PSEB 12TH ANNUAL EXAMINATION DATESHEET: ਸਿੱਖਿਆ ਬੋਰਡ ਵੱਲੋਂ ਰੈਗੂਲਰ ਪ੍ਰੀਖਿਆਰਥੀਆਂ ਲਈ ਡੇਟ ਸੀਟ ਜਾਰੀ
ਚੰਡੀਗੜ੍ਹ 9 ਫਰਵਰੀ
ਸਿੱਖਿਆ ਬੋਰਡ ਵੱਲੋਂ ਰੈਗੂਲਰ ਪ੍ਰੀਖਿਆਰਥੀਆਂ ਲਈ ਡੇਟ ਸੀਟ ਅੱਜ ਜਾਰੀ ਕਰ ਦਿੱਤੀ ਗਈ ਹੈ। ਪਹਿਲਾਂ ਜਾਰੀ ਡੇਟ ਸ਼ੀਟ ਅਨੁਪੂਰਕ/ ਕੰਪਆਰਟਮੈਂਟ ਪ੍ਰੀਖਿਆਵਾਂ ਲਈ ਸੀ।
ਜਨਰਲ ਅੰਗਰੇਜ਼ੀ, ਜਨਰਲ ਪੰਜਾਬੀ, ਪੰਜਾਬ ਹਿਸਟਰੀ ਐਂਡ ਕਲਚਰ, ਜਨਰਲ ਫਾਊਡੇਸ਼ਨ ਕੋਰਸ, ਕੰਪਿਊਟਰ ਸਾਇੰਸ ਲਈ ਪ੍ਰੀਖਿਆ ਦਾ ਸਮਾਂ 3:00 ਘੰਟੇ ਦਾ ਹੋਵੇਗਾ ਅਤੇ ਵੋਕੇਸ਼ਨਲ ਦੇ ਸਾਰੇ ਲਿਖਤੀ ਪੇਪਰਾਂ ਦਾ ਸਮਾਂ 02 ਘੰਟੇ ਦਾ ਹੋਵੇਗਾ।
ਪ੍ਰੀਖਿਆਰਥੀਆਂ ਨੂੰ OMR ਸੀਟ ਭਰਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਂਦਾ ਹੈ। ਪ੍ਰੀਖਿਆ ਦੁਪਹਿਰ 02:00 ਵਜੇ ਤੋਂ 05:15 ਵਜੇ ਤੱਕ ਹੋਵੇਗੀ।
ਵਿਲੱਖਣ ਸਮਰੱਥਾ (Hearing Impaired (HI), Intellectual Disability (ID), Visually Impaired (VI), Autism Spectrum Disorder (AS), Cerebral Palsy, Chronic Neurological Conditions, Specific Learning Disability, Multiple Disabilities including Deaf-blindness, Parkinson's Disease and Mental illness ਪ੍ਰੀਖਿਆਰਥੀਆਂ ਨੂੰ ਵੱਖਰਾ ਪ੍ਰਸ਼ਨ-ਪੱਤਰ (DIA ਕੋਡ) ਦਿੱਤਾ ਜਾਵੇਗਾ। ਵਿਲੱਖਣ ਸਮਰੱਥਾ ਵਾਲੇ ਸਾਰੇ ਪ੍ਰੀਖਿਆਰਥੀਆਂ ਨੂੰ ਪੇਪਰ ਹੱਲ ਕਰਨ ਲਈ ਹਰੇਕ ਇੱਕ ਘੰਟੇ ਪਿੱਛੇ 20 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਣਾ ਹੈ ਅਤੇ ਲੋੜ ਅਨੁਸਾਰ ਅਜਿਹੇ ਪ੍ਰੀਖਿਆਰਥੀਆਂ ਨੂੰ ਲਿਖਾਰੀ (scribe) ਦੀ
ਸੁਵਿਧਾ ਦੀ ਉਪਲੱਭਧ ਹੋਵੇਗੀ।
ਨੋਟ: ਪਹਿਲਾਂ ਜਾਰੀ ਡੇਟ ਸ਼ੀਟ ਅਨੁ ਪੂਰਕ / ਕੰਪਆਰਟਮੈਂਟ ਪ੍ਰੀਖਿਆਵਾਂ ਲਈ ਸੀ।