LECTURER RECRUITMENT: ਨਿਯੁਕਤੀ ਪੱਤਰ ਦੇ ਬਾਵਜੂਦ ਲੈਕਚਰਾਰ ਨਹੀਂ ਕਰ ਰਹੇ ਸਕੂਲਾਂ ਵਿੱਚ ਜੁਆਇੰਨ , ਦਿੱਤਾ ਆਖ਼ਰੀ ਮੌਕਾ


ਸੋਸਾਇਟੀ ਫਾਰ ਪ੍ਰੋਮੋਸ਼ਨ ਆਫ ਕੋਆਲਿਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ  ਵੱਲੋਂ ਜਾਰੀ ਜਨਤਕ ਸੂਚਨਾ ਨੰ. ਐਮ.ਐਸ. / ਨਿਯੁਕਤੀ/165079/2023/31838 ਮਿਤੀ 03.02.2023 ਦੀ ਲਗਾਤਾਰਤਾ ਵਿੱਚ ਇਹ ਸੂਚਨਾ ਜਾਰੀ ਕੀਤੀ  ਹੈ ਕਿ ਜਿਨ੍ਹਾਂ ਯੋਗ ਉਮੀਦਵਾਰਾਂ ਦੀ ਮੈਰੀਟੋਰੀਅਸ ਸਕੂਲਾਂ ਵਿੱਚ ਲੈਕਚਰਾਰ ਵਜੋਂ ਚੋਣ ਹੋਈ ਹੈ ਅਤੇ ਇਨ੍ਹਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸਨ, ਪਰ ਇਸ ਦੇ ਬਾਵਜੂਦ ਉਨ੍ਹਾਂ ਵੱਲੋਂ ਜੁਆਇੰਨ ਨਹੀਂ ਕੀਤਾ ਗਿਆ।



 ਅਜਿਹੇ ਉਮੀਦਵਾਰਾਂ ਨੂੰ ਮਿਤੀ 17.03.2023 ਦਿਨ ਸ਼ੁੱਕਰਵਾਰ ਤੱਕ ਮੁੱਖ ਦਫਤਰ ਮੈਰੀਟੋਰੀਅਸ ਸੁਸਾਇਟੀ, ਪੰਜਵੀਂ ਮੰਜਿਲ, ਬਲਾਕ ਈ, ਵਿੱਦਿਆ ਭਵਨ (ਸਿੱਖਿਆ ਵਿਭਾਗ) ਫੇਜ਼-8, ਐਸ.ਏ.ਐਸ. ਨਗਰ (ਮੁਹਾਲੀ), ਪੰਜਾਬ ਪਹੁੰਚ ਕੇ ਆਪਣੀ ਸਥਿਤੀ ਸਪੱਸ਼ਟ ਕਰਨ ਦਾ ਇੱਕ ਹੋਰ ਮੌਕਾ ਦਿੱਤਾ ਜਾਂਦਾ ਹੈ। 


ਜੇਕਰ ਮਿਤੀ 17.03.2023 ਤੱਕ ਇਹ ਉਮੀਦਵਾਰ ਮੁੱਖ ਦਫਤਰ ਮੈਰੀਟੋਰੀਅਸ ਸੁਸਾਇਟੀ ਨਾਲ ਸਪੰਰਕ ਨਹੀਂ ਕਰਦੇ ਤਾਂ ਇਹ ਸਮਝ ਲਿਆ ਜਾਵੇਗਾ ਕਿ ਉਮੀਦਵਾਰ ਮੈਰੀਟੋਰੀਅਸ ਸਕੂਲਾਂ ਵਿੱਚ ਬਤੌਰ ਲੈਕਚਰਾਰ ਜੁਆਇੰਨ ਕਰਨ ਦੇ ਚਾਹਵਾਨ ਨਹੀਂ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਦੀ ਪਾਤਰਤਾ ਰੱਦ ਸਮਝੀ ਜਾਵੇਗੀ ਅਤੇ ਉਹ ਭਵਿੱਖ ਵਿੱਚ ਕਦੇ ਇਸ ਪੋਸਟ ਲਈ ਦੁਬਾਰਾ ਕਲੇਮ ਕਰਨ ਦੇ ਯੋਗ ਨਹੀਂ ਹੋਣਗੇ। ਇਸ ਉਪਰੰਤ ਮੈਰਿਟ ਲਿਸਟ ਵਿੱਚੋਂ ਅਗਲੇ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇ ਦਿੱਤਾ ਜਾਵੇਗਾ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends