BREAKING NEWS: ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਬੰਬ ਮਿਲਣ ਨਾਲ ਦਹਿਸ਼ਤ, ਆਰਮੀ ਨੂੰ ਸੱਦਿਆ


BREAKING NEWS: ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਬੰਬ ਮਿਲਣ ਨਾਲ ਦਹਿਸ਼ਤ, ਆਰਮੀ ਨੂੰ ਸੱਦਿਆ 

ਚੰਡੀਗੜ੍ਹ 2 ਜਨਵਰੀ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੈਕਟਰ 2 ਸਥਿਤ ਰਿਹਾਇਸ਼ ਤੋਂ ਕੁਝ ਦੂਰੀ 'ਤੇ ਰਾਜਿੰਦਰਾ ਪਾਰਕ 'ਚ ਬੰਬ ਦਾ ਖੋਲ ਮਿਲਿਆ ਹੈ। ਜਿੱਥੋਂ ਬੰਬ ਦਾ ਗੋਲਾ ਮਿਲਿਆ ਹੈ, ਉਸ ਤੋਂ ਥੋੜ੍ਹੀ ਦੂਰੀ 'ਤੇ ਹੈਲੀਪੈਡ ਹੈ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੈਲੀਕਾਪਟਰ ਉਤਰਦਾ ਹੈ। ਬੰਬ ਮਿਲਣ ਦੀ ਖਬਰ ਨਾਲ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ।



ਚੰਡੀਗੜ੍ਹ ਪੁਲੀਸ, ਬੰਬ ਸਕੁਐਡ ਅਤੇ ਡਾਗ ਸਕੁਐਡ ਦੀਆਂ ਟੀਮਾਂ ਨੂੰ ਮੌਕੇ ’ਤੇ ਬੁਲਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੰਬ ਨੂੰ ਹਰ ਪਾਸਿਓਂ ਢੱਕ ਦਿੱਤਾ ਗਿਆ ਹੈ। 

ਫੌਜ ਨੂੰ ਮੌਕੇ ਤੇ ਬੁਲਾਇਆ 

ਇਸ ਦੇ ਨਾਲ ਹੀ ਚੰਡੀਮੰਦਰ 'ਚ ਫੌਜ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਫੌਜ ਦੀਆਂ ਬੰਬ ਨਿਰੋਧਕ ਟੀਮਾਂ ਇੱਥੇ ਪਹੁੰਚਣ ਵਾਲੀਆਂ ਹਨ। ਜਾਣਕਾਰੀ ਮੁਤਾਬਕ ਬੰਬ ਸ਼ੈੱਲ ( ਖੋਲ)  ਐਕਟਿਵ ਸੀ। ਬੰਬ ਨੂੰ ਧਿਆਨ ਨਾਲ ਫਾਈਬਰ ਡਰੰਮ ਵਿੱਚ ਰੱਖਿਆ ਗਿਆ ਹੈ। 

ਬੰਬ ਨੂੰ ਬੋਰੀਆਂ ਨਾਲ ਢਕਿਆ 

ਇਸ ਦੇ ਨਾਲ ਹੀ ਇਸ ਦੇ ਆਲੇ-ਦੁਆਲੇ ਰੇਤ ਦੀਆਂ ਬੋਰੀਆਂ ਰੱਖ ਦਿੱਤੀਆਂ ਗਈਆਂ ਹਨ। ਸੀਨੀਅਰ ਪੁਲਸ ਅਧਿਕਾਰੀ ਉਥੇ ਪਹੁੰਚ ਗਏ ਹਨ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends