5TH BOARD EXAM 2023: ਪੰਜਵੀਂ ਸ਼੍ਰੇਣੀ ਫਰਵਰੀ-2023 ਦੀ ਪਰੀਖਿਆ ਦੇ ਸੰਚਾਲਨ ਸਬੰਧੀ ਹਦਾਇਤਾਂ

ਪੰਜਵੀਂ ਸ਼੍ਰੇਣੀ ਫਰਵਰੀ-2023 ਦੀ ਪਰੀਖਿਆ ਦੇ ਸੰਚਾਲਨ ਸਬੰਧੀ ਹਦਾਇਤਾਂ


 ਕਰੋਨਾ ਵਾਇਰਸ (COVI)-19) ਦੇ ਚੱਲਦਿਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਿਸ਼ਾ ਅਧੀਨ ਪੰਜਵੀਂ ਸ਼੍ਰੇਣੀ ਦੀਆਂ ਪਰੀਖਿਆਵਾਂ ਮਿਤੀ 27-02-2023 ਤੋਂ 06-03-2022 ਤੱਕ ਸਵੇਰ ਦੇ ਅਤੇ ਹਸਤਾਖਰ ਚਾਰਟ/ ਪੇਸਟਿੰਗ ਦੇ ਪੈਕਟ ਮਿਤੀ:21-02-2023 ਨੂੰ ਮੁੱਖ ਦਫਤਰ ਤੋਂ ਭੇਜੇ ਜਾਣਗੇ।

 ਇਨ੍ਹਾਂ ਦੀ ਵੰਡ ਮਿਤੀ 22-07-2073 ਤੋਂ 23-02-2023 ਤੱਕ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਪੱਧਰ ਤੇ ਜਿਲ੍ਹਾ ਮੈਨੇਜਰ ਦੇ ਸਹਿਯੋਗ ਨਾਲ ਸਬੰਧਤ ਜਿਲੇ ਦੇ ਬੀ.ਪੀ.ਈ.ਓ ਦੇ ਅਧੀਨ ਪੈਂਦੇ ਹਰੇਕ ਕਲੱਸਟਰ/ ਸੈਂਟਰ ਹੈੱਡ ਟੀਚਰ ਨੂੰ ਸੀਲ ਬੰਦ ਡੱਬੇ ਸੌਂਪੇ ਜਾਣਗੇ। ਪੰਜਾਬ ਸਰਕਾਰ ਅਤੇ ਸਿਖਿਆ ਵਿਭਾਗ ਪ੍ਰੀਖਿਆਵਾਂ ਨਕਲ ਰਹਿਤ ਕਰਵਾਉਣ ਲਈ ਵਚਨ-ਬੱਧ ਹੈ। ਇਸ ਕਾਰਜ ਵਿੱਚ ਆਪ ਦੇ ਸਹਿਯੋਗ ਦੀ ਅਤਿ ਜਰੂਰਤ ਹੈ। ਪਰੀਖਿਆ ਸੁਚੱਜੇ ਢੰਗ ਨਾਲ ਕਰਵਾਉਂਣ ਲਈ ਹੇਠ ਲਿਖੇ ਅਨੁਸਾਰ ਪੁਖਤਾ ਪ੍ਰਬੰਧ ਕਰਵਾਏ ਜਾਣ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਜਾਰੀ COVID-19 ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ।


1. ਰੂਮ  ਦੀ ਸਮਰੱਥਾ ਅਨੁਸਾਰ ਹੀ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ  ਸੀਟਿੰਗ ਪਲਾਨ ਕਰਵਾਇਆ ਜਾਵੇ। ਅਜਿਹੇ ਪ੍ਰਬੰਧ ਕਰਵਾਏ ਜਾਣ ਕਿ ਪਾਣੀ ਪੀਣ / ਹੱਥ ਧੋਣ ਜਾਂ ਬਾਦ ਰੂਮਾਂ ਵਿੱਚ ਇੱਕ ਤੋਂ ਵੱਧ ਪਰੀਖਿਆਰਥੀ ਨਾ ਜਾਵੇ। Transparent Bottle ਵਿੱਚ ਪਰੀਖਿਆਰਥੀ ਨੂੰ ਪਾਣੀ ਲਿਆਉਂਣ ਦੀ ਆਗਿਆ ਦਿੱਤੀ ਜਾਵੇ। ਪ੍ਰੀਖਿਆਰਥੀ ਆਪਣੀ ਕੋਈ ਵੀ ਚੀਜ/ ਵਸਤੂ ਇੱਕ ਦੂਸਰੇ ਨਾਲ ਸ਼ੇਅਰ ਨਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ। 

ਪੰਜਵੀਂ ਪਰੀਖਿਆ ਫਰਵਰੀ -2023 ਲਈ ਸੈਲਫ ਪਰੀਖਿਆ ਕੇਂਦਰ ਬਣਾਏ ਗਏ ਹਨ। ਇਹਨਾਂ ਪਰੀਖਿਆ ਕੇਂਦਰਾਂ ਵਿੱਚ ਨਿਗਰਾਨ ਦੀ ਡਿਊਟੀ ਲਈ ਪਰੀਖਿਆਰਥੀਆਂ ਦੀ ਗਿਣਤੀ ਅਨੁਸਾਰ ਲੋੜੀਂਦਾ ਅਮਲਾ ਕਲੱਸਟਰ/ਸੈਂਟਰ ਹੈੱਡ ਟੀਚਰ ਦੇ ਅੰਦਰ-ਅੰਦਰ ਪੈਂਦੇ ਸਰਕਾਰੀ/ਏਡਿਡ/ਐਫੀਲੀਏਟਿਡ/ਐਸੋਸੀਏਟਿਡ ਸਕੂਲਾਂ ਵਿੱਚੋਂ ਤਿਕੋਈ ਵਿਧੀ ਅਨੁਸਾਰ ਭਾਵ ਏ-ਬੀ-ਸੀ-ਏ ਅਨੁਸਾਰ ਲਗਾਇਆ ਜਾਵੇ। ਇਨ੍ਹਾਂ ਨੂੰ ਮਿਹਨਤਾਨੇ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ ।


 ਪੰਜਵੀਂ ਸ਼੍ਰੇਣੀ ਨਾਲ ਸਬੰਧਤ ਬੋਰਡ ਦਫਤਰ ਨਾਲ ਐਫੀਲੀਏਟਿਡ ਹੋਏ ਸਕੂਲਾਂ ਨੂੰ ਉਹਨਾਂ ਦੇ ਨੇੜੇ ਪੈਂਦਾ ਸੈਂਟਰ ਹੈੱਡ ਟੀਚਰ ਅਲਾਟ ਕੀਤਾ ਜਾਵੇ। ਹਰੇਕ ਸੈਂਟਰ ਹੈੱਡ ਟੀਚਰ ਦੇ ਅਧੀਨ ਪੈਂਦੇ ਪੰਜਵੀਂ ਸ਼੍ਰੇਣੀ ਨਾਲ ਸਬੰਧਤ ਸਕੂਲਾਂ ਦੀ ਸੂਚੀ ਸਬੰਧਤ ਸੈਂਟਰ ਹੈੱਡ ਟੀਚਰ ਨੂੰ ਉਪਲੱਬਧ ਕਰਵਾਈ ਜਾਵੇ ਅਤੇ ਇਕ ਕਾਪੀ ਸਹਾਇਕ ਸਕੱਤਰ (ਕਸ) ਨੂੰ ਵੀ ਭੇਜੀ ਜਾਵੇ।


 ਪੰਜਵੀਂ ਪਰੀਖਿਆ ਫਰਵਰੀ 2023 ਦੇ ਪ੍ਰਸ਼ਨ ਪੱਤਰ /ਬੁੱਕ ਲੈਟ ਮਿਤੀ 21-02-2023 ਨੂੰ ਮੁੱਖ ਦਫਤਰ ਤੋਂ ਭੇਜੇ ਜਾਣਗੇ। ਮਿਤੀ 22-02-2023 ਤੋਂ ਮਿਤੀ 23-02-2023 ਤੱਕ ਡੀ.ਈ.ਓ. (ਐਲੀਮੈਂਟਰੀ) ਪੱਧਰ ਤੇ ਜ਼ਿਲ੍ਹਾ ਮੈਨੇਜਰ ਦੇ ਸਹਿਯੋਗ ਨਾਲ ਆਪਦੇ ਜ਼ਿਲ੍ਹੇ/ਬੀ.ਪੀ.ਈ.ਓ. ਦੇ ਅਧੀਨ ਪੈਂਦੇ ਹਰੇਕ ਕਲੱਸਟਰ/ਸੈਂਟਰ ਹੈੱਡ ਟੀਚਰ ਨੂੰ ਸੀਲ ਬੰਦ ਡੱਬੇ ਸੌਂਪੇ ਜਾਣਗੇ।

PSEB 12TH DATESHEET FOR REGULAR STUDENTS DOWNLOAD HERE 

ਹਰੇਕ ਪਰੀਖਿਆ ਵਾਲੇ ਦਿਨ ਡੇਟ-ਸ਼ੀਟ ਅਨੁਸਾਰ ਵਿਸ਼ੇਵਾਰ ਪ੍ਰਸ਼ਨ ਪੱਤਰ / OMR ਸ਼ੀਟ ਦੇ ਸੀਲ ਬੰਦ ਡੱਬੇ ਸੈਂਟਰ ਹੈੱਡ ਟੀਚਰ ਵੱਲੋਂ ਹਰੇਕ ਕੇਂਦਰ ਕੰਟਰੋਲਰ ਨੂੰ ਸੌਂਪੇ ਜਾਣਗੇ।

ਪੰਜਵੀਂ ਪਰੀਖਿਆ ਫਰਵਰੀ/ਮਾਰਚ 2023 ਲਈ ਡੀ.ਈ.ਓ. (ਐਲੀਮੈਂਟਰੀ) ਨੂੰ ਸਮੁੱਚੇ ਜ਼ਿਲ੍ਹੇ ਅਤੇ ਬੀ.ਪੀ.ਓ. ਨੂੰ ਸਬੰਧਤ ਬਲਾਕ ਦਾ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਹਰੇਕ ਪਰੀਖਿਆ ਵਾਲੇ ਦਿਨ ਪਰੀਖਿਆ ਖਤਮ ਹੋਣ ਉਪਰੰਤ ਉੱਤਰ ਪੱਤਰੀਆਂ (Book Let) ਦੀ ਮਾਰਕਿੰਗ ਡਿਊਟੀ ਦੇਣ ਵਾਲੇ ਨਿਗਰਾਨ ਅਮਲੇ ਤੋਂ ਕਰਵਾ ਕੇ ਵਿਸ਼ੇ ਦੇ ਅੰਕ ਸੈਂਟਰ ਹੈੱਡ ਟੀਚਰ ਰਾਹੀਂ Online web application for marking/School Login ਮਾਰਕਿੰਗ ਐਪ ਤੇ ਉਸੇ ਦਿਨ ਅਪਲੋਡ ਕਰਵਾਏ ਜਾਣ। ਹਰੇਕ ਵਿਸ਼ੇ ਦੀਆਂ ਉੱਤਰ-ਪੱਤਰੀਆਂ (Book Let) ਦੇ ਅੰਕ ਅੱਪਲੋਡ ਕਰਨ ਉਪਰੰਤ ਹੱਲ ਹੋਈਆਂ ( Book Let ) ਕਲੱਸਟਰ/ਸੈਂਟਰ ਹੈੱਡ ਟੀਚਰ ਪੱਧਰ ਤੇ ਸਟੋਰ ਕੀਤੀਆਂ ਜਾਣਗੀਆਂ।


 ਪੰਜਵੀਂ ਪਰੀਖਿਆ ਦੇ ਲਿਖਤੀ ਵਿਸ਼ਿਆਂ ਦੇ ਹਸਤਾਖਰ ਚਾਰਟ/ਪੇਸਟਿੰਗ ਆਦਿ ਕਲੱਸਟਰ ਪੱਧਰ ਤੇ ਭੇਜੇ ਜਾਣਗੇ। ਕਲੱਸਟਰ ਇੰਚਾਰਜ ਆਪਣੇ ਅਧੀਨ ਪੈਂਦੇ ਸਕੂਲਾਂ ਨੂੰ ਹਸਤਾਖਰ ਚਾਰਟ/ਪੇਸਟਿੰਗ ਆਦਿ ਮੁਹੱਈਆ ਕਰਵਾਏਗਾ ਅਤੇ ਪਰੀਖਿਆ ਖ਼ਤਮ ਹੋਣ ਉਪਰੰਤ ਹਸਤਾਖਰ ਚਾਰਟ ਕਲੱਸਟਰ ਪੱਧਰ ਤੇ ਹੀ ਰਿਕਾਰਡ ਵਿੱਚ ਰੱਖੇ ਜਾਣਗੇ। ਲੋੜ ਪੈਣ ਤੇ ਦਫ਼ਤਰ ਵੱਲੋਂ ਹਸਤਾਖਰ ਚਾਰਟਾਂ ਸਬੰਧੀ ਰਿਕਾਰਡ ਮੰਗਿਆ ਜਾ ਸਕਦਾ ਹੈ।


ਇਸ ਲਈ ਇਸ ਪੱਤਰ ਰਾਹੀਂ ਤੁਹਾਨੂੰ ਲਿਖਿਆ ਜਾਂਦਾ ਹੈ ਕਿ ਉਕਤ ਲੜੀ ਨੰ: 1 ਤੋਂ 15 ਤੱਕ ਦਰਜ ਨੁਕਤਿਆਂ/ਹਦਾਇਤਾਂ ਅਨੁਸਾਰ ਬਣਦੀ ਕਾਰਵਾਈ ਕਰਨੀ ਯਕੀਨੀ ਬਣਾਉਣ ਦੀ ਖੇਚਲ ਕੀਤੀ ਜਾਵੇ ਜੀ। 

READ OFFICIAL LETTER HERE 

RECENT UPDATES

School holiday

DIRECT LINK JNV Result 2023: Check Your Results Online Now

JNV Result 2023: Check Your Results Online Now The Jawahar Navodaya Vidyalaya Samiti (NVS) will  announce the results of the JNV Class 6 Ent...