ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰਵੀਂ ਸ਼੍ਰੇਣੀ ਪ੍ਰੀਖਿਆਵਾਂ ਦੇ ਪ੍ਰਬੰਧ ਮੁਕੰਮਲ: ਹਰਜੋਤ ਸਿੰਘ ਬੈਂਸ



*ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰਵੀਂ  ਸ਼੍ਰੇਣੀ ਪ੍ਰੀਖਿਆਵਾਂ ਦੇ ਪ੍ਰਬੰਧ ਮੁਕੰਮਲ: ਹਰਜੋਤ ਸਿੰਘ ਬੈਂਸ*

*ਬਾਰਵੀਂ ਸ਼੍ਰੇਣੀ ਦੀ ਪਰੀਖਿਆ ਭਲਕ ਤੋਂ ਸ਼ੁਰੂ*

*ਬਾਰਵੀਂ ਸ਼੍ਰੇਣੀ ਦੀ ਪਰੀਖਿਆ ਵਿੱਚ ਕੁੱਲ 2255 ਕੇਂਦਰਾਂ ਵਿੱਚ 299744 ਪ੍ਰੀਖਿਆਰਥੀ ਲੈਣਗੇ ਭਾਗ*

ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ, 20 ਫਰਵਰੀ : ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੀਆਂ ਬੋਰਡ ਪ੍ਰੀਖਿਆਵਾਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲਾਨਾ ਪ੍ਰੀਖਿਆਵਾਂ ਦੀ ਸ਼ੁਰੂਆਤ ਭਲਕੇ ਸੋਮਵਾਰ ਤੋਂ 12 ਵੀ ਸ਼੍ਰੇਣੀ ਦੀ ਪਰੀਖਿਆ ਨਾਲ ਹੋ ਰਹੀ ਹੈ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ 12ਵੀ ਸ਼੍ਰੇਣੀ ਦੀ ਪਰੀਖਿਆ  ਵਿੱਚ  ਅਪੀਅਰ  ਹੋਣ ਵਾਲੇ ਪ੍ਰੀਖਿਆਰਥੀਆਂ ਦੀ ਗਿਣਤੀ 299744 ( ਦੋ ਲੱਖ ਨੜਿੰਨਵੇਂ ਹਾਜ਼ਰ ਸੱਤ ਸੋ ਚੁਤਾਲੀ) ਹੈ।  ਇਸੇ ਤਰ੍ਹਾਂ ਓਪਨ ਪ੍ਰਣਾਲੀ ਅਧੀਨ ਪਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਦੀ ਗਿਣਤੀ 14501 ( ਚੌਦਾਂ ਹਜਾਰ ਪੰਜ ਸੌ ਇੱਕ) , ਵਾਧੂ ਵਿਸ਼ਾ ਕੈਟਾਗਰੀ ਅਧੀਨ ਪਰੀਖਿਆ ਦੇਣ ਵਾਲੇ 713 ਪ੍ਰੀਖਿਆਰਥੀ, ਕਾਰਗੁਜਾਰੀ ਵਧਾਉਣ ਲਈ ਕੁੱਲ 30 ਪ੍ਰੀਖਿਆਰਥੀ ਪਰੀਖਿਆ ਦੇ ਰਹੇ  ਹਨ।  ਇਸੇ ਤਰ੍ਹਾਂ ਰੀ - ਅਪੀਅਰ ਪਰੀਖਿਆ ਅਧੀਨ ਕੁੱਲ 1095 ਪ੍ਰੀਖਿਆਰਥੀ ਪ੍ਰੀਖਿਆ ਦੇ ਰਹੇ ਹਨ।  ਓਹਨਾਂ ਦੱਸਿਆ ਕਿ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਲਈ 3914 ਸਕੂਲਾਂ ਵਿੱਚ ਕੁੱਲ 2255 ਪਰੀਖਿਆ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ।




ਇਸੇ ਤਰ੍ਹਾਂ ਸਾਲ 2022-23 ਲਈ ਪੰਜਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ 25 ਫ਼ਰਵਰੀ 2023 ਤੋਂ ਸ਼ੁਰੂ ਕਰਵਾਈ ਜਾ ਰਹੀ ਹੈ ਜੋ ਕਿ 4 ਮਾਰਚ 2023 ਤੱਕ ਜਾਰੀ ਰਹੇਗੀ। ਪੰਜਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਵਿੱਚ  ਅਪੀਅਰ  ਹੋਣ ਵਾਲੇ ਪ੍ਰੀਖਿਆਰਥੀਆਂ ਦੀ ਗਿਣਤੀ 298296 ( ਦੋ ਲੱਖ ਅਠੱਨਵੇ  ਹਾਜ਼ਰ ਦੋ ਸੋ ਛਿਆਂਨਵੇ) ਹੈ, ਜਿੰਨ੍ਹਾ ਲਈ ਉਚੇਚੇ ਤੌਰ ਤੇ ਸੈਲਫ਼ ਸੈਂਟਰ ਬਣਾਏ ਗਏ ਹਨ।  ਸ. ਬੈਂਸ ਨੇ ਦੱਸਿਆ ਕਿ ਪੰਜਵੀਂ ਸ਼੍ਰੇਣੀ ਦੇ  ਪ੍ਰੀਖਿਆਰਥੀਆਂ ਲਈ ਕੁੱਲ 17307 ਸੈਲਫ ਪ੍ਰੀਖਿਆ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ। ਅੱਠਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਵਿੱਚ ਕੁੱਲ 310311 ( ਤਿੰਨ ਲੱਖ ਦਸ ਹਜ਼ਾਰ ਤਿੰਨ ਸੌ ਗਿਆਰਾਂ ) ਪ੍ਰੀਖਿਆਰਥੀਆਂ ਲਈ 10694 ਸਕੂਲਾਂ ਵਿੱਚ ਕੁੱਲ 2482 ਪਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। 

ਸਿੱਖਿਆ ਮੰਤਰੀ ਅਨੁਸਾਰ ਦਸਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਵਿੱਚ ਅਪੀਅਰ ਹੋਣ ਵਾਲੇ 285068 ( ਦੋ ਲੱਖ ਪਚਾਸੀ ਹਜ਼ਾਰ ਅਠਾਹਟ) ਰੈਗੂਲਰ,  ਓਪਨ ਸਕੂਲ ਪ੍ਰਣਾਲੀ ਅਧੀਨ ਪਰੀਖਿਆ ਦੇਣ ਵਾਲੇ ਕੁੱਲ 10361 ( ਦਸ ਹਜ਼ਾਰ ਤਿੰਨ ਸੌ ਇਕਾਹਠ) , ਵਾਧੂ ਵਿਸ਼ਾ ਕੈਟਾਗਰੀ ਅਧੀਨ ਕੁੱਲ 2366 ( ਦੋ ਹਜ਼ਾਰ ਤਿੰਨ ਸੌ ਛਿਆਹਠ) , ਕਾਰਗੁਜਾਰੀ ਵਧਾਉਣ ਲਈ ਪਰੀਖਿਆ ਦੇਣ ਵਾਲੇ ਕੁੱਲ 20 ( ਵੀਹ) , ਰੀ- ਅਪੀਅਰ ਵਿਸ਼ਿਆਂ ਦੀ ਪਰੀਖਿਆ ਦੇਣ ਵਾਲੇ ਕੁੱਲ 1090 ( ਇੱਕ ਹਜ਼ਾਰ ਨੱਬੇ) ਪ੍ਰੀਖਿਆਰਥੀਆਂ ਲਈ 7178 ਸਕੂਲਾਂ ਵਿੱਚ 2576 ਪਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਇਹਨਾਂ ਸਾਰੀਆਂ ਪ੍ਰੀਖਿਆਵਾਂ ਨੂੰ ਸ਼ਾਂਤੀਪੂਰਨ ਅਤੇ ਸੁਵਿਧਾਜਨਕ ਤਰੀਕੇ ਨਾਲ ਮੁਕੰਮਲ ਕਰਵਾਉਣ ਲਈ ਪ੍ਰਬੰਧ ਪੂਰੇ ਕਰ ਲਏ ਗਏ ਹਨ। ਬਾਰਵੀਂ ਸ਼੍ਰੇਣੀ ਦੀ ਪ੍ਰੀਖਿਆ ਲਈ ਪ੍ਰਸ਼ਨ ਪੱਤਰ ਸਮੂਹ ਜਿਲ੍ਹਿਆਂ ਦੇ ਬੈਂਕਾਂ ਨੂੰ ਸੌਂਪ ਦਿੱਤੇ ਗਏ ਹਨ। ਇਸੇ ਤਰ੍ਹਾਂ ਪੰਜਵੀਂ ਅੱਠਵੀਂ ਸ਼੍ਰੇਣੀਆਂ ਦੇ ਪ੍ਰਸ਼ਨ ਪੱਤਰ 21 ਫਰਵਰੀ ਨੂੰ ਅਤੇ 10ਵੀਂ ਸ਼੍ਰੇਣੀ ਦੇ ਪ੍ਰਸ਼ਨ ਪੱਤਰ 17 ਮਾਰਚ ਨੂੰ ਬੈਂਕਾਂ ਵਿਚ ਪਹੁੰਚਾ ਦਿੱਤੇ ਜਾਣਗੇ। ਜਿੱਥੋਂ ਪ੍ਰੀਖਿਆਵਾਂ ਵਿੱਚ ਤਾਇਨਾਤ ਅਮਲਾ ਪ੍ਰਸ਼ਨ ਪੱਤਰ ਪ੍ਰਾਪਤ ਕਰੇਗਾ। ਪ੍ਰੀਖਿਆਵਾਂ ਵਿੱਚ ਤਾਇਨਾਤ ਅਮਲੇ ਨੂੰ ਪ੍ਰੀਖਿਆਵਾਂ ਦੇ ਸੰਚਾਲਨ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ । ਪਾਰਦਰਸ਼ਿਤਾ ਲਈ ਕੈਮਰਿਆਂ ਦਾ ਇੰਤਜ਼ਾਮ ਕੀਤਾ ਗਿਆ ਹੈ। 

ਸਿੱਖਿਆ ਮੰਤਰੀ ਨੇ ਇਹ ਵੀ ਦੱਸਿਆ ਕਿ ਸੂਬੇ ਦੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਵੀ ਪ੍ਰੀਖਿਆਵਾਂ ਦੀ ਨਿਗਰਾਨੀ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਸੁਚਾਰੂ ਢੰਗ ਨਾਲ ਪ੍ਰੀਖਿਆਵਾਂ ਦੇ ਸੰਚਾਲਨ ਅਤੇ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਾਅ ਲਈ ਵੱਖ - ਵੱਖ ਜ਼ਿਲਿਆਂ ਦੇ ਪੁਲਿਸ ਅਧਿਕਾਰੀਆਂ ਦੀ ਮਦਦ ਵੀ ਲਈ ਜਾ ਰਹੀ ਹੈ।

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends