰਤੀਹਸਤਾਖਰ ਹੋਵੇ। ਇਹ ਪ੍ਰਤੀਰਸਤਾਖਰ ਛੇ ਮਹੀਨੇ ਤੋਂ ਜ਼ਿਆਦਾ ਪੁਰਾਣੇ ਨਹੀਂ ਹੋਣੇ ਚਾਹੀਦੇ।


 ਜੇਕਰ ਇਸ ਕੋਟੇ ਦੇ ਅਧੀਨ ਯੋਗ ਵਿਦਿਆਰਥੀ ਨਹੀਂ ਮਿਲਦੇ ਤਾਂ ਇਸ ਕੋਟੇ ਦੀਆਂ ਖਾਲੀ ਸੀਟਾਂ ਜਨਰਲ ਮੈਰਿਟ ਲਿਸਟ ਵਿਚੋਂ 60:40 ਦੇ ਅਨੁਪਾਤ ਅਨੁਸਾਰ ਕ੍ਰਮਵਾਰ ਕੁੜੀਆਂ ਅਤੇ ਮੁੰਡਿਆਂ ਵਿੱਚੋਂ ਭਰੀਆਂ ਜਾਣਗੀਆਂ।


ਵਿਕਲਾਂਗ ਵਿਦਿਆਰਥੀਆਂ ਲਈ ਰਾਖਵਾਂਕਰਨ

ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਮਿਤੀ 09.01.2021 ਦੇ ਨੋਟੀਫਿਕੇਸ਼ਨ ਨੰਬਰ 1 1/5/2017-1 SS (688) 92 ਅਨੁਸਾਰ ਵਿਕਲਾਂਗ ਲੜਕੀਆਂ ਲਈ ਦਸ ਪ੍ਰਤੀਸ਼ਤ ਅਤੇ ਵਿਕਲਾਂਗ ਲੜਕਿਆਂ ਲਈ ਪੰਜ ਪ੍ਰਤੀਸ਼ਤ ਸੀਟਾਂ ਰਾਖਵੀਆਂ ਹੋਣਗੀਆਂ।


 ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਮਿਤੀ-09- 01-2021 ਦੇ ਨੋਟੀਫਿਕੇਸ਼ਨ ਨੰਬਰ 11/05/2017-1 SS(6S8/12 ਅਨੁਸਾਰ ਸਿਰਫ ਉਨਾਂ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਏਗਾ, ਜਿਨ੍ਹਾਂ ਦੀ ਵਿਕਲਾਂਗਤਾ 40% ਜਾਂ ਇਸ ਤੋਂ ਵੱਧ ਹੋਵੇਗੀ।


ਦਸ ਪ੍ਰਤੀਸ਼ਤ ਵਿਕਲਾਂਗ ਕੁੜੀਆਂ ਅਤੇ ਪੰਜ ਪ੍ਰਤੀਸ਼ਤ ਵਿਕਲਾਂਗ ਮੁੰਡਿਆਂ ਲਈ ਰਾਖਵੀਆਂ ਸੀਟਾਂ ਸਿਰਫ ਉਹਨਾ ਵਿਕਲਾਂਗ ਵਿਦਿਆਰਥੀਆਂ ਨੂੰ ਦਿੱਤੀਆਂ ਜਾਣਗੀਆਂ, ਜਿਨ੍ਹਾਂ ਕੋਲ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮਰੱਥ ਅਧਿਕਾਰੀ ਦੁਆਰਾ ਜਾਰੀ ਪ੍ਰਮਾਣਿਤ ਵਿਕਲਾਂਗਤਾ ਸਰਟੀਫਿਕੇਟ ਹੋਵੇਗਾ. ਜਿਸ ਵਿੱਚ ੫੦% ਜਾਂ ਇਸ ਤੋਂ ਵੱਧ ਵਿਕਲਾਂਗਤਾ ਦਰਸਾਈ ਗਈ ਹੋਵੇ।


ਜੇਕਰ ਇਸ ਕੋਟੇ ਅਧੀਨ ਯੋਗ ਵਿਦਿਆਰਥੀ ਨਹੀਂ ਮਿਲਦੇ ਤਾਂ ਇਸ ਕੋਟੇ ਦੀਆਂ ਖਾਲੀ ਸੀਟਾਂ ਜਨਰਲ ਮੈਰਿਟ ਲਿਸਟ ਵਿਚੋਂ 60:40 ਦੇ ਅਨੁਪਾਤ ਅਨੁਸਾਰ ਕ੍ਰਮਵਾਰ ਕੁੜੀਆਂ ਅਤੇ ਮੁੰਡਿਆਂ ਵਿੱਚੋਂ ਭਰੀਆਂ ਜਾਣਗੀਆਂ।


ਮੈਨ ਹੈਡਡ ਹਾਊਸਹੇਲਡ ਦੀਆਂ ਕੁੜੀਆਂ ਲਈ ਰਾਖਵਾਂਕਰਨ

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮਿਤੀ 09-01-2021 ਦੇ ਨੋਟੀਫਿਕੇਸ਼ਨ ਨੰ: 11/05/2017-3SS(25574 ਅਨੁਸਾਰ ਵੀਹ ਪ੍ਰਤੀਸ਼ਤ ਸੀਟਾਂ ਵੂਮੈਨ ਹੈਂਡਡ ਹਾਊਸਹੋਲਡ ਲਈ ਰਾਖਵੀਆਂ ਹਨ।


ਉ਼ਮੀਦਵਾਰਾਂ ਨੂੰ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਵੂਮੈਨ ਹੈਂਡਡ ਹਾਊਸਹੋਲਡ ਕੈਟਾਗਿਰੀ ਦਾ ਲਾਭ ਲੈਣੇ ਲਈ ਪ੍ਰਮਾਣਿਤ ਸਬੂਤ ਦਿਖਾਉਣਾ ਜਰੂਰੀ ਹੋਵੇਗਾ।

 ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨੋਟੀਫਿਕੇਸ਼ਨ ਨੰ.11/5/2017-3SS(285)74 ਮਿਤੀ 09-01-2021 ਅਨੁਸਾਰ ਵੀਹ ਪ੍ਰਤੀਸ਼ਤ ਕੋਟੇ ਦੀਆਂ ਰਾਖਵੀਆਂ ਸੀਟਾਂ ਸਿਰਫ ਲੜਕੀਆਂ ਨੂੰ ਹੀ ਦਿੱਤੀਆਂ ਜਾਣਗੀਆਂ। ਕੋਈ ਵੀ ਔਰਤ ਘਰ ਦੀ ਮੁੱਖੀ ਹੋ ਸਕਦੀ ਹੈ, ਚਾਹੇ ਉਹ ਦਾਦੀ ਹੋਵੇ (ਮਾਤਾ ਪਿਤਾ ਦੋਵਾਂ ਦੀ ਮੌਤ ਹੋਣ ਦੀ ਸੂਰਤ ਵਿਚ), ਜਾਂ ਮਾਂ ਹੋਵੇ (ਪਿਤਾ ਦੀ ਮੌਤ, ਤਲਾਕ, ਵਿਕਲਾਂਗ ਪਿਤਾ, ਜੋ ਕੰਮ ਕਰਨ ਕਮਾਉਣ ਦੇ ਯੋਗ ਨਾ ਹੋਵੇ, ਪਿਤਾ ਦੀ ਲੰਮੇ ਸਮੇਂ ਤੋਂ ਘਰ ਤੋਂ ਗੈਰਹਾਜਰੀ/ਗੈਰਮੌਜੂਦਗੀ, ਘੱਟੋ ਘੱਟ ਸੱਤ ਸਾਲ ਲਈ) ਜਾਂ ਵੱਡੀ ਭੈਣ (ਮਾਤਾ ਪਿਤਾ ਦੋਵਾਂ ਦੀ ਮੌਤ ਹੋਣ ਦੀ ਸੂਰਤ ਵਿੱਚ)। ਮਾਤਾ ਪਿਤਾ ਦੋਵਾਂ ਦੀ ਮੌਤ ਹੋਣ ਦੀ ਸੂਰਤ ਵਿੱਚ ਜਾਂ ਪਿਤਾ ਦੀ ਗੁੰਮਸ਼ੁਦਗੀ ਵਿਕਲਾਂਗਤਾ ਤਲਾਕ ਦੇ ਕੇਸ ਵਿਚ ਸਬੰਧਤ ਪ੍ਰਮਾਣਿਤ ਸਰਟੀਫਿਕੇਟ ਜੋ ਕਿ ਸਮਰੱਥ ਅਧਿਕਾਰੀ ਦੁਆਰਾ ਜਾਰੀ ਕੀਤਾ ਗਿਆ ਹੋਵੇ, ਦਿਖਾਉਣਾ ਲਾਜ਼ਮੀ ਹੋਵੇਗਾ।


ਜੇਕਰ ਇਸ ਕੋਟੇ ਅਧੀਨ ਯੋਗ ਵਿਦਿਆਰਥੀ ਨਹੀਂ ਮਿਲਦੇ ਤਾਂ ਇਸ ਕੋਟੇ ਦੀਆਂ ਖਾਲੀ ਸੀਟਾਂ ਲੜਕੀਆਂ ਦੀ ਜਰਨਲ ਮੈਰਿਟ ਲਿਸਟ ਵਿੱਚੋਂ ਭਰੀਆਂ ਜਾਣਗੀਆਂ।


ਚੋਣ ਪ੍ਰਕਿਰਿਆ


ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ, ਦਾਖਲਾ ਪ੍ਰਵੇਸ਼ ਪ੍ਰੀਖਿਆ ਦੀ ਮੈਰਿਟ ਦੇ ਅਧਾਰ ਤੇ ਦਿੱਤਾ ਜਾਵੇਗਾ। ਦਾਖਲਾ ਪ੍ਰਵੇਸ਼ ਪ੍ਰੀਖਿਆ 100 ਅੰਕਾ ਦੀ ਹੋਵੇਗੀ ਜੋ ਕਿ ਅੰਗ੍ਰੇਜੀ, ਗਇਤ ਅਤੇ ਵਿਗਿਆਨ ਵਿਸ਼ਿਆਂ ਨਾਲ ਸਬੰਧਿਤ ਹੋਵੇਗੀ। ਇਸ ਪ੍ਰੀਖਿਆ ਵਿੱਚ ਪਾਸ ਹੋਣ ਲਈ ਉਮੀਦਵਾਰ ਨੂੰ ਹਰ ਇੱਕ ਵਿਸ਼ੇ ਵਿੱਚੋਂ ਘੱਟੋ ਘੱਟ 33% ਅੰਕ ਅਤੇ ਸਾਰੇ ਵਿਸ਼ਿਆਂ ਵਿੱਚੋਂ ਕੁੱਲ ਮਿਲਾ ਕੇ 50% ਅੰਕ ਪ੍ਰਾਪਤ ਕਰਨ ਲਾਜ਼ਮੀ ਹੋਣਗੇ। ਜੇਕਰ ਦੋ ਜਾਂ ਦੋ ਤੋਂ ਵੱਧ ਵਿਦਿਆਰਥੀਆਂ ਦੇ ਬਰਾਬਰ ਅੰਕ ਆਉਦੇ ਹਨ ਤਾਂ ਵੱਡੀ ਉਮਰ ਵਾਲੇ ਵਿਦਿਆਰਥੀ ਨੂੰ ਪਹਿਲ ਦਿੱਤੀ ਜਾਵੇਗੀ।


ਕਾਉਂਸਲਿੰਗ, ਸਕਰੂਟਨੀ ਅਤੇ ਵੈਰੀਫਿਕੇਸ਼ਨ

ਦਾਖਲੇ ਲਈ ਕੇਂਦਰੀਕ੍ਰਿਤ ਕਾਉਂਸਲਿੰਗ ਆਨਲਾਈਨ ਹੋਵੇਗੀ। ਮੈਰੀਟੋਰੀਅਸ ਸੁਸਾਇਟੀ ਦੇ ਪ੍ਰੋਜੈਕਟ ਡਾਇਰੈਕਟਰ, ਸਹਾਇਕ ਪ੍ਰੋਜੈਕਟ ਡਾਇਰੈਕਟਰ ਅਤੇ ਸੁਪਰਡੈਂਟ ਕਾਉਂਸਲਿੰਗ ਅਤੇ ਦਾਖ਼ਲਾ ਪ੍ਰਕਿਰਿਆ ਦੀ ਪੂਰਨ ਨਿਗਰਾਨੀ ਕਰਨਗੇ। ਜਿਲ੍ਹਾ ਪੱਧਰ ਤੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਮੈਰਿਟ ਦੇ ਅਧਾਰ ਤੇ ਅਤੇ ਸੀਟਾਂ ਦੀ ਉਪਲੱਬਧਤਾ ਦੇ ਆਧਾਰ ਤੇ ਸੀਟ ਅਲਾਟ ਕਰਨ ਤੋਂ ਪਹਿਲਾਂ ਦਸਤਾਵੇਜ਼ਾਂ ਦੀ ਪੜਤਾਲ ਕਰਨ ਅਤੇ ਦਸਤਾਵੇਜ਼ਾਂ ਦੀ ਪ੍ਰਮਾਣਿਕਤਾ ਜਾਂਚਣ ਲਈ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ।


ਬਾਕੀ ਬਚਦੇ ਉਮੀਦਵਾਰਾਂ ਦੀ ਵੇਟਿੰਗ ਲਿਸਟ ਮੈਰਿਟ ਅਨੁਸਾਰ ਤਿਆਰ ਕਰਕੇ ਵੈਬਸਾਈਟ ਤੇ ਪਾਈ ਜਾਵੇਗੀ, ਜਿਸ ਵਿਚੋਂ ਪਹਿਲੇ ਫੇਜ ਦੀ ਆਨਲਾਈਨ ਕਾਊਂਸਲਿੰਗ ਤੋਂ ਬਾਅਦ ਖਾਲੀ ਰਹਿ ਗਈਆਂ ਸੀਟਾਂ ਭਰੀਆਂ ਜਾਣਗੀਆਂ। ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਕਾਉਂਸਲਿੰਗ ਪ੍ਰਕਿਰਿਆ ਅਨੁਸਾਰ ਦਾਖਲਾ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਇੱਕ ਹਫਤੇ ਦੇ ਅੰਦਰ-ਅੰਦਰ ਸਕੂਲ ਵਿੱਚ ਰਿਪੋਰਟ ਕਰੇਗਾ।


ਜੇਕਰ ਵਿਦਿਆਰਥੀ ਤੈਅ ਦਿਨਾਂ ਦੇ ਅੰਦਰ-ਅੰਦਰ ਸਬੰਧਤ ਸਕੂਲ ਵਿੱਚ ਰਿਪੋਰਟ ਨਹੀਂ ਕਰਦਾ ਤਾਂ ਉਸ ਦੀ ਸੀਟ ਖਾਲੀ ਸਮਝ ਲਈ ਜਾਵੇਗੀ।


ਫੀਸ 


ਰਜਿਸਟਰੇਸ਼ਨ ਚਾਰਜ ਤੋਂ ਇਲਾਵਾ ਵਿਦਿਆਰਥੀਆਂ ਕੋਲੋਂ ਕਿਸੇ ਵੀ ਪ੍ਰਕਾਰ ਦੀ ਹੋਰ ਫੀਸ ਜਾ ਫੰਡ ਨਹੀਂ ਲਿਆ ਜਾਵੇਗਾ।

ਮੈਰੀਟੋਰੀਅਸ ਸਕੂਲਾਂ ਲਈ ਰਾਖਵਾਂਕਰਨ

1. ਮੈਰੀਟੋਰੀਅਸ ਸਕੂਲਾਂ ਵਿੱਚ ਲੜਕੀਆਂ ਅਤੇ ਲੜਕਿਆਂ ਲਈ ਸੀਟਾਂ ਦੀ ਵੰਡ ਕ੍ਰਮਵਾਰ 60:40 ਅਨੁਸਾਰ ਹੈ

2. ਆਟਾ-ਦਾਲ/ਸਮਾਰਟ ਕਾਰਡ ਧਾਰਕਾਂ ਲਈ ਰਾਖਵਾਂਕਰਨ:- ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਲਈ 10% ਸੀਟਾਂ ਰਾਖਵੀਆਂ ਹੋਣਗੀਆਂ, ਜੋ ਕਿ ਖੁਰਾਕ ਅਤੇ ਸਪਲਾਈ ਵਿਭਾਗ ਦੀ ਆਟਾ-ਦਾਲ ਸਮਾਰਟ ਕਾਰਡ ਸਕੀਮ ਦੇ ਪਰਿਵਾਰ ਨਾਲ ਸਬੰਧ ਰੱਖਦੇ ਹੋਣ।

3. ਵਿਕਲਾਂਗ ਵਿਦਿਆਰਥੀਆਂ ਲਈ ਰਾਖਵਾਂਕਰਨ:- 

ਵਿਕਲਾਂਗ ਲੜਕੀਆਂ ਲਈ 10% ਅਤੇ ਲੜਕਿਆਂ ਲਈ 5% ਸੀਟਾਂ ਰਾਖਵੀਆਂ ਹਨ।

ਵੂਮੈਨ ਹੈਂਡਡ ਹਾਊਸਹੋਲਡ ਦੀਆਂ ਕੁੜੀਆਂ ਲਈ ਰਾਖਵਾਂਕਰਨ: 20% ਸੀਟਾਂ ਵੂਮੈਨ ਹਾਉਸਹੋਲਡ ਕੈਟਾਗਰੀ ਤਹਿਤ ਕੇਵਲ ਲੜਕੀਆਂ ਲਈ ਰਾਖਵੀਆਂ ਹਨ। ਰਾਖਵਾਂਕਰਨ ਦੀ ਲਾਭ ਲੈਣ ਲਈ ਵਿਕਲਾਂਗਤਾ 40% ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ।

ਦਾਦੀ (ਮਾਤਾ-ਪਿਤਾ ਦੋਵਾਂ ਦੀ ਮੌਤ ਹੋਣ ਦੀ ਸੂਰਤ ਵਿੱਚ

. ਮਾਂ (ਪਿਤਾ ਦੀ ਮੌਤ, ਤਲਾਕ, ਵਿਕਲਾਂਗ ਪਿਤਾ, ਜੋ ਕੰਮ ਕਰਨ/ਕਮਾਉਣ ਦੇ ਯੋਗ ਨਾ ਹੋਵੇ, ਪਿਤਾ ਦੀ ਲੰਮੇ ਸਮੇਂ ਤੋਂ ਘਰ ਤੋਂ ਗੈਰ ਹਾਜਰੀ/ਗੈਰ ਮੌਜੂਦਗੀ, ਘੱਟੋ-ਘੱਟ 7 ਸਾਲ ਲਈ)

ਵੱਡੀ ਭੈਣ (ਮਾਤਾ-ਪਿਤਾ ਦੋਵਾਂ ਦੀ ਮੌਤ ਹੋਣ ਦੀ ਸੂਰਤ ਵਿੱਚ)

4. ਜੇਕਰ ਉਪਰੋਕਤ ਦਰਸਾਏ ਰਾਖਵੇਕਰਨ ਕੋਟੇ ਅਧੀਨ ਸੀਟਾਂ ਨਹੀਂ ਭਰਦੀਆਂ ਤਾਂ ਸਬੰਧਤ ਕੋਟੇ ਦੀਆਂ ਖਾਲੀ ਸੀਟਾਂ ਜਨਰਲ ਮੈਰਿਟ ਵਿੱਚੋਂ ਭਰੀਆਂ ਜਾਣਗੀਆਂ।


ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਪ੍ਰਾਪਤ ਕਰਨ ਲਈ ਜਰੂਰੀ ਯੋਗਤਾਵਾਂ



ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਲਈ ਜਾਂਦੀ ਮੈਟ੍ਰਿਕ ਦੀ ਪ੍ਰੀਖਿਆ ਦੇ ਰਹੇ ਵਿਦਿਆਰਥੀ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਪ੍ਰਾਪਤ ਕਰਨ ਲਈ ਯੋਗ ਹਨ।

2. ਦਸ਼ਮੇਸ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬਾਦਲ, ਤਲਵੰਡੀ ਸਾਬੋ (ਬਠਿੰਡਾ), ਕੋਟਲਾ ਸੁਲਤਾਨਾ (ਅਮ੍ਰਿਤਸਰ) ਅਤੇ ਆਦਰਸ਼ ਅਤੇ ਮਾਡਲ ਸਕੂਲ ਜਿਹੜੇ ਕਿ PSEB/PPP ਮੋਡ ਅਧੀਨ ਆਉਂਦੇ ਹਨ, ਸਕੂਲਾਂ ਦੇ ਮੈਟ੍ਰਿਕ ਦੀ ਪ੍ਰੀਖਿਆ ਦੇ ਰਹੇ ਵਿਦਿਆਰਥੀ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਪ੍ਰਾਪਤ ਕਰਨ ਲਈ ਯੋਗ ਹਨ।

3. ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਉਨ੍ਹਾਂ ਲਈ ਰਾਖਵੀਆਂ 10% ਸੀਟਾਂ ਵਿਰੁੱਧ ਅਪਲਾਈ ਕਰ ਸਕਦੇ ਹਨ, ਜੇਕਰ ਉਨ੍ਹਾਂ ਕੋਲ ਆਟਾ-ਦਾਲ ਸਕੀਮ/ਸਮਾਰਟ ਕਾਰਡ ਦੇ ਦਸਤਾਵੇਜੀ ਸਬੂਤ ਹੋਣ, ਉਹ ਵਿਦਿਆਰਥੀ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਪ੍ਰਾਪਤ ਕਰਨ ਲਈ ਯੋਗ ਹਨ।

4. 11ਵੀਂ ਜਮਾਤ ਲਈ SC/ST ਕੈਟਾਗਿਰੀ ਲਈ ਪਿਛਲੇ ਅਕਾਦਮਿਕ ਸੈਸ਼ਨ ਦੀ 10ਵੀਂ ਜਮਾਤ ਵਿੱਚੋਂ 65% ਅਤੇ ਹੋਰ ਕੈਟਾਗਿਰੀਆਂ ਲਈ 70% ਅੰਕ ਪ੍ਰਾਪਤ ਕਰਨੇ ਲਾਜਮੀ ਹਨ।

5. 9ਵੀਂ ਜਮਾਤ ਵਿੱਚ ਦਾਖਲਾ ਕੇਵਲ ਮੈਰੀਟੋਰੀਅਸ ਸਕੂਲ ਤਲਵਾੜਾ ਵਿਖੇ ਪ੍ਰਵਾਨਤ 50 ਸੀਟਾਂ (ਕੇਵਲ ਲੜਕੀਆਂ ਲਈ) ਲਈ ਹੋਵੇਗਾ। 9ਵੀਂ ਜਮਾਤ ਵਿੱਚ ਦਾਖਲਾ ਪ੍ਰਾਪਤ ਕਰਨ ਲਈ ਘੱਟੋ-ਘੱਟ ਯੋਗਤਾ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਆਉਂਦੇ ਕੇਵਲ ਸਰਕਾਰੀ ਸਕੂਲ ਵਿੱਚੋਂ 8ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੋਣਾ ਜਰੂਰੀ ਹੈ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends