ਸੂਬੇ ਦੇ 1294 ਸਕੂਲਾਂ ਵਿੱਚ 1741ਨਵੇਂ ਕਲਾਸ-ਰੂਮ ਬਣਾਉਣ ਲਈ 130.75 ਕਰੋੜ ਰੁਪਏ ਦੀ ਰਕਮ ਮਨਜ਼ੂਰ: ਹਰਜੋਤ ਸਿੰਘ ਬੈਂਸ

 ਸੂਬੇ ਦੇ 1294 ਸਕੂਲਾਂ ਵਿੱਚ 1741ਨਵੇਂ ਕਲਾਸ-ਰੂਮ ਬਣਾਉਣ ਲਈ 130.75 ਕਰੋੜ ਰੁਪਏ ਦੀ ਰਕਮ ਮਨਜ਼ੂਰ: ਹਰਜੋਤ ਸਿੰਘ ਬੈਂਸ

52.23 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਕੀਤੀ ਜਾਰੀ

ਚੰਡੀਗੜ੍ਹ, 31 ਜਨਵਰੀ :

ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਸਿਸਟਮ ਨੂੰ ਸਮੇਂ ਦੇ ਹਾਣੀ ਬਨਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਮੁੱਢਲੇ ਢਾਂਚੇ ਦੇ ਨੂੰ ਹੋਰ ਮਜ਼ਬੂਤ ਕਰਨ ਲਈ ਸੂਬੇ 1294 ਸਕੂਲਾਂ ਵਿੱਚ 1741 ਨਵੇਂ ਕਲਾਸ-ਰੂਮ ਬਣਾਉਣ ਲਈ 130.75 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਹੈ। 



ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਦੱਸਿਆ ਕਿ ਮਨਜ਼ੂਰ ਹੋਈ ਗ੍ਰਾਂਟ ਵਿਚੋਂ ਪਹਿਲੀ ਕਿਸ਼ਤ ਵਜੋਂ 52.23 ਕਰੋੜ ਰੁਪਏ ਦੀ ਰਾਸ਼ੀ ਈ-ਟਰਾਂਸਫਰ ਰਾਹੀਂ ਜ਼ਿਲਿ੍ਹਆਂ ਵਿੱਚ ਭੇਜ ਦਿੱਤੀ ਗਈ ਹੈ।

ਸ. ਬੈਂਸ ਨੇ ਕਿਹਾ ਕਿ ਮਾਨ ਸਰਕਾਰ ਨੇ ਸਿਹਤ ਅਤੇ ਸਿੱਖਿਆ ਨੂੰ ਤਰਜੀਹੀ ਖੇਤਰ ਐਲਾਨਿਆਂ ਹੈ ਜਿਸ ਤਹਿਤ ਸਕੂਲਾਂ ਦੀਆਂ ਇਮਾਰਤਾਂ ਨੂੰ ਸ਼ਾਨਦਾਰ ਬਣਾਉਣਾ ਅਤੇ ਹਰ ਜਮਾਤ ਵਾਸਤੇ ਵੱਖਰਾ-ਵੱਖਰਾ ਕਮਰਾ ਮੁਹੱਈਆ ਕਰਵਾਉਣਾ ਲਈ ਰਾਜ ਸਰਕਾਰ ਵਲੋਂ ਕਾਰਜ਼ ਕੀਤੇ ਜਾ ਰਹੇ ਹਨ।

ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਜ਼ਿਲਾ ਅੰਮ੍ਰਿਤਸਰ ਦੇ 191 ਸਕੂਲਾਂ ਲਈ 251 ਕਲਾਸ-ਰੂਮ, ਜ਼ਿਲਾ ਬਰਨਾਲਾ ਦੇ 27 ਸਕੂਲਾਂ ਲਈ 35 ਕਲਾਸ-ਰੂਮ, ਜ਼ਿਲਾ ਬਠਿੰਡਾ ਦੇ 48 ਸਕੂਲਾਂ ਲਈ 73 ਕਲਾਸ-ਰੂਮ, ਜ਼ਿਲਾ ਫਰੀਦਕੋਟ ਦੇ 37 ਸਕੂਲਾਂ ਲਈ 51 ਕਲਾਸ-ਰੂਮ, ਜ਼ਿਲਾ ਫਤਹਿਗੜ੍ਹ ਸਾਹਿਬ ਦੇ 5 ਸਕੂਲਾਂ ਲਈ 6 ਕਲਾਸ-ਰੂਮ, ਜ਼ਿਲਾ ਫਾਜਿਲਕਾ ਦੇ 152 ਸਕੂਲਾਂ ਲਈ 221 ਕਲਾਸ-ਰੂਮ, ਜ਼ਿਲਾ ਫ਼ਿਰੋਜ਼ਪੁਰ ਦੇ 72 ਸਕੂਲਾਂ ਲਈ 93 ਕਲਾਸ-ਰੂਮ, ਜ਼ਿਲਾ ਗੁਰਦਾਸਪੁਰ ਦੇ 61 ਸਕੂਲਾਂ ਲਈ 75 ਕਲਾਸ-ਰੂਮ, ਜ਼ਿਲਾ ਹੁਸ਼ਿਆਰਪੁਰ ਦੇ 81 ਸਕੂਲਾਂ ਲਈ 96 ਕਲਾਸ-ਰੂਮ, ਜ਼ਿਲਾ ਜਲੰਧਰ ਦੇ 21 ਸਕੂਲਾਂ ਲਈ 25 ਕਲਾਸ-ਰੂਮ, ਜ਼ਿਲਾ ਕਪੂਰਥਲਾ ਦੇ 23 ਸਕੂਲਾਂ ਲਈ 28 ਕਲਾਸ-ਰੂਮ, ਜ਼ਿਲਾ ਲੁਧਿਆਣਾ ਦੇ 74 ਸਕੂਲਾਂ ਲਈ 126 ਕਲਾਸ-ਰੂਮ, ਜ਼ਿਲਾ ਮਲੇਰਕੋਟਲਾ ਦੇ 14 ਸਕੂਲਾਂ ਲਈ 19 ਕਲਾਸ-ਰੂਮ, ਜ਼ਿਲਾ ਮਾਨਸਾ ਦੇ 28 ਸਕੂਲਾਂ ਲਈ 37 ਕਲਾਸ-ਰੂਮ, ਜ਼ਿਲਾ ਮੋਗਾ ਦੇ 17 ਸਕੂਲਾਂ ਲਈ 24 ਕਲਾਸ-ਰੂਮ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ 69 ਸਕੂਲਾਂ ਲਈ 96 ਕਲਾਸ-ਰੂਮ, ਜ਼ਿਲਾ ਪਠਾਨਕੋਟ ਦੇ 11 ਸਕੂਲਾਂ ਲਈ 11 ਕਲਾਸ-ਰੂਮ, ਜ਼ਿਲਾ ਪਟਿਆਲ਼ਾ ਦੇ 89 ਸਕੂਲਾਂ ਲਈ 108 ਕਲਾਸ-ਰੂਮ, ਜ਼ਿਲਾ ਰੂਪਨਗਰ ਦੇ 38 ਸਕੂਲਾਂ ਲਈ 41 ਕਲਾਸ-ਰੂਮ, ਜ਼ਿਲਾ ਸੰਗਰੂਰ ਦੇ 46 ਸਕੂਲਾਂ ਲਈ 66 ਕਲਾਸ-ਰੂਮ, ਜ਼ਿਲਾ ਮੋਹਾਲੀ ਦੇ 44 ਸਕੂਲਾਂ ਲਈ 68 ਕਲਾਸ-ਰੂਮ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ 62 ਸਕੂਲਾਂ ਲਈ 78 ਕਲਾਸ-ਰੂਮ ਅਤੇ ਜ਼ਿਲਾ ਤਰਨਤਾਰਨ ਦੇ 84 ਸਕੂਲਾਂ ਲਈ 113 ਕਲਾਸ-ਰੂਮ ਬਣਾਉਣ ਲਈ ਇਹ ਰਾਸ਼ੀ ਪ੍ਰਵਾਨ ਕੀਤੀ ਗਈ ਹੈ।

ਸ. ਬੈਂਸ ਨੇ ਕਿਹਾ ਕਿ ਉਹਨਾਂ ਦਾ ਸੁਪਨਾ ਪੰਜਾਬ ਦੀ ਸਕੂਲ ਸਿੱਖਿਆ ਦੀ ਕੁਆਲਿਟੀ ਵਿੱਚ ਸੁਧਾਰ ਕਰਕੇ ਇਸਨੂੰ ਵਿਸ਼ਵ ਪੱਧਰੀ ਬਣਾਉਣ ਦਾ ਹੈ ਜਿਸਦੇ ਪਹਿਲੇ ਪੜਾਅ ਦੌਰਾਨ ਸਕੂਲਾਂ ਦੀਆਂ ਇਮਾਰਤਾਂ ਨੂੰ ਸ਼ਾਨਦਾਰ ਦਿੱਖ ਦਿੱਤੀ ਜਾਵੇਗੀ।

 ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਦੌਰਾਨ ਸਾਰੇ ਹੀ ਸਕੂਲਾਂ ਵਿੱਚ ਸੈਨੀਟੇਸ਼ਨ ਸਿਸਟਮ ਦੇ ਸੁਧਾਰ ਵੱਲ ਵੀ ਧਿਆਨ ਦਿੱਤਾ ਜਾਵੇਗਾ

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends