ਸਾਵਧਾਨ: ਸਿੱਖਿਆ ਬੋਰਡ ਦੀਆਂ ਫਰਜ਼ੀ ਵੈਬਸਾਈਟਾਂ ਤਿਆਰ, ਅਲਰਟ ਜਾਰੀ

ਸਾਵਧਾਨ: ਸਿੱਖਿਆ ਬੋਰਡ ਵੱਲੋਂ ਸਮੂਹ ਸਕੂਲਾਂ , ਵਿਦਿਆਰਥੀਆਂ, ਆਮ ਜਨਤਾ ਅਤੇ ਅਧਿਆਪਕਾਂ ਲਈ ਜਾਰੀ ਕੀਤਾ ਅਲਰਟ   


ਚੰਡੀਗੜ੍ਹ, 5 ਮਾਰਚ 2023

ਉਪ ਸਕੱਤਰ (ਬਾਰਵੀਂ), ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ  ਸਾਰੇ ਸਰਕਾਰੀ, ਗੈਰ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ, ਸੂਬੇ ਦੇ ਸਮੂਹ ਵਿਦਿਆਰਥੀਆਂ  ਲਈ ਪਬਲਿਕ ਨੋਟਿਸ ਜਾਰੀ ਕਰ ਸਾਵਧਾਨ ਕੀਤਾ ਗਿਆ ਹੈ ਕਿ, ਕੁਝ ਫਰਜ਼ੀ/ ਜਾਅਲੀ ਵੈਬਸਾਈਟਾਂ ਸਿਖਿਆ ਬੋਰਡ ਦੇ ਨਾਮ ਤੇ ਚਲ ਰਹੀਆਂ ਹਨ। ਇਹ ਵੈਬਸਾਈਟਾਂ ਸਿੱਖਿਆ ਬੋਰਡ ਬਾਰੇ  ਗੁੰਮਰਾਹਕੁਨ ਪ੍ਰਚਾਰ ਕਰ ਰਹੀਆਂ ਹਨ ਅਤੇ ਨਿੱਜੀ ਜਾਣਕਾਰੀ  ਦੀ ਦੁਰਵਰਤੋਂ ਅਤੇ ਵਿੱਤੀ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸ ਲਈ ਸਿਖਿਆ ਬੋਰਡ ਵੱਲੋਂ ਸਮੂਹ ਵਿਦਿਆਰਥੀਆਂ, ਅਧਿਆਪਕਾਂ, ਅਤੇ ਸਕੂਲਾਂ ਨੂੰ ਅਲਰਟ ਕੀਤਾ ਗਿਆ ਹੈ।



ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਪ੍ਰੈਸ ਬਿਆਨ 

"ਪੰਜਾਬ ਸਕੂਲ ਸਿੱਖਿਆ ਬੋਰਡ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਸ਼ਰਾਰਤੀ ਤੱਤ ਇੰਟਰਨੈੱਟ 'ਤੇ ਫਰਜ਼ੀ ਵੈੱਬਸਾਈਟਾਂ ਤਿਆਰ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਬਾਰੇ  ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹਨ। ਧੋਖਾਧੜੀ ਦੇ ਇਰਾਦੇ ਨਾਲ www.pseb-ac.in ਅਤੇ psebresults.co.in ਆਦਿ ਨਾਵਾਂ ਨਾਲ ਚੱਲ ਰਹੀਆਂ ਇਨ੍ਹਾਂ ਫਰਜ਼ੀ ਵੈੱਬਸਾਈਟਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੂਲ ਵੈੱਬਸਾਈਟ www.pseb.ac.in ਦੇ ਹੋਮ ਪੇਜ ਅਤੇ ਹੋਰ ਸਮੱਗਰੀ ਦੀ ਨਕਲ ਕਰਕੇ ਤਿਆਰ ਕੀਤਾ ਗਿਆ ਹੈ, ਜੋ ਕਿ ਸਰਾਸਰ ਅਪਰਾਧ ਹੈ। 

FAKE WEBSITE DECLARED BY PSEB: 

www.pseb-ac.in 

www.psebresults.co.in

OFFICIAL WEBSITE OF PSEB ( PUNJAB SCHOOL EDUCATION BOARD) 

ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਾਰੀ ਜਾਣਕਾਰੀ ਕੇਵਲ ਆਪਣੀ ਅਧਿਕਾਰਤ ਵੈੱਬਸਾਈਟ www.pseb.ac.in 'ਤੇ ਹੀ ਅਪਲਡ ਕੀਤੀ ਜਾਂਦੀ ਹੈ।

ONLINE TEACHER TRANSFER 2023 , READ LATEST UPDATES 

 ਇਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਾਰੇ ਸਰਕਾਰੀ, ਗੈਰ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ, ਸੂਬੇ ਦੇ ਸਮੂਹ ਵਿਦਿਆਰਥੀਆਂ ਅਤੇ ਆਮ ਜਨਤਾ ਨੂੰ ਸਾਵਧਾਨ ਕੀਤਾ ਜਾਂਦਾ ਹੈ ਕਿ ਅਜਿਹੀਆਂ ਫਰਜ਼ੀ ਵੈੱਬਸਾਈਟਾਂ ਤੋਂ ਕੋਈ ਵੀ ਸਮੱਗਰੀ ਡਾਊਨਲੋਡ ਕਰਨ, ਆਨਲਾਈਨ ਫੀਸਾਂ ਭਰਨ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਕਿਸੇ ਅਦਾਇਗੀ ਲਈ ਇਸਤੇਮਾਲ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਇਸ ਨਾਲ ਨਿੱਜੀ ਜਾਣਕਾਰੀ  ਦੀ ਦੁਰਵਰਤੋਂ ਅਤੇ ਵਿੱਤੀ ਨੁਕਸਾਨ ਹੋ ਸਕਦਾ ਹੈ।"

SCHOOL HOLIDAY IN PUNJAB MARCH 2023 READ HERE 

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends