ਸਿੱਖਿਆਂ ਵਿਭਾਗ ਵਲੋਂ 21 ਜਨਵਰੀ ਤੱਕ ਗ੍ਰਾਂਟਾ ਵਰਤਣ ਦਾ ਦਬਾਅ ਸਕੂਲ ਮੁੱਖੀਆਂ ਤੇ ਪਾਉਣਾ ਗਲਤ ਤੇ ਮੁੱਖੀਆਂ ਦੀ ਹਿਰਾਸਮੈਂਟ ਕਰਨ ਵਾਲਾ - ਪੰਨੂੰ , ਲਾਹੌਰੀਆ

 ਸਿੱਖਿਆਂ ਵਿਭਾਗ ਵਲੋਂ 21 ਜਨਵਰੀ ਤੱਕ ਗ੍ਰਾਂਟਾ ਵਰਤਣ ਦਾ ਦਬਾਅ ਸਕੂਲ ਮੁੱਖੀਆਂ ਤੇ ਪਾਉਣਾ ਗਲਤ ਤੇ ਮੁੱਖੀਆਂ ਦੀ ਹਿਰਾਸਮੈਂਟ ਕਰਨ ਵਾਲਾ - ਪੰਨੂੰ , ਲਾਹੌਰੀਆ 


        ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ( ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਦੱਸਿਆ ਕਿ ਸਿੱਖਿਆਂ ਵਿਭਾਗ ਪੰਜਾਬ ਵਲੋਂ ਜੋ ਦਬਾਅ ਸਕੂਲ ਮੁੱਖੀਆ ਤੇ 21 ਜਨਵਰੀ ਸਭ ਗ੍ਰਾਂਟਾ ਵਰਤਣ ਦਾ ਪਾਇਆ ਜਾ ਰਿਹਾ ਹੈ ਗਲਤ ਤੇ ਹਿਰਾਸਮੈਂਟ ਕਰਨ ਵਾਲਾ ਹੈ । ਲਹੌਰੀਆ ਨੇ ਦੱਸਿਆ ਕਿ ਪੈਰ ਤੇ ਗ੍ਰਾਂਟਾ ਪਾ ਕੇ ਤੁਰੰਤ ਵਰਤਣ ਲਈ ਕਿਹਣਾ ਹਾਸੋਹੀਣਾ ਵੀਹੈ । ਗ੍ਾਂਟਾ ਪਾ ਕੇ ਉਹਨਾਂ ਗ੍ਰਾਂਟਾ ਨੂੰ ਵਰਤਣ ਦਾ ਪੂਰਾ ਮੌਕਾ ਵੀ ਦਿੱਤਾ ਜਾਵੇ ਤਾਂ ਹੀ ਗ੍ਰਾਂਟਾ ਦੀ ਵਰਤੋ ਸਹੀ ਹੋ ਸਕੇਗੀ । ਇਸ ਲਈ ਵਿਭਾਗ ਗ੍ਰਾਂਟਾ ਵਰਤਣ ਦਾ ਪੂਰਾ ਮੌਕਾ ਸਕੂਲ ਮੁੱਖੀਆਂ ਨੂੰ ਦੇਵੇ । ਇਸ ਮੌਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਸੁਰਿੰਦਰ ਸਿੰਘ ਬਾਠ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ, ਹਰਜਿੰਦਰ ਸਿੰਘ ਚੌਹਾਨ , ਪਵਨ ਕੁਮਾਰ , ਦੀਦਾਰ ਸਿੰਘ , ਲਖਵਿੰਦਰ ਸਿੰਘ ਸੇਖੋਂ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਮਨਜੀਤ ਸਿੰਘ ਮੰਨਾ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਨਿੱਜਰ ਆਦਿ ਆਗੂ ਹਾਜਰ ਸਨ ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends