RAIN 🌧️ ALERT: ਅੱਜ ਤੋਂ ਪਵੇਗਾ ਮੀਂਹ, ਮੌਸਮ ਵਿਭਾਗ ਵੱਲੋਂ ਭਵਿੱਖਬਾਣੀ

RAIN 🌧️ ALERT: ਅੱਜ  ਤੋਂ ਪਵੇਗਾ ਮੀਂਹ, ਮੌਸਮ ਵਿਭਾਗ ਵੱਲੋਂ ਭਵਿੱਖਬਾਣੀ 

ਚੰਡੀਗੜ੍ਹ, 20 ਜਨਵਰੀ 

ਸੂਬੇ ਦੇ ਬਹੁਤੇ  ਜ਼ਿਲ੍ਹਿਆਂ 'ਚ ਵੀਰਵਾਰ ਨੂੰ ਧੁੱਪ ਖਿੜੀ ਰਹੀ ਪਰ ਵਿਚ-ਵਿਚ ਬੱਦਲ ਵੀ  ਰਹੇ। ਵੀਰਵਾਰ ਨੂੰ  ਬਠਿੰਡਾ ਜ਼ਿਲ੍ਹਾ  ਸਭ ਤੋਂ ਠੰਢਾ ਰਿਹਾ, ਜਿੱਥੇ ਤਾਪਮਾਨ ਮਨਫ਼ੀ 02 ਡਿਗਰੀ ਰਿਹਾ। ਲੁਧਿਆਣੇ ਦਾ ਤਾਪਮਾਨ 8.4 ਡਿਗਰੀ, ਫ਼ਰੀਦਕੋਟ 'ਚ 4.8 ਡਿਗਰੀ, ਗੁਰਦਾਸਪੁਰ 'ਚ 6.8, ਅੰਮ੍ਰਿਤਸਰ 'ਚ 6.4 ਤੇ ਪਟਿਆਲੇ ਦਾ ਤਾਪਮਾਨ 7.9 ਸੈਲਸੀਅਸ ਰਿਹਾ।ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਤਿੰਨ ਤੋਂ ਚਾਰ ਦਿਨਾਂ 'ਚ ਸੂਬੇ 'ਚ ਬੱਦਲ ਬਣੇ ਰਹਿਣਗੇ ਤੇ ਹਲਕੀ ਬਾਰਿਸ਼ ਹੋ ਸਕਦੀ ਹੈ।  ਉੱਤਰੀ ਭਾਰਤ 'ਚ ਅਗਲੇ ਪੰਜ ਦਿਨਾਂ ਤੱਕ ਠੰਢ ਦਾ ਅਸਰ ਘਟੇਗਾ।  ਅੱਜ ਦਿਨੇ ਪੰਜਾਬ ਚ ਬੱਦਲਵਾਹੀ ਬਣੀ ਰਹੇਗੀ ਕਈ ਖੇਤਰਾ ਚ ਧੁੱਪ ਵੀ ਲੱਗੇਗੀ। ਅੱਜ ਸਮੇਤ ਮਾਝੇ-ਦੁਆਬੇ ਤੇ ਪੁਆਧ ਚ ਕਿਣਮਿਣ ਵਧੇਰੇ ਰਹਿੰਦੀ ਜਾਪ ਰਹੀ ਹੈ ਇੱਥੇ ਹਲਕੀਆਂ ਫੁਹਾਰਾ ਵੀ ਪੈਣਗੀਆਂ। 

ਅੱਜ ਤੋਂ ਪੱਛਮੀ ਸਿਸਟਮ ਨੇ ਪੰਜਾਬ ਚ ਡੇਰਾ ਲਾ ਲਿਆ ਹੈ ਜੋਕਿ ਰਹਿੰਦੀ ਜਨਵਰੀ ਪੰਜਾਬ ਸਮੇਤ ਹਿਮਾਚਲ,ਜੰਮੂ-ਕਸ਼ਮੀਰ, ਦਿੱਲੀ,ਹਰਿਆਣਾ,ਯੂਪੀ,ਉਤਰਾਖੰਡ,ਰਾਜਸਥਾਨ ਪ੍ਰਭਾਵਿਤ ਕਰਦਾ ਰਹੇਗਾ। ਯੂਪੀ ਚ ਇਸ ਸਿਸਟਮ ਨਾਲ ਭਾਰੀ ਮੀਂਹ ਪਵੇਗਾ। 23 ਤੋੰ 29 ਜਨਵਰੀ ਚ 2-3 ਦਿਨ ਸਿਸਟਮ ਵਧੇਰੇ ਐਕਟਿਵ ਰਹੇਗਾ ਕੱਲ੍ਹ ਜਾ ਪਰਸੋਂ ਇਸ ਬਾਰੇ ਮੁਕੰਮਲ ਅਪਡੇਟ ਕਰਾਂਗੇ।24-25 ਜਨਵਰੀ ਪੰਜਾਬ ਚ ਮੁੱਖ ਰਹਿੰਦੀ ਜਾਪ ਰਹੀ ਹੈ। ਇਨ੍ਹੀ ਦਿਨੀਂ ਪਹਾੜਾਂ ਚ ਭਾਰੀ ਬਰਫ਼ਵਾਰੀ ਹੋਵੇਗੀ। ਅੱਜ ਤੇ ਕੱਲ੍ਹ ਹਿਮਾਚਲ ਚ ਵਧੀਆ ਬਰਫ਼ਵਾਰੀ ਹੋਵੇਗੀ। RECENT UPDATES

School holiday

SCHOOL HOLIDAYS IN FEBRUARY 2023: ਫਰਵਰੀ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਹੀ ਛੂਟੀਆਂ

SCHOOL HOLIDAYS IN FEBRUARY 2023   ਸਕੂਲਾਂ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਪ੍ਰੀ ਬੋਰਡ ਪ੍ਰੀਖਿਆਵਾਂ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਕੇ ਫਰ...